ਪੰਜਾਬ ਜਿਮਨੀ ਚੋਣ: ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਤੋਂ ‘ਆਪ’ ਅੱਗੇ
ਗਿੱਦੜਬਾਹਾ – ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਪਹਿਲਾਂ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਬੈਲਟ ਪੇਪਰਾਂ ਦੀ ਗਿਣਤੀ ਦੇ ਹਿਸਾਬ ਨਾਲ ‘ਆਪ’ ਦੇ ਡਿੰਪੀ ਢਿੱਲੋਂ 1570 ਵੋਟਾਂ ਨਾਲ ਅੱਗੇ ਹਨ। ਇੱਥੇ ਕੁੱਲ 13 ਗੇੜਾਂ ਵਿੱਚ ਗਿਣਤੀ ਪੂਰੀ ਹੋਵੇਗੀ। ਵੋਟਾਂ ਦੀ ਗਿਣਤੀ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਲਈ ਪੁਲੀਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ-ਸੁਪਰੀਮ ਕੋਰਟ ਜ਼ਮਾਨਤ ਦੀਆਂ ਸ਼ਰਤਾਂ ’ਚ ਢਿੱਲ ਦੇਣ ਲਈ ਸਿਸੋਦੀਆ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਲਈ ਹੋਈ ਸਹਿਮਤ
ਚੱਬੇਵਾਲ ਤੋਂ
ਚੱਬੇਵਾਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਪਹਿਲਾ ਰੁਝਾਨ ਵੀ ਸਾਹਮਣੇ ਆਇਆ ਹੈ। ਚੌਥੇ ਰੁਝਾਨ ਵਿੱਚ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ 5924 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਹੁਣ ਤੱਕ ਇਸ਼ਾਂਕ ਚੱਬੇਵਾਲ ਨੂੰ 14558 ਅਤੇ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਨੂੰ 8634 ਅਤੇ ਭਾਜਪਾ ਉਮੀਦਵਾਰ ਸੋਹਣ ਸਿੰਘ ਜਲਾਲ ਨੂੰ 1538 ਵੋਟਾਂ ਮਿਲੀਆਂ ਹਨ।
ਡੇਰਾ ਬਾਬਾ ਨਾਨਕ ਤੋਂ
ਇਸ ਤੋਂ ਪਹਿਲਾਂ ਰੁਝਾਨ ਡੇਰਾ ਬਾਬਾ ਨਾਨਕ ਤੋਂ ਆਇਆ ਹੈ, ਜਿੱਥੇ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਅੱਗੇ ਹਨ। ਇਸ ਤੋਂ ਬਾਅਦ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਨੂੰ 3323 ਵੋਟਾਂ ਮਿਲੀਆਂ ਹਨ।
ਦੂਜੇ ਰੁਝਾਨ ਵਿੱਚ ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 265 ਵੋਟਾਂ ਨਾਲ ਅੱਗੇ ਹਨ।
ਤੀਜੇ ਰੁਝਾਨ ਵਿੱਚ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਨੂੰ 10,416 ਵੋਟਾਂ ਮਿਲੀਆਂ।
ਚੌਥੇ ਰੁਝਾਨ ਵਿੱਚ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਇੱਕ ਵਾਰ ਫਿਰ 13960 ਵੋਟਾਂ ਨਾਲ ਅੱਗੇ ਹੈ। ਇਸ ਦੇ ਨਾਲ ਹੀ ਦੂਜੇ ਸਥਾਨ ‘ਤੇ ਰਵੀ ਕਰਨ ਸਿੰਘ ਕਾਹਲੋਂ ਨੂੰ 13,541 ਅਤੇ ਤੀਜੇ ਸਥਾਨ ‘ਤੇ 1,875 ਵੋਟਾਂ ਮਿਲੀਆਂ। ਦੱਸ ਦੇਈਏ ਕਿ ਜਤਿੰਦਰ ਕੌਰ ਰੰਧਾਵਾ 418 ਵੋਟਾਂ ਨਾਲ ਅੱਗੇ ਹਨ।
ਪੰਜਵੇਂ ਰੁਝਾਨ ਵਿੱਚ ਜਤਿੰਦਰ ਕੌਰ ਰੰਧਾਵਾ 17825 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਇਸ ਦੇ ਨਾਲ ਹੀ ਦੂਜੇ ਸਥਾਨ ‘ਤੇ ਰਵੀ ਕਰਨ ਸਿੰਘ ਕਾਹਲੋਂ ਨੂੰ 16,530 ਅਤੇ ਤੀਜੇ ਸਥਾਨ ‘ਤੇ 2,062 ਵੋਟਾਂ ਮਿਲੀਆਂ। ਦੱਸ ਦੇਈਏ ਕਿ ਜਤਿੰਦਰ ਕੌਰ ਰੰਧਾਵਾ 1295 ਵੋਟਾਂ ਨਾਲ ਅੱਗੇ ਹਨ।
ਛੇਵੇਂ ਰੁਝਾਨ ਵਿੱਚ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ 1691 ਵੋਟਾਂ ਨਾਲ ਅੱਗੇ ਹਨ।
ਬਰਨਾਲਾ ਤੋਂ
ਪਹਿਲੇ ਗੇੜ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ 634 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਗੇੜ ਵਿੱਚ ਇਹ ਲੀਡ ਵੱਧ ਕੇ 846 ਵੋਟਾਂ ਹੋ ਗਈ। ਤੀਜੇ ਗੇੜ ਵਿੱਚ ਇਹ ਲੀਡ ਘਟ ਕੇ 261 ਵੋਟਾਂ ਰਹਿ ਗਈ ਅਤੇ ਚੌਥੇ ਗੇੜ ਵਿੱਚ ਕਾਂਗਰਸੀ ਉਮੀਦਵਾਰ 360 ਵੋਟਾਂ ਨਾਲ ਅੱਗੇ ਚੱਲ ਰਿਹਾ ਸੀ।
ਚੌਥੇ ਗੇੜ ਵਿੱਚ ਕਾਂਗਰਸ ਦੇ ਉਮੀਦਵਾਰ ਕਾਲਾ ਢਿੱਲੋਂ ਨੂੰ 6368, ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 6008 ਵੋਟਾਂ, ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 4772 ਅਤੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਵਿੰਦ ਸਿੰਘ ਨੂੰ 2016 ਵੋਟਾਂ ਮਿਲੀਆਂ।
ਦੂਜੇ ਗੇੜ ਤੱਕ ਹਰਿੰਦਰ ਸਿੰਘ ਧਾਲੀਵਾਲ ਨੂੰ 3844, ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਨੂੰ 2998, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 2092, ਆਜ਼ਾਦ ਉਮੀਦਵਾਰ ਗੁਰਦੀਪ ਬਾਠ ਨੂੰ 2384 ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਨੂੰ 1514 ਵੋਟਾਂ ਮਿਲੀਆਂ।
-(ਜਗਬਾਣੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।