Image default
About us

ਪੰਜਾਬ ਵਿਚ ਲਗਾਤਾਰ ਡਿੱਗ ਰਿਹਾ ਪਾਰਾ; ਕਈ ਇਲਾਕਿਆਂ ਵਿਚ ਵਧੀ ਠੰਢ

ਪੰਜਾਬ ਵਿਚ ਲਗਾਤਾਰ ਡਿੱਗ ਰਿਹਾ ਪਾਰਾ; ਕਈ ਇਲਾਕਿਆਂ ਵਿਚ ਵਧੀ ਠੰਢ

 

 

 

Advertisement

ਚੰਡੀਗੜ੍ਹ, 21 ਨਵੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ‘ਚ ਹੌਲੀ-ਹੌਲੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ, ਲਗਾਤਾਰ ਪਾਰਾ ਡਿੱਗਣ ਕਾਰਨ ਠੰਡ ਵਧ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਰਾਤ ਨੂੰ ਪਾਰਾ ਡਿੱਗਣ ਕਾਰਨ ਮੌਸਮ ਠੰਡਾ ਹੋ ਗਿਆ ਹੈ।

ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਮੁਤਾਬਕ ਪੰਜਾਬ ਵਿਚ ਕੱਲ੍ਹ ਦੇ ਮੁਕਾਬਲੇ ਅੱਜ ਔਸਤ ਘੱਟੋ-ਘੱਟ ਤਾਪਮਾਨ ਵਿਚ -1.8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਸੂਬੇ ਵਿਚ ਇਹ ਆਮ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਹੈ। ਪੰਜਾਬ ਵਿਚ ਸੱਭ ਤੋਂ ਘੱਟ ਤਾਪਮਾਨ ਫਰੀਦਕੋਟ ਵਿਚ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦਕਿ ਸੱਭ ਤੋਂ ਵੱਧ ਤਾਪਮਾਨ ਮੁਹਾਲੀ ਵਿਚ 14.7 ਦਰਜ ਕੀਤਾ ਗਿਆ ਹੈ।

ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਹੋਰ ਗਿਰਾਵਟ ਆਉਣ ਦੀ ਵੀ ਜਾਣਕਾਰੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਠੰਡ ਦੇ ਮੱਦੇਨਜ਼ਰ ਸੜਕਾਂ ‘ਤੇ ਚਲਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਹੈ। ਸੰਕੇਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਸਰਦੀਆਂ ਦੇ ਮੌਸਮ ਵਿਚ ਵਾਹਨ ਨੂੰ ਚੰਗੀ ਸਥਿਤੀ ਵਿਚ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਧੁੰਦ ਵਿਚ ਸਾਵਧਾਨੀ ਨਾਲ ਵਾਹਨ ਚਲਾਉਣ ਲਈ ਕਿਹਾ ਗਿਆ ਹੈ।

Advertisement

Related posts

ਅਗਨੀਵੀਰ ਫੌਜ਼ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋਏ ਉਮੀਦਵਾਰਾਂ ਨੂੰ ਸੀ-ਪਾਈਟ ਕੈਂਪ ਦੇ ਰਿਹੈ ਸਰੀਰਿਕ ਟੈਸਟ ਦੀ ਮੁਫ਼ਤ ਸਿਖਲਾਈ

punjabdiary

ਕੋਟਕਪੂਰਾ ਵਾਸੀਆਂ ਦੀ 30 ਸਾਲਾਂ ਮੰਗ ਹੋਈ ਪੂਰੀ

punjabdiary

ਅੱਜ ਦੁਪਹਿਰ ਤੋਂ 5 ਮਹੀਨਿਆਂ ਲਈ ਬੰਦ ਹੋ ਜਾਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਤਿਆਰੀਆਂ ਮੁਕੰਮਲ

punjabdiary

Leave a Comment