Image default
ਤਾਜਾ ਖਬਰਾਂ

ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਹੋਇਆ ਸਰਗਰਮ, ਪਾਰਾ 48 ਦੇ ਪਾਰ, ਮੀਂਹ ਤੇ ਤੂਫਾਨ ਦਾ ਯੈਲੋ ਅਲਰਟ

ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਹੋਇਆ ਸਰਗਰਮ, ਪਾਰਾ 48 ਦੇ ਪਾਰ, ਮੀਂਹ ਤੇ ਤੂਫਾਨ ਦਾ ਯੈਲੋ ਅਲਰਟ

 

 

 

Advertisement

 

ਚੰਡੀਗੜ੍ਹ, 31 ਮਈ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿਚ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਬੀਤੀ ਸ਼ਾਮ ਨੂੰ ਕੁਝ ਇਲਾਕਿਆਂ ਵਿਚ ਹਲਕੀ ਮਿੱਟੀ ਭਰੀ ਹਵਾਵਾਂ ਚੱਲੀਆਂ। ਪਿਛਲੇ 24 ਘੰਟਿਆਂ ਵਿਚ ਲਗਭਗ 1 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਨੇ ਅੱਜ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਜਿਸ ਦੇ ਬਾਅਦ ਅੱਜ ਤਾਪਮਾਨ ਵਿਚ 2 ਤੋਂ 3 ਡਿਗਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਹੀਟਵੇਵ ਨੂੰ ਲੈ ਕੇ ਵੀ ਹੈ ਤੇ ਇਸ ਦੇ ਨਾਲ ਹੀ ਮੀਂਹ ਤੇ ਤੂਫਾਨ ਨੂੰ ਲੈ ਕੇ ਵੀ ਜਾਰੀ ਕੀਤਾ ਗਿਆ ਹੈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅੱਜ 45 ਡਿਗਰੀ ਦੇ ਆਸ-ਪਾਸ ਰਹਿਣ ਦੀ ਉਮੀਦ ਹੈ ਤੇ ਗਰਮ ਹਵਾਵਾਂ ਚੱਲਦੀਆਂ ਰਹਿਣਗੀਆਂ। ਵਿਚ-ਵਿਚ ਤੇਜ਼ ਹਵਾਵਾਂ, ਹਨ੍ਹੇਰੀ ਤੇ ਮੀਂਹ ਵੀ ਪੈ ਸਕਦਾ ਹੈ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ

ਪੰਜਾਬ ਵਿਚ ਸਭ ਤੋਂ ਗਰਮ ਸ਼ਹਿਰ ਬਠਿੰਡਾ ਦੇ ਬਾਅਦ ਵੀਰਵਾਰ ਫਰੀਦਕੋਟ ਸਭ ਤੋਂ ਗਰਮ ਸ਼ਹਿਰ ਰਿਪੋਰਟ ਹੋਇਆ। ਇਥੋਂ ਦਾ ਤਾਪਮਾਨ 48.3 ਡਿਗਰੀ ਦਰਜ ਕੀਤਾ ਗਿਆ। ਇੰਨਾ ਹੀ ਗਰਮ ਰਾਜਸਥਾਨ ਦਾ ਸ਼੍ਰੀ ਗਾਗਾਨੰਗਰ ਵੀ ਰਿਹਾ ਜੋ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਰਿਪੋਰਟ ਹੋਇਆ। ਪੰਜਾਬ ਦੇ ਔੌਸਤਨ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਅਜੇ ਵੀ ਸਾਧਾਰਨ ਤੋਂ 5.7 ਡਿਗਰੀ ਵੱਧ ਗਰਮ ਹੈ ਜਦੋਂ ਕਿ ਬੀਤੇ 24 ਘੰਟਿਆਂ ਵਿਚ ਔਸਤਨ ਤਾਪਮਾਨ 1 ਡਿਗਰੀ ਡਿੱਗਿਆ ਹੈ।

Advertisement

ਵੀਰਵਾਰ ਨੂੰ ਤਾਪਮਾਨ ਅੰਮ੍ਰਿਤਸਰ ਵਿਚ 45.4 ਡਿਗਰੀ, ਜਲੰਧਰ ‘ਚ 43.8 ਡਿਗਰੀ, ਲੁਧਿਆਣਾ ‘ਚ 45.6 ਡਿਗਰੀ, ਪਟਿਆਲਾ ਵਿਚ 46.2 ਡਿਗਰੀ ਤੇ ਮੋਹਾਲੀ ਵਿਚ 44.6 ਡਿਗਰੀ ਦਰਜ ਕੀਤਾ ਗਿਆ।

Related posts

Breaking- ਕਰਮਚਾਰੀ ਭਵਿੱਖ ਨਿਧੀ ਸੰਗਠਨ (ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ) ਵੱਲੋਂ ਜਾਗਰੂਕਤਾ ਕੈਂਪ ਲਗਾਇਆ

punjabdiary

ਆਂਗਣਵਾੜੀ ਯੂਨੀਅਨ ਨੇ ਮੰਗਾਂ ਸਬੰਧੀ ਵਿਭਾਗੀ ਮੰਤਰੀ ਤੇ ਡਾਇਰੈਕਟਰ ਨੂੰ ਭੇਜੇ ਮੰਗ ਪੱਤਰ

punjabdiary

ਵੱਡੀ ਖ਼ਬਰ – ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਾਣੀ ਨੂੰ ਲੈ ਕੇ ਹਿਮਾਚਲ ਦੇ CM ਸੁਖਵਿੰਦਰ ਸਿੰਘ ਸੁੱਖੂ ਨਾਲ ਅਹਿਮ ਮੀਟਿੰਗ ਕੀਤੀ

punjabdiary

Leave a Comment