Image default
ਤਾਜਾ ਖਬਰਾਂ

ਪੰਜਾਬ ਵਿਚ ਵੋਟਾਂ ਲਈ ਪ੍ਰਬੰਧ ਮੁਕੰਮਲ, 24,451 ਪੋਲਿੰਗ ਬੂਥਾਂ ’ਤੇ 2 ਲੱਖ ਦੇ ਕਰੀਬ ਸਿਵਲ ਸਟਾਫ਼ ਲਗਾਇਆ

ਪੰਜਾਬ ਵਿਚ ਵੋਟਾਂ ਲਈ ਪ੍ਰਬੰਧ ਮੁਕੰਮਲ, 24,451 ਪੋਲਿੰਗ ਬੂਥਾਂ ’ਤੇ 2 ਲੱਖ ਦੇ ਕਰੀਬ ਸਿਵਲ ਸਟਾਫ਼ ਲਗਾਇਆ

 

 

ਚੰਡੀਗੜ੍ਹ, 31 ਮਈ (ਰੋਜਾਨਾ ਸਪੋਕਸਮੈਨ)- ਪਿਛਲੇ 2 ਢਾਈ ਮਹੀਨੇ ਤੋਂ ਲੋਕ ਸਭਾ ਚੋਣਾਂ ਲਈ ਚਲ ਰਿਹਾ ਧੂੰਆਂਧਾਰ ਖੁਲ੍ਹਾ ਚਾਰ ਬੀਤੀ ਸ਼ਾਮ ਬੰਦ ਹੋ ਗਿਆ ਹੈ ਅਤੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ 2,14,00,000 ਤੋਂ ਵੱਧ ਵੋਟਰਾਂ ਵਾਸਤੇ 1 ਜੂਨ ਸਨਿਚਰਵਾਰ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਲਈ 24,451 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ।

Advertisement

ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ. ਨੇ ਦਸਿਆ ਕਿ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਸਥਾਪਤ ਕੀਤੇ ਪੋਲਿੰਗ ਸਟੇਸ਼ਨਾਂ ਵਿਚ 2 ਲੱਖ ਤੋਂ ਵੱਧ ਸਿਵਲ ਸਟਾਫ਼ ਤੈਨਾਤ ਕੀਤਾ ਜਾ ਰਿਹਾ ਹੈ ਜੋ ਭਲਕੇ ਥਾਉਂ ਥਾਈਂ ਈ.ਵੀ.ਐਮ ਮਸ਼ੀਨਾਂ, ਵੀ.ਵੀ. ਪੈਟ ਅਤੇ ਹੋਰ ਸਾਜ਼ੋ ਸਾਮਾਨ ਨਾਲ ਪਹੁੰਚ ਜਾਵੇਗਾ। ਹਰ ਇਕ ਬੂਥ ’ਤੇ ਪਾਣੀ, ਟੈਂਟ, ਛਾਂ, ਬਾਥਰੂਮ ਆਦਿ ਦਾ ਇੰਤਜ਼ਾਮ ਕਰ ਦਿਤਾ ਗਿਆ ਹੈ। ਹਰ ਕਿਸਮ ਦੀ ਘਟਨਾ ’ਤੇ ਨਜ਼ਰ ਰੱਖਣ ਵਾਸਤੇ ਕੈਮਰੇ ਵੀ ਫਿਟ ਕੀਤੇ ਗਏ ਹਨ।

ਕਿਸੇ ਅਣਸੁਖਾਵੀਂ ਘਟਨਾ ਨੂੰ ਕੰਟਰੋਲ ਕਰਨ ਵਾਸਤੇ 300 ਤੋਂ ਵੱਧ ਫ਼ਲਾਇੰਗ ਟੀਮਾਂ ਦਾ ਪ੍ਰਬੰਧ ਵੀ ਕੀਤਾ ਹੈ। ਸਿਬਨ ਸੀ. ਨੇ ਦਸਿਆ ਕਿ ਕਰੜੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ, ਪੀ.ਏ.ਪੀ. ਦੇ ਜਵਾਨਾਂ ਦੇ ਨਾਲ-ਨਾਲ 564 ਕੇਂਦਰੀ ਬਲਾਂ ਦੇ ਜਵਾਨ ਤੇ ਹਥਿਆਰ ਬੰਦ ਅਮਲਾ ਵੀ ਤੈਨਾਤ ਕੀਤਾ ਗਿਆ ਹੈ।

ਸਿਬਨ ਸੀ. ਨੇ ਕਿਹਾ ਕਿ ਚੋਣ ਕਮਿਸ਼ਨ ਦਾ ਟੀਚਾ ਐਤਕੀਂ 70 ਤੋਂ ਪਾਰ ਅਤੇ ਹਿੰਸ ਮੁਕਤ ਚੋਣਾਂ ਦਾ ਇੰਤਜ਼ਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ 2019 ਲੋਕ ਸਭਾ ਚੋਣਾਂ ਵਿਚ ਰਾਸ਼ਟਰੀ ਪੱਧਰ ’ਤੇ ਵੋਟ ਪ੍ਰਤੀਸ਼ਤ 66 ਸੀ ਅਤ ਪੰਜਾਬ ਵਿਚ 65 ਫ਼ੀ ਸਦੀ ਸੀ ਜਿਸ ਨੂੰ ਵਧਾ ਕੇ ਐਤਕੀਂ 70 ਪਾਰ ਕਰਨ ਦੀ ਮਨਸ਼ਾ ਹੈ। ਬੀਜੇਪੀ ਪ੍ਰਧਾਨ ਜਾਖੜ ਵਲੋਂ ਕੇਂਦਰੀ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਰਾਹੀਂ ਕੀਤੀ ਮੰਗ ਕਿ ਗਰਮੀ ਜ਼ਿਆਦਾ ਹੋਣ ਕਾਰਨ ਸਵੇਰੇ ਸ਼ਾਮ ਦੇ ਸਮੇਂ ਇਕ ਇਕ ਘੰਟਾ ਵਧਾਇਆ ਜਾਵੇ, ਬਾਰੇ ਪੁਛੇ ਸਵਾਲ ’ਤੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ 6 ਗੇੜਾਂ ਦੀਆਂ ਵੋਟਾਂ ਪੈ ਚੁੱਕੀਆਂ।

ਆਖ਼ਰੀ ਗੇੜ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇ ਸਮੇਂ ਵਿਚ ਵਾਧਾ ਹੋਣਾ ਸੰਭਵ ਨਹੀਂ। ਉਨ੍ਹਾਂ ਸਪੱਸ਼ਟ ਕਿਹਾਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੀ ਪੈਣਗੀਆਂ। ਵੋਟਾਂ ਪੈਣ ਮਗਰੋਂ ਰਾਤ ਨੂੰ ਸੀਲਬੰਦ ਈ.ਵੀ.ਐਮ. ਮਸ਼ੀਨਾਂ ਉਸੇ ਵੇਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਬਣਾਏ ਗਏ 48 ਸਟਰੌਂਗ ਰੂਮ ਯਾਨੀ ਕਰੜੀ ਸੁਰੱਖਿਆ ਬਿਲਡਿੰਗਾਂ ਵਿਚ 2 ਦਿਨ ਰੱਖ ਕੇ 4 ਜੂਨ ਨੂੰ ਗਿਣਤੀ ਕਰਵਾਈ ਜਾਵੇਗੀ।

Advertisement

ਉਨ੍ਹਾਂ ਦਸਿਆ ਕਿ ਗਿਣਤੀ ਵੇਲੇ ਮੌਜੂਦਾ ਜ਼ਿਲ੍ਹਾ ਮੁਕਾਮਾਂ ’ਤੇ ਤੈਨਾਤ 35 ਜਨਰਲ ਅਬਜ਼ਰਵਰਾਂ ਤੋਂ ਇਲਾਵਾ 63 ਹੋਰ ਗਿਣਤੀ ਆਬਜ਼ਰਵਰ, ਕੁਲ ਮਿਲਾ ਕੇ 98 ਵਿਸ਼ੇਸ਼ ਆਬਜ਼ਰਵਰ, ਸੀਨੀਅਰ ਅਧਿਕਾਰੀ ਬਾਹਰਲੇ ਰਾਜਾਂ ਤੋਂ ਤੈਨਾਤ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਮਾਰਚ 16 ਤੋਂ ਐਲਾਨ ਕੀਤੀਆਂ ਚੋਣਾਂ 6 ਜੂਨ ਨੂੰ ਸਮਾਪਤ ਹੋਣਗੀਆਂ। ਜਿਨ੍ਹਾਂ ’ਤੇ 325 ਕਰੋੜ ਦਾ ਖ਼ਰਚ, ਕੇਵਲ ਪੰਜਾਬ ਲਈ ਹੋਵੇਗਾ। ਇਸ ਸਾਰੇ ਦੀ ਪੂਰਤੀ ਕੇਂਦਰ ਸਰਕਾਰ ਕਰੇਗੀ।

Related posts

ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ

punjabdiary

Breaking- ਟਰਾਂਸਪੋਰਟ ਨੂੰ ਮਾਫੀਆਂ ਕਹਿਣ ਵਾਲਿਆ ਤੇ ਮੁਕਾਦਮਾ ਦਰਜ ਕਰਾਂਗੇ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਟਰਾਂਸਪੋਰਟ ਨੂੰ ਮਾਫੀਆਂ ਕਹਿੰਦੇ ਹਨ – ਸੁਖਬੀਰ ਬਾਦਲ

punjabdiary

Breaking- ਅਤਵਾਦੀ ਗਿਰੋਹ ਦੇ 3 ਮੈਂਬਾਰਾਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ ਮੁਲਜ਼ਮ

punjabdiary

Leave a Comment