ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਕਰ ਦਿੱਤਾ ਐਲਾਨ, ਇਸ ਤਾਰੀਕ ਨੂੰ ਪੈਣਗੀਆਂ ਵੋਟਾਂ
ਚੰਡੀਗੜ੍ਹ, 25 ਸਤੰਬਰ (ਪੀਟੀਸੀ ਨਿਊਜ)- ਸਟੇਟ ਇਲੈਕਸ਼ਨ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਪੰਚਾਇਤੀ ਚੋਣਾਂ ਲਈ ਕੁੱਲ 19110 ਪੋਲਿੰਗ ਬੂਥ ਬਣਾਏ ਜਾਣਗੇ। ਸੂਬੇ ਵਿੱਚ ਕੁੱਲ 13397932 ਵੋਟਰ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੈਲਟ ਬਾਕਸ ਰਾਹੀਂ ਹੀ ਵੋਟਿੰਗ ਹੋਵੇਗੀ। ਵੋਟਰ ਇਸ ਵਾਰ ਨੋਟਾ (Nota) ਦਾ ਵੀ ਇਸਤੇਮਾਲ ਕਰਨ ਸਕਣਗੇ।
ਇਹ ਵੀ ਪੜ੍ਹੋ- ਬੀਜੇਪੀ ਦੀ ਆਲੋਚਨਾ ਤੋਂ ਬਾਅਦ ਕੰਗਨਾ ਰਣੌਤ ਨੇ ਮੰਗੀ ਮੁਆਫੀ, ਖੇਤੀਬਾੜੀ ਕਾਨੂੰਨਾਂ ‘ਤੇ ਕੀਤੀ ਟਿੱਪਣੀ ਵਾਪਸ ਲਈ
ਦੱਸ ਦਈਏ ਕਿ ਜਰਨਲ ਕੈਟਾਗਿਰੀ ਲਈ ਨਾਮਜ਼ਦਗੀ ਭਰਨ ਲਈ 100 ਰੁਪਏ ਫੀਸ ਹੋਵੇਗੀ, ਜਦਕਿ ਐਸ ਅਤੇ ਬੀਸੀ ਲਈ ਇਹ ਫੀਸ 50 ਰੁਪਏ ਹੋਵੇਗੀ। ਇਸ ਤੋਂ ਇਲਾਵਾ ਸਰਪੰਚ ਲਈ 40 ਹਜ਼ਾਰ ਰੁਪਏ ਤੇ ਪੰਚ ਲਈ 30 ਹਜ਼ਾਰ ਰੁਪਏ ਦਾ ਖਰਚਾ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਟੈਲੀਗ੍ਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣੋ ਨਵੇਂ ਨਿਯਮ, ਨਹੀਂ ਤਾਂ ਜਾ ਸਕਦੇ ਹੋ ਜੇਲ੍ਹ
ਦੱਸ ਦਈਏ ਕਿ ਪੰਜਾਬ ਵਿੱਚ ਕੁੱਲ 13241 ਪੰਚਾਇਤਾਂ ਹਨ। ਜਦਕਿ 153 ਬਲਾਕ ਕਮੇਟੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦ ਹਨ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2023 ਨੂੰ ਖਤਮ ਹੋ ਗਿਆ ਸੀ। ਸੂਬੇ ਵਿੱਚ ਸਭ ਤੋਂ ਵੱਧ 1405 ਪੰਚਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹਨ। ਪੰਜਾਬ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਪੈਣਗੀਆਂ।
ਇਹ ਵੀ ਪੜ੍ਹੋ- ਸਿਕੰਦਰ ਤੋਂ ਸਲਮਾਨ ਖਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ, ਉਨ੍ਹਾਂ ਦੀ ਬਾਡੀ ਨੂੰ ਦੇਖ ਕੇ ਫੈਨਜ਼ ਹੋਏ ਦੀਵਾਨੇ
ਪੰਚਾਇਤਾਂ ਚੋਣਾਂ ਦੀਆ ਤਾਰੀਖਾਂ ਦਾ ਐਲਾਨ
ਬੈਲਟ ਪੇਪਰ ਨਾਲ ਹੋਣਗੀਆਂ ਚੋਣਾਂ
38 ਚੋਣ ਨਿਸ਼ਾਨ ਦਿੱਤੇ ਜਾਣਗੇ
100 ਰੁਪਏ ਨੋਮੀਨੇਸ਼ਨ ਫੀਸ
ਖਰਚਾ 40 ਹਜਾਰ ਅਤੇ 30 ਹਜਾਰ ਕਰ ਸਕਣਗੇ
ਸਰਪੰਚ ਦੀ ਚੋਣ ਸਿੱਧੀ ਹੋਵੇਗੀ
ਪੰਚਾਂ ਦੀ ਹੋਵੇਗੀ ਵੱਖਰੀ ਚੋਣ
ਵੋਟਰਾ ਦੀ ਗਿਣਤੀ 1 ਕਰੋੜ 33 ਲੱਖ,
ਪੋਲਿੰਗ ਬੂਥ 19110,
ਕੁਲ ਪਿੰਡ 13 237,
27 ਸਤੰਬਰ ਨੂੰ ਨੋਟੀਫਿਕੇਸ਼ਨ ਹੋਵੇਗਾ ਜਾਰੀ
4 ਅਕਤੂਬਰ ਹੋਵੇਗੀ ਕਾਗਜ ਭਰਨ ਦੀ ਆਖਰੀ ਤਾਰੀਖ
5 ਅਕਤੂਬਰ ਨੂੰ ਕਾਗਜਾਂ ਦੀ ਪੜਤਾਲ
7 ਨੂੰ ਕਾਗਜ ਵਾਪਸ ਲਏ ਜਾਣਗੇ
15 ਅਕਤੂਬਰ ਨੂੰ ਹੋਣਗੀਆਂ ਚੋਣਾਂ
ਸਵੇਰੇ 8 ਤੋਂ 4 ਵਜੇ ਤੱਕ ਹੋਵੇਗੀ ਪੂਲਿੰਗ
ਮੌਕੇ ਤੇ ਹੋਵੇਗੀ ਵੋਟਾਂ ਦੀ ਗਿਣਤੀ
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।