ਪੰਜਾਬ ਡਾਇਰੀ ਬਲਵਿੰਦਰ ਹਾਲੀ
ਕਾਂਗਰਸ ਨੇ ਅੱਜ ਫਰੀਦਕੋਟ ਲੋਕ ਸਭਾ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਮੋਗਾ ਦੀ ਨੂੰਹ ਤੇ ਫਰੀਦਕੋਟ ਦੀ ਧੀ ਅਮਰਜੀਤ ਕੌਰ ਸਾਹੋਕੇ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਪਿਛਲੇ ਦੋ ਦਿਨਾਂ ਤੋਂ ਇਹ ਕਿਆਸਿਆ ਜਾ ਰਿਹਾ ਸੀ ਕਿ ਅਮਰਜੀਤ ਕੌਰ ਨੂੰ ਕਿਸੇ ਵੀ ਵੇਲੇ ਉਮੀਦਵਾਰ ਐਲਾਨਿਆ ਜਾ ਸਕਦਾ ਹੈ, ਕਿਉਂਕਿ ਉਹਨਾਂ ਦੇ ਨਾਮ ਦੀ ਪੰਜਾਬ ਕਾਂਗਰਸ ਟੀਮ ਨੇ ਸਿਫਾਰਿਸ਼ ਕੀਤੀ ਸੀ ਤੇ ਹੁਣ ਤੱਕ ਪੰਜਾਬ ਵਿੱਚ ਜਿੰਨੇ ਵੀ ਉਮੀਦਵਾਰ ਐਲਾਨੇ ਗਏ ਹਨ ਕਾਂਗਰਸ ਵੱਲੋਂ ਐਲਾਨੇ ਗਏ ਆ ਉਹਨਾਂ ਸਾਰਿਆਂ ਨੂੰ ਪੰਜਾਬ ਕਾਂਗਰਸ ਦੀ ਸਿਫਾਰਿਸ਼ ਤੇ ਐਲਾਨਿਆ ਗਿਆ ਹੈ।