ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਧੁੰਦ ਕਾਰਨ ਵਾਪਰਿਆ ਹਾ.ਦਸਾ, ਅੱਧਾ ਦਰਜਨ ਗੱਡੀਆਂ ਟ.ਕਰਾਈਆਂ, ਕਈ ਲੋਕ ਜ਼ਖਮੀ
ਫਿਰੋਜਪੁਰ, 6 ਦਸੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਫਿਰੋਜ਼ਪੁਰ ਵਿੱਚ ਦਰ.ਦਨਾਕ ਸੜਕ ਹਾ.ਦਸਾ ਵਾਪਰਿਆ, ਜਿੱਥੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਧੁੰਦ ਕਾਰਨ ਅੱਧਾ ਦਰਜਨ ਦੇ ਕਰੀਬ ਗੱਡੀਆਂ ਆਪਸ ਵਿੱਚ ਟ.ਕਰਾ ਗਈਆਂ। ਇਸ ਹਾ.ਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਈ ਤੇ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾ.ਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਕਿਲੇ ਵਾਲਾ ਚੌਂਕ ਨੇੜੇ ਇਹ ਹਾ.ਦਸਾ ਵਾਪਰਿਆ।
ਧੁੰਦ ਕਾਰਨ ਵਿਜ਼ੀਬਿਲਿਟੀ ਘੱਟ ਹੋਣ ਕਾਰਨ ਇਹ ਸੜਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਇਹ ਹਾ.ਦਸਾ ਸਵੇਰੇ 8 ਵਜੇ ਦੇ ਕਰੀਬ ਵਾਪਰਿਆ, ਜਦੋਂ ਅਚਾਨਕ ਕੋਹਰੇ ਕਾਰਨ ਇੱਕ ਟਰੱਕ ਟਰਾਲੀ ਨਾਲ ਜਾ ਟਕ.ਰਾਇਆ ਤੇ ਇਸ ਤੋਂ ਬਾਅਦ ਇੱਕ-ਇੱਕ ਕਰ ਕਰ ਗੱਡੀਆਂ ਆਪਸ ਵਿੱਚ ਟਕ.ਰਾਉਂਦੀਆਂ ਗਈਆਂ। ਇਸ ਬਾਰੇ ਟਰੱਕ ਚਾਲਕ ਨੇ ਦੱਸਿਆ ਕਿ ਸੜਕ ‘ਤੇ ਦੋ ਟ੍ਰੈਕਟਰ-ਟ੍ਰੇਲਰ ਖੜ੍ਹੇ ਸੀ, ਜੋ ਕੋਹਰੇ ਕਾਰਨ ਦਿਖਾਈ ਨਹੀਂ ਦੇ ਰਹੇ ਸਨ। ਜਿਸ ਕਾਰਨ ਟਰੱਕ ਟ੍ਰੇਲਰਾਂ ਨਾਲ ਟ.ਕਰਾ ਗਿਆ ਤੇ ਫਿਰ ਪਿੱਛਿਓਂ ਇੱਕ ਤੋਂ ਬਾਅਦ ਇੱਕ 6 ਹੋਰ ਗੱਡੀਆਂ ਦੀ ਆਪਸ ਵਿੱਚ ਟੱ.ਕਰ ਹੋ ਗਈ।
ਦੱਸ ਦੇਈਏ ਕਿ ਕੋਹਰੇ ਕਾਰਨ ਵਿਜ਼ੀਬਿਲਿਟੀ ਘੱਟ ਹੋਣ ਕਾਰਨ ਸਕੂਲ ਜਾ ਰਹੇ ਅਧਿਆਪਕਾਂ ਨਾਲ ਭਰੀ ਇੱਕ ਜੀਪ ਵੀ ਟਰੱਕ ਨਾਲ ਟ.ਕਰਾ ਗਈ। ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜੇਸੀਬੀ ਤੇ ਕ੍ਰੇਨ ਦੀ ਮਦਦ ਨਾਲ ਗੱਡੀਆਂ ਨੂੰ ਹਟਾਇਆ ਜਾ ਰਿਹਾ ਹੈ।