Image default
About us

“ਬਹੁਤੇ ਗੌਂ ਦੇ ਯਾਰ ਨੇ ਇਥੇ”

“ਬਹੁਤੇ ਗੌਂ ਦੇ ਯਾਰ ਨੇ ਇਥੇ”

 

 

 

Advertisement

 

ਕਈ ਮੌਜਾਂ ਖੁਸ਼ੀਆਂ ਬੁੱਲੇ ਵੱਢਦੇ,
ਕਈ ਦੁਖੀ ਬੜੇ ਲਾਚਾਰ ਨੇ ਇਥੇ।
ਕਈ ਬੰਦੇ ਬੇਕਾਰ ਨੇ ਇਥੇ,
ਧਰਤੀ ਉੱਤੇ ਭਾਰ ਨੇ ਇਥੇ।
ਕਈਆਂ ਨੇੜ ਨਾ ਆਏ ਬੀਮਾਰੀ,
ਕਈ ਦਿਸਦੇ ਈ ਬੀਮਾਰ ਨੇ ਇਥੇ।
ਕਈਆਂ ਦੀ ਕੋਈ ਪੁੱਛ ਦੱਸ ਨਾ,
ਕਈਆਂ ਦੇ ਸਤਿਕਾਰ ਨੇ ਇਥੇ।
ਰੱਬ ਨਾ ਚੇਤੇ ਕਈਆਂ ਦੇ ਤਾਂ,
ਕਈ ਦੁਖੀ ਬੜੇ ਪਰਿਵਾਰ ਨੇ ਇਥੇ।
ਕਈ ਨੀਲੀ ਛੱਤ ਦੇ ਹੇਠਾਂ ਰਹਿੰਦੇ,
ਕਈਆਂ ਦੇ ਘਰ ਬਾਰ ਨੇ ਇਥੇ।
ਲੁਕ ਲੁਕ ਕੇ ਕਈ ਜਿਓਂਣ ਜ਼ਿੰਦਗੀ
ਕਈ ਕਰਦੇ ਮਾਰੋ ਮਾਰ ਨੇ ਇਥੇ।
ਕਈ ਜਿਵੇਂ ਆਉਂਦੇ ਨੇ ਓਵੇਂ ਜਾਂਦੇ,
ਕਈਆਂ ਦੇ ਬੜੇ ਯਾਰ ਨੇ ਇਥੇ।
ਇਥੇ ਧਰਮੀਂ ਲੋਕ ਨੇ ਟਾਂਵੇਂ ਟਾਂਵੇਂ,
ਬਹੁਤੇ ਤਾਂ ਗੁਨਾਹਗਾਰ ਨੇ ਇਥੇ।
ਦੱਦਾਹੂਰੀਆ ਦੜ ਵੱਟ ਲੈ ਤੂੰ,
ਬਹੁਤੇ ਗੌਂ ਦੇ ਯਾਰ ਨੇ ਇਥੇ।

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

Advertisement

Related posts

ਨੌਜ਼ਵਾਨ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾਗਰੂਕ

punjabdiary

ਰਾਜਪਾਲ ਨੇ ਦਿੱਲੀ ਦੌਰੇ ‘ਤੇ ਜਾਣ ਵਾਲੇ ਅਧਿਕਾਰੀਆਂ ਦੇ ਹਵਾਈ ਸਫ਼ਰ ਤੇ ਸਟਾਰ ਹੋਟਲਾਂ ‘ਚ ਠਹਿਰਨ ‘ਤੇ ਲਗਾਈ ਪਾਬੰਦੀ

punjabdiary

ਰੇਲਵੇ ਨੇ ਦਿੱਤੀ ਵੱਡੀ ਰਾਹਤ, ਅਨਰਿਜ਼ਰਵ ਤੇ ਪਲੇਟਫਾਰਮ ਟਿਕਟਾਂ ਪ੍ਰਾਪਤ ਕਰਨਾ ਹੋਇਆ ਹੁਣ ਆਸਾਨ

punjabdiary

Leave a Comment