Image default
About us

ਬਾਬਾ ਫਰੀਦ ਪਬਲਿਕ ਸਕੂਲ ਨੇ ਫੈਪ ਨੈਸ਼ਨਲ ਅਵਾਰਡ 2023 ਵਿੱਚ ਹਾਸਲ ਕੀਤੇ 9 ਅਵਾਰਡ

ਬਾਬਾ ਫਰੀਦ ਪਬਲਿਕ ਸਕੂਲ ਨੇ ਫੈਪ ਨੈਸ਼ਨਲ ਅਵਾਰਡ 2023 ਵਿੱਚ ਹਾਸਲ ਕੀਤੇ 9 ਅਵਾਰਡ

 

 

 

Advertisement

 

ਫਰੀਦਕੋਟ, 30 ਨਵੰਬਰ (ਪੰਜਾਬ ਡਾਇਰੀ)- ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਪ ਨੈਸ਼ਨਲ ਅਵਾਰਡ 2023 ਵਿੱਚ ਬਾਬਾ ਫਰੀਦ ਪਬਲਿਕ ਸਕੂਲ 9 ਅਵਾਰਡ ਹਾਸਲ ਕਰਕੇ ਸਭ ਤੋਂ ਮੋਹਰੀ ਰਿਹਾ। ਇਸ ਅਵਾਰਡ ਸਮਾਰੋਹ ਵਿੱਚ ਭਾਰਤ ਦੇ ਲਗਭਗ 23 ਰਾਜਾਂ ਵਿੱਚੋਂ ਪ੍ਰਿੰਸੀਪਲ, ਅਧਿਆਪਕ ਅਤੇ ਵਿਦਿਆਰਥੀ ਸਨ। ਅਦਾਰੇ ਲਈ ਫ਼ਖ਼ਰ ਦੀ ਗੱਲ ਇਹ ਹੈ ਕਿ ਅਦਾਰੇ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਬੈਸਟ ਪ੍ਰਿੰਸੀਪਲ ਅਕੈਡਮਿਕ ਐਂਡ ਸਪੋਰਟਸ, ਬੈਸਟ ਸਕੂਲ ਇਨ ਅਕੈਡਮਿਕ ਐਂਡ ਸਪੋਰਟਸ ਦੇ ਤਹਿਤ ਚਾਰ ਅਵਾਰਡ ਹਾਸਲ ਕੀਤੇ।

ਇਨ੍ਹਾਂ ਅਵਾਰਡਾਂ ਤੋਂ ਇਲਾਵਾ ਸ੍ਰੀਮਤੀ ਕੁਲਦੀਪ ਕੌਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਰੇ ਦੇ ਅਧਿਆਪਕ ਗੁਰਵਿੰਦਰ ਸਿੰਘ ਨੇ ਬੈਸਟ ਕੋਚ ਇਨ ਸਪੋਰਟਸ, ਰਣਜੀਤ ਕੌਰ ਬੁੱਟਰ ਨੇ ਬੈਸਟ ਅਧਿਆਪਕ ਦਾ ਅਵਾਰਡ ਹਾਸਲ ਕੀਤਾ। ਅਦਾਰੇ ਦੇ ਵਿਦਿਆਰਥੀ ਪ੍ਰਦੀਪ ਸਿੰਘ ਨੇ ਬੈਸਟ ਸਪੋਰਟਮੈਨ ਦਾ ਅਵਾਰਡ ਹਾਸਲ ਕੀਤਾ ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੈ। ਅਕੈਡਮਿਕ ਵਿੱਚ ਵੀ ਅਦਾਰੇ ਦੇ ਦੋ ਵਿਦਿਆਰਥੀਆਂ ਨੇ ਬੈਸਟ ਇਨ ਅਕੈਡਮਿਕ ਦੇ ਦੋ ਅਵਾਰਡ ਹਾਸਲ ਕੀਤੇ। ਇਸ ਪ੍ਰਕਾਰ ਨੌ ਅਵਾਰਡ ਹਾਸਲ ਕਰਕੇ ਅਦਾਰੇ ਨੇ ਇਹ ਸਾਬਤ ਕਰ ਦਿੱਤਾ ਕਿ ਕਰੜੀ ਮਿਹਨਤ ,ਯੋਗ ਅਗਵਾਈ ਅਤੇ ਸੁਚੱਜਾ ਪ੍ਰਬੰਧਨ ਹਮੇਸ਼ਾ ਉਚੇਰੀਆਂ ਬੁਲੰਦੀਆਂ ਹਾਸਲ ਕਰਨ ਵਿੱਚ ਮਦਦਗਾਰ ਹੁੰਦਾ ਹੈ।

ਅਦਾਰੇ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਨੇ ਇਹਨਾਂ ਉਚੇਰੀਆਂ ਪ੍ਰਾਪਤੀਆਂ ਲਈ ਅਦਾਰੇ ਦੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਮੈਂ ਸ਼ੁਕਰ ਗੁਜ਼ਾਰ ਹਾਂ ਉਸ ਬਾਬਾ ਫਰੀਦ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਅਦਾਰਾ ਹਰ ਥਾਂ ਆਪਣਾ ਨਾਮ ਰੁਸ਼ਨਾ ਰਿਹਾ ਹੈ। ਖਾਲਸਾ ਜੀ ਨੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਜੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ” ਜਿੰਮੇਵਾਰੀਆਂ ਉਹਨਾਂ ਨੂੰ ਮਿਲਦੀਆਂ ਹਨ ਜੋ ਉਹਨਾਂ ਨੂੰ ਨਿਭਾਉਣ ਦੇ ਕਾਬਲ ਹੁੰਦਾ ਹੈ। ਕੋਈ ਕਿਸੇ ਨੂੰ ਤਾਜ ਨਹੀਂ ਦਿੰਦਾ ਹਰ ਕੋਈ ਆਪਣੇ ਦਮ ਤੇ ਲੈਂਦਾ ਹੈ, ਸਮਾਂ ਉਸਦੇ ਨਾਲ ਚੱਲਦਾ ਜੋ ਉਸਦਾ ਆਦਰ ਕਰਦਾ ਹੈ, ਸਮਾਂ ਆਉਣ ਤੇ ਉਸਨੂੰ ਸਭ ਕੁਝ ਮਿਲਦਾ ਹੈ ਜਿੰਮੇਵਾਰੀਆਂ ਉਨਾਂ ਨੂੰ ਮਿਲਦੀਆਂ ਹਨ ਜੋ ਨਿਭਾਉਣ ਦੇ ਕਾਬਲ ਹੁੰਦਾ ਹੈ”।ਉਨਾਂ ਨੇ ਭਵਿੱਖ ਲਈ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਪਰਮਾਤਮਾ ਇਸ ਤਰ੍ਹਾਂ ਹੀ ਸੰਸਥਾ ਨੂੰ ਹਮੇਸ਼ਾ ਬੁਲੰਦੀਆਂ ਨਾਲ ਨਿਵਾਜੇ। ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਦਾ ਹੋਇਆ ਹਮੇਸ਼ਾ ਉਚੇਰੀ ਮੰਜ਼ਿਲਾਂ ਦੀ ਪ੍ਰਾਪਤੀ ਕਰੇ।

Advertisement

Related posts

Breaking- ਜ਼ੇਲ੍ਹ ਤੋਂ ਬਾਹਰ ਆਏ ਡੇਰਾ ਮੁੱਖੀ ਰਾਮ ਰਹੀਮ ਦਾ ਨਵਾਂ ਵੀਡੀਓ ਗੀਤ ਚਰਚਾ ਵਿਚ

punjabdiary

Big News- ਬੱਸਾਂ ‘ਤੇ ਭਿੰਡਰਾਂਵਾਲਾ ਤੇ ਹਵਾਰਾ ਦੀਆਂ ਤਸਵੀਰਾਂ ਲਗਾਉਣ ਨੂੰ ਲੈ ਕੇ ਦਲ ਖ਼ਾਲਸਾ ਤੇ ਪੁਲਿਸ ਆਹਮੋ-ਸਾਹਮਣੇ

punjabdiary

ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਨੌਕਰੀਓਂ ਕੱਢਣ ਦੇ ਨੋਟਿਸ ਜਾਰੀ ਕਰਨ ਖਿਲਾਫ ਮੁਲਾਜ਼ਮਾਂ ਵੱਲੋਂ ਡੀਈਓ ਦਫ਼ਤਰ ਅੱਗੇ ਧਰਨਾ ਜਾਰੀ

punjabdiary

Leave a Comment