ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਵਿਖੇ ਕਿਊਟੀਕੋਨ 2023 ਕਾਨਫਰੰਸ ਕਰਵਾਈ
ਫਰੀਦਕੋਟ, 29 ਨਵੰਬਰ (ਪੰਜਾਬ ਡਾਇਰੀ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਸ ਫਰੀਦਕੋਟ ਅਧੀਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਚਮੜੀ ਵਿਭਾਗ ਦੁਆਰਾ ਕਿਊਟੀਕੋਨ 2023 ਕਾਨਫਰੰਸ ਸੀਨੇਟ ਹਾਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਵਿਖੇ ਕਰਵਾਈ ਗਈ|
ਇਸ ਕਾਨਫਰੰਸ ਦੀ ਅਗਵਾਈ ਵਾਈਸ ਚਾਂਸਲਰ ਬੀ.ਐਫ. ਯੂ.ਐਚ. ਸ ਡਾਕਟਰ ਰਾਜੀਵ ਸੂਦ, ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਡਾਕਟਰ ਦੀਪਕ ਜੇ ਭੱਟੀ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਡਾਕਟਰ ਸੰਜੇ ਗੁਪਤਾ, ਕੰਟਰੋਲਰ ਆਫ ਇਗਜਾਮੀਨਰ ਡਾਕਟਰ ਰਾਜੀਵ ਸ਼ਰਮਾ, ਐਮਐਸ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਡਾਕਟਰ ਨੀਤੂ ਕੁੱਕਰ ਵੱਲੋਂ ਕੀਤੀ ਗਈ।
ਇਸ ਕਾਨਫਰੰਸ ਦੇ ਔਰਗਨਾਈਜਿੰਗ ਚੇਅਰ ਪਰਸਨ ਡਾਕਟਰ ਸੁਮੀਰ ਕੁਮਾਰ (ਪ੍ਰੋਫੈਸਰ ਅਤੇ ਮੁਖੀ ਚਮੜੀ ਵਿਭਾਗ ਜੀ ਜੀਐਸ ਐਮਸੀਐਚ), ਮੈਡਮ ਬੀ ਕੇ ਬਰਾੜ (ਪੈਟਰਨ), ਡਾਕਟਰ ਅਮਰਬੀਰ ਸਿੰਘ ਬੋਪਾਰਾਏ (ਔਰਗਨਾਈਜਿੰਗ ਸੈਕਟਰੀ) ਡਾਕਟਰ ਨੀਰਜਾ ਪੁਰੀ (ਸਾਇੰਟਿਫਿਕ ਚੇਅਰ ਪਰਸਨ) ਅਤੇ ਬੋਰਡ ਆਫ ਮੈਨੇਜਮੈਂਟ ਡਾਕਟਰ ਪੀਐਸ ਬਰਾੜ ਦੀ ਯੋਗ ਅਗਵਾਈ ਸਦਕਾ ਅਤੇ ਸਮੂਹ ਟੀਮ ਕਿਊਟੀਕੋਨ 2023 ਵੱਲੋਂ ਇਹ ਦੋ ਰੋਜਾ ਕਾਨਫਰੰਸ ਥੀਮ “ਆਰਟੀਫਿਸ਼ੀਅਲ ਸਕਿਨਟੈਲੀਜੇਂਸ” ਕਰਵਾਈ ਗਈ, ਜਿਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਆਏ ਚਮੜੀ ਰੋਗ ਦੇ ਮਾਹਿਰ ਡਾਕਟਰਾਂ ਵੱਲੋਂ ਤਿੰਨ ਤਰੀਕੇ ਦੀਆਂ ਹੈਂਡਸ-ਆਨ -ਵਰਕਸ਼ਾਪ ਕਰਵਾਈਆਂ ਗਈਆਂ।
ਨਵੇਂ ਬਣ ਰਹੇ ਚਮੜੀ ਰੋਗਾਂ ਦੇ ਮਾਹਿਰ ਡਾਕਟਰਾਂ ਨੂੰ ਵੱਖ-ਵੱਖ ਤਰੀਕੇ ਦੀਆਂ ਨਵੀਆਂ ਤਕਨੀਕਾਂ ਵੀ ਦੀ ਸਿਖਲਾਈ ਦਿੱਤੀ ਗਈ। ਇਸ ਕਾਨਫਰੰਸ ਵਿੱਚ ਪੰਜਾਬ ਦੇ ਸਾਰੇ ਮੈਡੀਕਲ ਕਾਲਜ, ਹਿਮਾਚਲ ਪ੍ਰਦੇਸ਼ ਦੇਸਾਰੇ ਮੈਡੀਕਲ ਕਾਲਜ ਅਤੇ ਚੰਡੀਗੜ੍ਹ ਦੇ ਸਾਰੇ ਮੈਡੀਕਲ ਕਾਲਜ ਦੇ ਸੀਨੀਅਰ ਰੈਜੀਡੈਂਸ ਅਤੇ ਪੀ ਜੀ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਇਸ ਕਾਨਫਰੰਸ ਵਿੱਚ ਹਿੱਸਾ ਲਿਆ ਗਿਆ।