Image default
About us

ਬਿਜਲੀ ਚੋਰੀ ‘ਤੇ ਪਾਵਰਕਾਮ ਹੋਈ ਸਖ਼ਤ, 46 ਖਪਤਕਾਰਾਂ ਨੂੰ ਕੀਤਾ 9.27 ਲੱਖ ਰੁਪਏ ਦਾ ਜੁਰਮਾਨਾ

ਬਿਜਲੀ ਚੋਰੀ ‘ਤੇ ਪਾਵਰਕਾਮ ਹੋਈ ਸਖ਼ਤ, 46 ਖਪਤਕਾਰਾਂ ਨੂੰ ਕੀਤਾ 9.27 ਲੱਖ ਰੁਪਏ ਦਾ ਜੁਰਮਾਨਾ

 

 

 

 

 

ਚੰਡੀਗੜ੍ਹ, 28 ਅਕਤੂਬਰ (ਡੇਲੀ ਪੋਸਟ ਪੰਜਾਬੀ)- ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਬਿਜਲੀ ਚੋਰੀ ਦੇ ਬਹੁਤ ਮਾਮਲੇ ਸਾਹਮਣੇ ਆ ਰਹੇ ਸਨ ਜਿਸ ਦੇ ਮੱਦੇਨਜ਼ਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਗਈ । ਇਸੇ ਤਹਿਤ ਫ਼ਿਰੋਜ਼ਪੁਰ ਦੇ ਇਲਾਕਾ ਦਫ਼ਤਰ ਵੱਲੋਂ ਟੀਮਾਂ ਬਣਾ ਕੇ ਡਵੀਜ਼ਨਲ ਦਫ਼ਤਰ ਜ਼ੀਰਾ ਅਧੀਨ ਪੈਂਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਬਿਜਲੀ ਚੋਰੀ ਰੋਕਣ ਲਈ ਸਬੰਧਤ ਚੈਕਿੰਗ ਕੀਤੀ ਗਈ।

ਪਾਵਰਕਾਮ ਨੇ ਚੈਕਿੰਗ ਦੌਰਾਨ 132 ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਚੈੱਕ ਕੀਤੇ ਜਿਸ ਵਿਚੋਂ 32 ਖਪਤਕਾਰਾਂ ਦੇ ਕੁਨੈਕਸ਼ਨ ਚੋਰੀ ਦੇ ਪਾਏ ਗਏ ਤੇ ਇਸ ਤੋਂ ਇਲਾਵਾ 14 ਖਪਤਕਾਰ ਅਜਿਹੇ ਪਾਏ ਗਏ ਜਿਨ੍ਹਾਂ ਨੂੰ ਅਣਅਧਿਕਾਰਤ ਲੋਡ ਕੁਨੈਕਸ਼ਨ ਤਹਿਤ ਦੋਸ਼ੀ ਪਾਇਆ ਗਿਆ। ਪਾਵਰਕਾਮ ਵੱਲੋਂ ਇਨ੍ਹਾਂ ਨੂੰ 9.27 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।

ਵਿਜੇ ਕੁਮਾਰ ਬਾਂਸਲ ਉਪ ਮੁੱਖ ਇੰਜੀਨੀਅਰ ਹਲਕਾ ਫਿਰੋਜ਼ਪੁਰ ਨੇ ਦੱਸਿਆ ਕਿ ਪਾਵਰਕਾਮ ਦੇ ਅਫਸਰਾਂ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿਚ ਬਿਜਲੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਚੈਕਿੰਗ ਦੀ ਮੁਹਿੰਮ ਜਾਰੀ ਰਹੇਗੀ ਤੇ ਨਾਲ ਹੀ ਉਨ੍ਹਾਂ ਵਿਭਾਗ ਦੇ ਵਟਸਐਪ ਨੰਬਰ 96461-75770 ’ਤੇ ਜਾਣਕਾਰੀ ਦੇ ਕੇ ਬਿਜਲੀ ਚੋਰੀ ਰੋਕਣ ਲਈ ਵਿਭਾਗ ਦੀ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ। ਬਿਜਲੀ ਚੋਰੀ ਸਬੰਧੀ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਤੇ ਨਾਲ ਹੀ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।

Related posts

ਉਦਯੋਗਪਤੀਆਂ ਲਈ CM ਮਾਨ ਦਾ ਵੱਡਾ ਤੋਹਫਾ, ਹਰੇ ਰੰਗ ਦੇ ਸਟਾਂਪ ਪੇਪਰ ‘ਚ ਹੋਣਗੇ ਸਾਰੇ ਕਲੀਅਰੈਂਸ

punjabdiary

Breaking- 24 ਅਗਸਤ ਨੂੰ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਪੱਕੇ ਧਰਨੇ ਦਾ ਐਲਾਨ

punjabdiary

ਮਾਸਟਰ ਸਲੀਮ ਦੀਆਂ ਵਧੀਆਂ ਮੁਸ਼ਕਲਾਂ: ਅਦਾਲਤ ਪਹੁੰਚਿਆ ਮਾਮਲਾ; ਕੇਸ ਨਾ ਦਰਜ ਕਰਨ ਲਈ SHO ਤਲਬ

punjabdiary

Leave a Comment