ਬੇਮੇਤਾਰਾ ਚ ਬਾਰੂਦ ਦੀ ਫੈਕਟਰੀ ਵਿੱਚ ਹੋਇਆ ਧਮਾਕਾ, 10 ਦੇ ਕਰੀਬ ਲੋਕਾਂ ਦੀ ਮੌਤ
ਛੱਤੀਸਗੜ੍ਹ, 25 ਮਈ (ਪੀਟੀਸੀ ਨਿਊਜ)- ਛੱਤੀਸਗੜ੍ਹ ਦੇ ਬੇਮੇਤਾਰਾ ਜ਼ਿਲ੍ਹੇ ਵਿੱਚ ਬਾਰੂਦ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਘਟਨਾ ‘ਚ 10 ਤੋਂ 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰੂਦ ਫੈਕਟਰੀ ‘ਚ ਹੋਏ ਧਮਾਕੇ ‘ਚ ਕਈ ਲੋਕ ਜ਼ਖਮੀ ਹੋਏ ਹਨ ਅਤੇ ਮਲਬੇ ‘ਚ ਦੱਬੇ ਹੋ ਸਕਦੇ ਹਨ। ਬਾਰੂਦ ਫੈਕਟਰੀ ਵਿੱਚ ਧਮਾਕੇ ਦੀ ਘਟਨਾ ਜ਼ਿਲ੍ਹੇ ਦੇ ਬੇਰਲਾ ਬਲਾਕ ਦੇ ਬੋਰਸੀ ਦੀ ਦੱਸੀ ਜਾ ਰਹੀ ਹੈ।
Advertisement
ਜਾਣਕਾਰੀ ਮੁਤਾਬਕ ਧਮਾਕਾ ਹੋਣ ‘ਤੇ ਆਸਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਘਟਨਾ ‘ਚ ਕਈ ਜ਼ਖਮੀਆਂ ਨੂੰ ਰਾਏਪੁਰ ਦੇ ਮੇਕਹਾਰਾ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ।