ਬੰਬ ਦੀ ਸੂਚਨਾ ਪਿੱਛੋਂ ਸਾਰੇ ਸਕੂਲਾਂ ‘ਚ ਛੁੱਟੀ, ਸਨਿਫਰ ਡੌਗ ਦੀ ਮਦਦ ਨਾਲ ਸਰਚ ਆਪਰੇਸ਼ਨ
ਦਿੱਲੀ, 1 ਮਈ (ਨਿਊਜ 18)- ਕਈ ਸਕੂਲਾਂ ‘ਚ ਇੱਕੋ ਸਮੇਂ ਬੰਬ ਰੱਖੇ ਜਾਣ ਦੀ ਸੂਚਨਾ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹੜਕੰਪ ਮਚ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਅਲਰਟ ਮੋਡ ਵਿੱਚ ਆ ਗਿਆ ਹੈ। ਸਕੂਲਾਂ ‘ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਕੈਂਪਸ ਨੂੰ ਖਾਲੀ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਇਸ ਵਿੱਚ ਸਨੀਫਰ ਡਾਗ ਦੀ ਵੀ ਮਦਦ ਲਈ ਜਾ ਰਹੀ ਹੈ। ਦੂਜੇ ਪਾਸੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਕੂਲਾਂ ‘ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਜਿੱਥੇ ਬੰਬ ਦੀ ਧਮਕੀ ਦਿੱਤੀ ਗਈ ਹੈ
ਨਾਲ ਹੀ ਸਬੰਧਤ ਸਕੂਲ ਦੀ ਚਾਰਦੀਵਾਰੀ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਗਿਆ ਹੈ। ਦਿੱਲੀ ਪੁਲਿਸ ਦੇ ਨਾਲ-ਨਾਲ ਫਾਇਰ ਵਿਭਾਗ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।
ਦਿੱਲੀ-ਐਨਸੀਆਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਦਵਾਰਕਾ ਅਤੇ ਬਸੰਤ ਵਿਹਾਰ ਸਥਿਤ ਦਿੱਲੀ ਪਬਲਿਕ ਸਕੂਲ (DPS Dwarka) ‘ਚ ਬੰਬ ਹੋਣ ਦੀ ਖਬਰ ਕਾਰਨ ਦਹਿਸ਼ਤ ਦਾ ਮਾਹੌਲ ਹੈ। ਚਾਣਕਯਪੁਰ ਸਥਿਤ ਸੰਸਕ੍ਰਿਤੀ ਸਕੂਲ ਵਿੱਚ ਵੀ ਬੰਬ ਹੋਣ ਦੀ ਸੂਚਨਾ ਮਿਲੀ ਹੈ। ਦਿੱਲੀ ਪੁਲਿਸ ਦੀ ਟੀਮ ਮੌਕੇ ‘ਤੇ (bomb in delhi public school) ਪਹੁੰਚ ਗਈ ਹੈ।
ਸਾਰੇ ਸਕੂਲਾਂ ਦੀ ਚਾਰਦੀਵਾਰੀ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਦੇ ਨਾਲ-ਨਾਲ ਬੰਬ ਨਿਰੋਧਕ ਦਸਤਾ ਅਤੇ ਫਾਇਰ ਵਿਭਾਗ ਦਾ ਦਸਤਾ ਵੀ ਮੌਕੇ ‘ਤੇ ਪਹੁੰਚ ਗਿਆ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਬੰਬ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਨੋਇਡਾ ਦੇ ਇੱਕ ਸਕੂਲ ਵਿੱਚ ਬੰਬ ਹੋਣ ਦੀ ਵੀ ਸੂਚਨਾ ਮਿਲੀ ਹੈ। ਇਸ ਤਰ੍ਹਾਂ ਦਿੱਲੀ-ਐੱਨਸੀਆਰ ਦੇ 13 ਵੱਡੇ ਸਕੂਲਾਂ ‘ਚ ਬੰਬ ਦੀ ਖਬਰ ਕਾਰਨ ਦਹਿਸ਼ਤ ਦਾ ਮਾਹੌਲ ਹੈ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਨੂੰ ਖਾਲੀ ਕਰਵਾ ਕੇ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਜੇਕਰ ਕਿਤੇ ਬੰਬ ਹੈ ਤਾਂ ਉਸ ਨੂੰ ਨਕਾਰਾ ਕੀਤਾ ਜਾ ਸਕੇ।
ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਕਰੀਬ 6:10 ਵਜੇ ਦਵਾਰਕਾ ਸਥਿਤ ਦਿੱਲੀ ਪਬਲਿਕ ਸਕੂਲ (ਡੀ.ਪੀ.ਐੱਸ.) ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਸਕੂਲ ‘ਚ ਬੰਬ ਹੋਣ ਦੀ ਸੂਚਨਾ ਨੇ ਦਿੱਲੀ ਪੁਲਿਸ ਵਿਭਾਗ ‘ਚ ਭਾਜੜਾਂ ਪਾ ਦਿੱਤੀਆਂ ਹੈ। ਦਿੱਲੀ ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਇਲਾਵਾ ਬੰਬ ਨਿਰੋਧਕ ਦਸਤਾ ਅਤੇ ਫਾਇਰ ਵਿਭਾਗ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਹਨ। ਦੂਜੇ ਪਾਸੇ ਬੰਬ ਦੀ ਭਾਲ ਵਿੱਚ ਡੀਪੀਐਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਸਥਿਤੀ ਦਾ ਪਤਾ ਲਗਾਇਆ ਜਾ ਸਕੇ।
ਬੁੱਧਵਾਰ ਸਵੇਰੇ ਦਿੱਲੀ ਦੇ 8 ਸਕੂਲਾਂ ਵਿੱਚ ਬੰਬ ਹੋਣ ਬਾਰੇ ਪੀਸੀਆਰ ਕਾਲ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਹਰਕਤ ਵਿੱਚ ਆ ਗਈ। ਇਹ ਕੋਈ ਸਾਜ਼ਿਸ਼ ਹੈ ਜਾਂ ਕਿਸੇ ਦੀ ਸ਼ਰਾਰਤ, ਫਿਲਹਾਲ ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਵੀਂ ਦਿੱਲੀ ਦੇ ਚਾਣਕਿਆਪੁਰੀ ਥਾਣਾ ਖੇਤਰ ਵਿੱਚ ਸਥਿਤ ਸੰਸਕ੍ਰਿਤੀ ਸਕੂਲ, ਪੂਰਬੀ ਦਿੱਲੀ ਦੇ ਮਯੂਰ ਵਿਹਾਰ ਸਥਿਤ ਮਦਰ ਮੈਰੀ ਸਕੂਲ, ਦਵਾਰਕਾ ਅਤੇ ਬਸੰਤ ਵਿਹਾਰ ਡੀਪੀਐਸ ਸਕੂਲ ਵਿੱਚ ਬੰਬ ਹੋਣ ਦੀ ਖ਼ਬਰ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਇਲਾਵਾ ਸਾਕੇਤ ਸਥਿਤ ਡੀਏਵੀ ਸਕੂਲ ਅਤੇ ਐਮਿਟੀ ਸਕੂਲ (ਸਾਕੇਤ) ਵਿੱਚ ਵੀ ਬੰਬ ਹੋਣ ਦੀ ਸੂਚਨਾ ਮਿਲੀ ਹੈ।