ਬੱਚਿਆਂ ਨੂੰ ਨਿਮੋਨੀਆਂ ਬਿਮਾਰੀ ਤੋਂ ਬਚਾਓ ਸੰਬਧੀ ਕੀਤਾ ਜਾਗਰੂਕ
– “ਨਿਮੋਨੀਆ ਨਹੀਂ ਤਾਂ ਬਚਪਨ ਸਹੀ” ਦਾ ਦਿੱਤਾ ਸੰਦੇਸ਼
ਫਰੀਦਕੋਟ- ਸਿਵਲ ਸਰਜਨ ਫਰੀਦਕੋਟ ਡਾ ਚੰਦਰ ਸ਼ੇਖਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਜ਼ਿਲਾ ਟੀਕਾਕਰਨ ਅਫ਼ਸਰ ਫ਼ਰੀਦਕੋਟ ਡਾ ਸਰਵਦੀਪ ਸਿੰਘ ਰੋਮਾਣਾ ਦੀ ਯੋਗ ਅਗਵਾਈ ਹੇਠ ਪੀ ਐਚ ਸੀ ਪੰਜਗਰਾਈਂ ਕਲਾਂ ਵਿਖੇ ਬੱਚਿਆਂ ਨੂੰ ਨਿਮੋਨੀਆ ਦੀ ਬਿਮਾਰੀ ਤੋਂ ਬਚਾਓ ਲਈ ਪ੍ਰੋਜੈਕਟ “ਸਾਂਸ” ਹੇਠ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਡਾ ਸਰਵਦੀਪ ਸਿੰਘ ਰੋਮਾਣਾ ਅਤੇ ਮੈਡੀਕਲ ਅਫ਼ਸਰ ਪੀ ਐਚ ਸੀ ਪੰਜਗਰਾਈਂ ਕਲਾਂ ਡਾ ਸਵਰੂਪ ਕੌਰ ਰੋਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਜੈਕਟ “ਨਿਮੋਨੀਆ ਨਹੀਂ ਤਾਂ ਬਚਪਨ ਸਹੀ” ਸਲੋਗਨ ਹੇਠ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ-ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰੀ ਮੈਡੀਕਲ ਟੀਮ ਤੋਂ ਜਾਂਚ ਕਰਵਾਉਣ ਤੋਂ ਕਰ ਦਿੱਤਾ ਇਨਕਾਰ
ਉਨ੍ਹਾਂ ਦੱਸਿਆ ਕਿ ਨਿਮੋਨੀਆ ਦੇ ਲੱਛਣਾਂ ਦਾ ਪਤਾ ਲਗਦੇ ਹੀ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਕਿ ਬੱਚੇ ਦੇ ਬੁਖਾਰ ਦੀ ਜਾਂਚ ਕਰਨਾ,ਬੱਚੇ ਦਾ ਭਾਰ ਤੋਲਣਾ,ਸਾਹਾਂ ਦੀ ਗਿਣਤੀ ਕਰਨਾ,ਆਕਸੀਜਨ ਲੈਵਲ ਦੀ ਜਾਂਚ ਕਰਨਾ ਅਤੀ ਜਰੂਰੀ ਹੈ। ਆਈ ਈ ਸੀ ਗਤੀਵਿਧੀਆਂ ਦੇ ਨੋਡਲ ਅਫ਼ਸਰ ਫਲੈਗ ਚਾਵਲਾ ਅਤੇ ਡਾ ਪ੍ਰਭਦੀਪ ਸਿੰਘ ਚਾਵਲਾ ਬੱਚਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਸਰੀਰ ਨੂੰ ਢੱਕ ਕੇ ਰੱਖਣ ਦੇ ਨਾਲ-ਨਾਲ ਬੱਚਿਆਂ ਨੂੰ ਊਨੀ ਕਪੜੇ ਪਵਾ ਕੇ ਰੱਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਨੰਗੇ ਪੈਰ ਨਾ ਤੁਰਨ ਦਿੱਤਾ ਜਾਵੇ। ਪੀਣ ਵਾਲਾ ਪਾਣੀ ਢੱਕ ਕੇ ਰੱਖਣ ਦੇ ਨਾਲ ਨਾਲ ਖਾਣਾ ਪਕਾਉਣ ਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਘਰ ਚ ਧੂਆਂ ਨਾ ਹੋਣ ਦਿਓ ਤੇ ਖਿੜਕੀਆਂ ਨੂੰ ਖੁੱਲਾ ਰੱਖੋ।

ਜਨਮ ਤੋਂ ਅੱਧੇ ਘੰਟੇ ਦੇ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਇਆ ਜਾਵੇ। ਜਨਮ ਤੋਂ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਹੀ ਪਲਾਇਆ ਜਾਵੇ ।6 ਮਹੀਨੇ ਬਾਅਦ ਬੱਚੇ ਨੂੰ ਠੋਸ ਅਹਾਰ ਦਿੱਤਾ ਜਾਵੇ। ਬੱਚਿਆਂ ਦਾ ਟੀਕਾਕਰਨ ਜਰੂਰੀ ਮੁਕੰਮਲ ਕਰਵਾਇਆ ਜਾਵੇ।ਇਹ ਸਾਰੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਲਈ ਮਾਸ ਮੀਡੀਆ ਬਰਾਂਚ ਵੱਲੋਂ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਸਾਰੇ ਸਰਕਾਰੀ ਸਿਹਤ ਕੇਂਦਰਾਂ ਨੂੰ ਜਾਰੀ ਕੀਤੀ ਜਾ ਰਹੀ ਹੈ, ਤਾਂ ਜੋ ਛੋਟੇ ਬੱਚੇ ਇਸ ਬਿਮਾਰੀ ਤੋਂ ਪੀੜਤ ਨਾ ਹੋ ਸਕਣ। ਉਨਾਂ ਨੇ ਜੱਚਾ-ਬੱਚਾ ਸਿਹਤ ਸੇਵੇਵਾਂ,ਟੀਕਾਕਰਨ ਅਤੇ ਹਾਈ ਰਿਸਕ ਕੇਸਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਚਾਰ-ਚਰਚਾ ਕੀਤੀ।ਇਸ ਮੌਕੇ ਫਾਰਮੇਸੀ ਅਫ਼ਸਰ ਜਸਕਰਨ ਸਿੰਘ, ਸਿਹਤ ਸੁਪਰਵਾਈਜ਼ਰ ਕੁਲਜੀਤ ਕੌਰ, ਸਿਹਤ ਵਰਕਰ ਸੁਖਜੀਤ ਕੌਰ, ਅਮਨਦੀਪ ਸਿੰਘ, ਚਰਨਜੀਤ ਕੌਰ, ਸਮੂਹ ਆਸ਼ਾ ਅਤੇ ਲੋਕ ਹਾਜਰ ਸਨ।
ਬੱਚਿਆਂ ਨੂੰ ਨਿਮੋਨੀਆਂ ਬਿਮਾਰੀ ਤੋਂ ਬਚਾਓ ਸੰਬਧੀ ਕੀਤਾ ਜਾਗਰੂਕ
– “ਨਿਮੋਨੀਆ ਨਹੀਂ ਤਾਂ ਬਚਪਨ ਸਹੀ” ਦਾ ਦਿੱਤਾ ਸੰਦੇਸ਼
ਫਰੀਦਕੋਟ- ਸਿਵਲ ਸਰਜਨ ਫਰੀਦਕੋਟ ਡਾ ਚੰਦਰ ਸ਼ੇਖਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਜ਼ਿਲਾ ਟੀਕਾਕਰਨ ਅਫ਼ਸਰ ਫ਼ਰੀਦਕੋਟ ਡਾ ਸਰਵਦੀਪ ਸਿੰਘ ਰੋਮਾਣਾ ਦੀ ਯੋਗ ਅਗਵਾਈ ਹੇਠ ਪੀ ਐਚ ਸੀ ਪੰਜਗਰਾਈਂ ਕਲਾਂ ਵਿਖੇ ਬੱਚਿਆਂ ਨੂੰ ਨਿਮੋਨੀਆ ਦੀ ਬਿਮਾਰੀ ਤੋਂ ਬਚਾਓ ਲਈ ਪ੍ਰੋਜੈਕਟ “ਸਾਂਸ” ਹੇਠ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਡਾ ਸਰਵਦੀਪ ਸਿੰਘ ਰੋਮਾਣਾ ਅਤੇ ਮੈਡੀਕਲ ਅਫ਼ਸਰ ਪੀ ਐਚ ਸੀ ਪੰਜਗਰਾਈਂ ਕਲਾਂ ਡਾ ਸਵਰੂਪ ਕੌਰ ਰੋਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਜੈਕਟ “ਨਿਮੋਨੀਆ ਨਹੀਂ ਤਾਂ ਬਚਪਨ ਸਹੀ” ਸਲੋਗਨ ਹੇਠ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ-ਬਲਾਤਕਾਰ ਤੇ ਕਤਲ ਮਾਮਲੇ ‘ਚ FIR ਤੋਂ ਬਾਅਦ ਢੱਡਰੀਆਂਵਾਲੇ ਦਾ ਵੱਡਾ ਬਿਆਨ, ਕਿਹਾ ‘ਇਹ ਸਿਰਫ਼ ਇਲਜ਼ਾਮ ਹਨ.’
ਉਨ੍ਹਾਂ ਦੱਸਿਆ ਕਿ ਨਿਮੋਨੀਆ ਦੇ ਲੱਛਣਾਂ ਦਾ ਪਤਾ ਲਗਦੇ ਹੀ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਕਿ ਬੱਚੇ ਦੇ ਬੁਖਾਰ ਦੀ ਜਾਂਚ ਕਰਨਾ,ਬੱਚੇ ਦਾ ਭਾਰ ਤੋਲਣਾ,ਸਾਹਾਂ ਦੀ ਗਿਣਤੀ ਕਰਨਾ,ਆਕਸੀਜਨ ਲੈਵਲ ਦੀ ਜਾਂਚ ਕਰਨਾ ਅਤੀ ਜਰੂਰੀ ਹੈ। ਆਈ ਈ ਸੀ ਗਤੀਵਿਧੀਆਂ ਦੇ ਨੋਡਲ ਅਫ਼ਸਰ ਫਲੈਗ ਚਾਵਲਾ ਅਤੇ ਡਾ ਪ੍ਰਭਦੀਪ ਸਿੰਘ ਚਾਵਲਾ ਬੱਚਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਸਰੀਰ ਨੂੰ ਢੱਕ ਕੇ ਰੱਖਣ ਦੇ ਨਾਲ-ਨਾਲ ਬੱਚਿਆਂ ਨੂੰ ਊਨੀ ਕਪੜੇ ਪਵਾ ਕੇ ਰੱਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਨੰਗੇ ਪੈਰ ਨਾ ਤੁਰਨ ਦਿੱਤਾ ਜਾਵੇ। ਪੀਣ ਵਾਲਾ ਪਾਣੀ ਢੱਕ ਕੇ ਰੱਖਣ ਦੇ ਨਾਲ ਨਾਲ ਖਾਣਾ ਪਕਾਉਣ ਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਘਰ ਚ ਧੂਆਂ ਨਾ ਹੋਣ ਦਿਓ ਤੇ ਖਿੜਕੀਆਂ ਨੂੰ ਖੁੱਲਾ ਰੱਖੋ।
ਜਨਮ ਤੋਂ ਅੱਧੇ ਘੰਟੇ ਦੇ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਇਆ ਜਾਵੇ। ਜਨਮ ਤੋਂ 6 ਮਹੀਨੇ ਤੱਕ ਬੱਚੇ ਨੂੰ ਮਾਂ ਦਾ ਦੁੱਧ ਹੀ ਪਲਾਇਆ ਜਾਵੇ ।6 ਮਹੀਨੇ ਬਾਅਦ ਬੱਚੇ ਨੂੰ ਠੋਸ ਅਹਾਰ ਦਿੱਤਾ ਜਾਵੇ। ਬੱਚਿਆਂ ਦਾ ਟੀਕਾਕਰਨ ਜਰੂਰੀ ਮੁਕੰਮਲ ਕਰਵਾਇਆ ਜਾਵੇ।ਇਹ ਸਾਰੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ ਲਈ ਮਾਸ ਮੀਡੀਆ ਬਰਾਂਚ ਵੱਲੋਂ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਸਾਰੇ ਸਰਕਾਰੀ ਸਿਹਤ ਕੇਂਦਰਾਂ ਨੂੰ ਜਾਰੀ ਕੀਤੀ ਜਾ ਰਹੀ ਹੈ, ਤਾਂ ਜੋ ਛੋਟੇ ਬੱਚੇ ਇਸ ਬਿਮਾਰੀ ਤੋਂ ਪੀੜਤ ਨਾ ਹੋ ਸਕਣ। ਉਨਾਂ ਨੇ ਜੱਚਾ-ਬੱਚਾ ਸਿਹਤ ਸੇਵੇਵਾਂ,ਟੀਕਾਕਰਨ ਅਤੇ ਹਾਈ ਰਿਸਕ ਕੇਸਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਚਾਰ-ਚਰਚਾ ਕੀਤੀ।ਇਸ ਮੌਕੇ ਫਾਰਮੇਸੀ ਅਫ਼ਸਰ ਜਸਕਰਨ ਸਿੰਘ, ਸਿਹਤ ਸੁਪਰਵਾਈਜ਼ਰ ਕੁਲਜੀਤ ਕੌਰ, ਸਿਹਤ ਵਰਕਰ ਸੁਖਜੀਤ ਕੌਰ, ਅਮਨਦੀਪ ਸਿੰਘ, ਚਰਨਜੀਤ ਕੌਰ, ਸਮੂਹ ਆਸ਼ਾ ਅਤੇ ਲੋਕ ਹਾਜਰ ਸਨ।
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।