Image default
ਤਾਜਾ ਖਬਰਾਂ

ਭਗਵਾਨ ਰਾਮ ਦਾ ਮਜ਼ਾਕ ਉਡਾਉਣ ਤੇ ਰਾਮਾਇਣ ਨੂੰ ਅਸ਼ਲੀਲ ਢੰਗ ਨਾਲ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਜੁਰਮਾਨਾ

ਭਗਵਾਨ ਰਾਮ ਦਾ ਮਜ਼ਾਕ ਉਡਾਉਣ ਤੇ ਰਾਮਾਇਣ ਨੂੰ ਅਸ਼ਲੀਲ ਢੰਗ ਨਾਲ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਜੁਰਮਾਨਾ

 

 

 

Advertisement

ਮੁੰਬਈ, 21 ਜੂਨ (ਰੋਜਾਨਾ ਸਪੋਕਸਮੈਨ)- ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਬੰਬੇ ਨੇ ਭਗਵਾਨ ਰਾਮ ਦਾ ਕਥਿਤ ਤੌਰ ’ਤੇ ਮਜ਼ਾਕ ਉਡਾਉਣ ਵਾਲੇ ਅਤੇ ‘ਰਾਮਾਇਣ’ ਦੀ ਗ਼ਲਤ ਢੰਗ ਨਾਲ ਪੇਸ਼ ਕਰਨ ਵਾਲੇ ਨਾਟਕ ਦਾ ਮੰਚਨ ਕਰਨ ਲਈ ਅੱਠ ਵਿਦਿਆਰਥੀਆਂ ’ਤੇ 1.2 ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ਹੈ। ਇਨ੍ਹਾਂ ਵਿਦਿਆਰਥੀਆਂ ਦੇ ਇਕ ਸਾਥੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।

ਇਨ੍ਹਾਂ ਵਿਦਿਆਰਥੀਆਂ ਨੇ ਸਟੇਜਿੰਗ ਆਰਟਸ ਫੈਸਟੀਵਲ (ਪੀਏਐਫ਼) ਦੇ ਹਿੱਸੇ ਵਜੋਂ ਇਸ ਸਾਲ 31 ਮਾਰਚ ਨੂੰ ‘ਰਾਹੋਵਨ’ ਨਾਮਕ ਨਾਟਕ ਦਾ ਮੰਚਨ ਕੀਤਾ ਸੀ। ਇੰਸਟੀਚਿਊਟ ਦੀ ਪੋਸਟ ਗ੍ਰੈਜੂਏਟ ਕਲਾਸ ਦੇ ਇਕ ਵਿਦਿਆਰਥੀ ਨੇ ਕਿਹਾ,“ਜਿਸ ਨਾਟਕ ਦਾ ਮੰਚਨ ਕੀਤਾ ਗਿਆ ਸੀ, ਉਸ ਵਿਚ ਭਗਵਾਨ ਰਾਮ ਦਾ ਮਜ਼ਾਕ ਉਡਾਇਆ ਗਿਆ ਸੀ ਅਤੇ ਰਾਮਾਇਣ ਨੂੰ ਅਸ਼ਲੀਲ ਅਤੇ ਅਪਮਾਨਜਨਕ ਢੰਗ ਨਾਲ ਪੇਸ਼ ਕੀਤਾ ਗਿਆ ਸੀ।

ਇਹ ਵਿਦਿਆਰਥੀ ਵਿਦਿਆਰਥੀਆਂ ਦੇ ਉਸ ਸਮੂਹ ਦਾ ਹਿੱਸਾ ਹੈ, ਜਿਸ ਨੇ ਨਾਟਕ ਵਿਰੁਧ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਸੀ। ਆਈਆਈਟੀ (ਬੰਬੇ) ਵਿਖੇ ‘ਅੰਬੇਦਕਰ ਪੇਰੀਆਰ ਫੂਲੇ ਸਟੱਡੀ ਸਰਕਲ (ਏਪੀਪੀਐਸਸੀ)’ ਸੰਸਥਾ ਨਾਲ ਜੁੜੇ ਇਕ ਹੋਰ ਵਿਦਿਆਰਥੀ ਨੇ ਵੀ ਪੁਸ਼ਟੀ ਕੀਤੀ ਕਿ ਵਿਦਿਆਰਥੀਆਂ ਨੂੰ ਇਸ ਨਾਟਕ ਦਾ ਮੰਚਨ ਕਰਨ ਲਈ ਜੁਰਮਾਨਾ ਕੀਤਾ ਗਿਆ।

Advertisement

Related posts

Breaking- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਅਤੇ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ‘ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ’ ਪਹਿਲਾ ਖ਼ੂਨਦਾਨ ਕੈਂਪ ਲਗਾਇਆ

punjabdiary

ਪੰਜਾਬ ‘ਚ ਹੀਟਵੇਵ ਦਾ ਦੌਰ ਫਿਰ ਸ਼ੁਰੂ, ਤਾਪਮਾਨ 3 ਡਿਗਰੀ ਵਧਿਆ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

punjabdiary

ਐਸ.ਐਸ.ਪੀ. ਨੂੰ ਅਹੁਦਾ ਸੰਭਾਲਣ ’ਤੇ ਮਿਸ਼ਨ ਆਗੂਆਂ ਵੱਲੋਂ ਵਧਾਈ

punjabdiary

Leave a Comment