ਭ੍ਰਿਸ਼ਟਾਚਾਰ ਖਿਲਾਫ ਮਨਾਇਆ ਜਾ ਰਿਹਾ ਹੈ 5 ਨਵੰਬਰ ਤੱਕ ਜਾਗਰੂਕਤਾ ਹਫਤਾ
-ਕਰਮਚਾਰੀਆਂ ਨੇ ਚੁੱਕੀ ਭ੍ਰਿਸ਼ਟਾਚਾਰ ਵਿਰੋਧੀ ਸਹੁੰ
ਫਰੀਦਕੋਟ 31 ਅਕਤੂਬਰ (ਪੰਜਾਬ ਡਾਇਰੀ)- ਮੁੱਖ-ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਸ਼੍ਰੀ ਵਰਿੰਦਰ ਕੁਮਾਰ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ 05.11.2023 ਤੱਕ ਵਿਜੀਲੈਂਸ ਜਾਗਰੂਕਤਾ ਹਫਤਾ ਮਨਾਇਆ ਜਾ ਰਿਹਾ ਹੈ।
ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇਸ ਹਫਤੇ ਦੌਰਾਨ ਪਬਲਿਕ ਨੂੰ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕ ਕਰਨ ਲਈ ਸੈਮੀਨਰ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਅਖਬਾਰਾਂ ਵਿੱਚ ਵਿਜੀਲੈਂਸ ਬਿਊਰੋ, ਪੰਜਾਬ ਦੇ ਅਧਿਕਾਰੀਆਂ ਦੇ ਮੋਬਾਇਲ ਨੰਬਰ ਅਤੇ ਉਹਨਾਂ ਦੇ ਦਫਤਰਾਂ ਦੇ ਫੋਨ ਨੰਬਰਾਂ ਵਾਲੇ ਇਸ਼ਤਿਹਾਰ ਵੰਡੇ ਜਾਣੇ ਹਨ ਅਤੇ ਵੱਖ-ਵੱਖ ਦਫਤਰਾਂ ਵਿੱਚ ਤੇ ਪਬਲਿਕ ਦੀ ਆਵਾਜਾਈ ਦੇ ਸਥਾਨਾਂ ਤੇ ਬੈਨਰ ਲਗਾਏ ਜਾਣਗੇ।
ਇਸ ਵਿਜੀਲੈਂਸ ਜਾਗਰੂਕਤਾ ਹਫਤੇ ਦੀ ਸ਼ੁਰੂਆਤ ਦੌਰਾਨ ਸ਼੍ਰੀ ਅੰਮ੍ਰਿਤਪਾਲ ਸਿੰਘ ਪੀ.ਪੀ.ਐਸ ਉੱਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਫਰੀਦਕੋਟ ਵੱਲੋਂ ਵਿਜੀਲੈਂਸ ਬਿਊਰੋ, ਯੂਨਿਟ ਫਰੀਦਕੋਟ ਵਿਖੇ ਤਾਇਨਾਤ ਸਾਰੇ ਕਰਮਚਾਰੀਆਂ ਆਪਣੇ ਕਰਤੱਵ ਦੀ ਪਾਲਣਾ ਪੂਰਨ ਇਮਾਨਦਾਰੀ ਅਤੇ ਬਿਨਾ ਕਿਸੇ ਡਰ ਜਾਂ ਪੱਖ-ਪਾਤ ਦੇ ਜਨਤਾ ਦੀ ਸੇਵਾ ਕਰਨ ਸਬੰਧੀ ਭ੍ਰਿਸ਼ਟਾਚਾਰ ਵਿਰੋਧੀ ਸਹੁੰ ਚੁਕਾਈ ਗਈ।