Image default
ਤਾਜਾ ਖਬਰਾਂ

ਮਜ਼ਦੂਰ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਵਰਕਰਾਂ ਨੂੰ ਸਰਕਾਰਾਂ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਕੀਤਾ ਜਾਗਰੂਕ -ਹਰਪ੍ਰੀਤ ਸਿੰਘ ਸੋਢੀ

ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਹੋਣ ਤੇ ਮੁਲਾਜ਼ਮਾਂ ਨੂੰ ਕੀਤਾ ਜਾ ਰਿਹਾ ਹੈ ਸੰਘਰਸ਼ ਦੇ ਲਈ ਮਜਬੂਰ – ਹਰਜਿੰਦਰ ਸਿੰਘ ਡਿੱਪੂ ਪ੍ਰਧਾਨ ਹਰਦੀਪ ਸਿੰਘ ਧਾਲੀਵਾਲ ਜਰਨਲ ਸਕੱਤਰ

ਫ਼ਰੀਦਕੋਟ – ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਅੱਜ ਮਜ਼ਦੂਰ ਦਿਵਸ ਮਨਾਇਆ ਗਿਆ ਤੇ ਇਸ ਮੌਕੇ  ਝੰਡਾ ਚੜਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਝੰਡੇ ਦੀ ਰਸਮ ਅਦਾ ਕਰਨ ਤੇ ਇਸ ਦਿਨ ਬਾਰੇ ਹਰਜਿੰਦਰ ਸਿੰਘ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ  1 ਮਈ ਮਜ਼ਦੂਰਾਂ ਦਾ ਕੌਮਾਂਤਰੀ ਦਿਵਸ ਹੈ ਤੇ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆਂ ਭਰ ਦੇ ਮਜ਼ਦੂਰਾਂ ਲਈ ਇੱਕ ਦਿਨ ਵਿੱਚ 8 ਘੰਟੇ ਕੰਮ ਕਰਨ ਦੇ ਕਾਨੂੰਨ ਨਾਲ ਸੰਬੰਧਤ ਹੈ। ਜੋ ਅੱਜ ਦੇ ਦੌਰ ਵਿੱਚ ਕਾਮੇ ਇਸ ਦਾ ਲਾਭ ਲੈ ਰਹੇ ਹਨ। ਪਰ 8 ਘੰਟੇ ਕੰਮ ਕਰਨ ਦੇ ਪਿੱਛੇ ਇਕ ਖੂਨੀ ਇਤਿਹਾਸ ਛੁਪਿਆ ਹੋਇਆ ਹੈ। ਇਹ ਐਵੈਂ ਹੀ ਕਿਸੇ ਨੇ ਸਾਨੂੰ ਥਾਲੀ ‘ਚ ਪਰੋਸ ਕੇ ਨਹੀਂ ਦਿੱਤਾ।

ਇਹ ਵੀ ਪੜੋ- Punjab-Haryana Water Row: ਪਾਣੀ ਨੂੰ ਲੈ ਕੇ ਜੰਗ ਛਿੜ ਗਈ! ਬੀਬੀਐਮਬੀ ਨੇ ਹਰਿਆਣਾ ਦੇ ਹੱਕ ਵਿੱਚ ਦਿੱਤਾ ਫੈਸਲਾ, ਸੀਐਮ ਮਾਨ ਨੇ ਕੀਤਾ ਵੱਡਾ ਐਲਾਨ

Advertisement

ਅਮਰੀਕਾ ਸਮੇਤ ਕਈ ਦੇਸ਼ਾਂ ਦੇ ਵਿੱਚ ਮਜ਼ਦੂਰ ਤੋਂ ਇਕ ਦਿਨ ਵਿੱਚ ਲਗਭਗ 15-16 ਘੰਟੇ ਕੰਮ ਲਿਆ ਜਾਂਦਾ ਸੀ। ਭਾਰਤ ਦੀ ਸਥਿਤੀ ਇਸ ਤੋਂ ਵੀ ਗੰਭੀਰ ਸੀ। ਕਮਿਊਨਿਜ਼ਮ ਦਾ ਜਨਮ ਦਾਤਾ ਕਾਰਲ ਮਾਰਕਸ ਜਿਸ ਨੇ 1848 ਵਿੱਚ “ਕਮਿਊਨਿਸਟ ਮੈਨੀਫੈਸਟੋ” ਵਿੱਚ ਇਹ ਐਲਾਨ ਕੀਤਾ ਕਿ, “ਇਤਿਹਾਸਕ ਪਦਾਰਥਵਾਦ ਦੀ ਰੋਸ਼ਨੀ ਵਿੱਚ ਪੂੰਜੀਵਾਦੀ ਪ੍ਰਬੰਧ ਵਿੱਚ ਮਜ਼ਦੂਰ ਜਮਾਤ ਆਪਣੇ ਘੋਲਾਂ ਰਾਹੀਂ ਇਸ ਦਾ ਖਾਤਮਾ ਕਰੇਗੀ।”ਇਸ ਤੋਂ ਬਾਅਦ ਦੁਨੀਆਂ ਭਰ ਵਿੱਚ ਮਜ਼ਦੂਰ ਯੂਨੀਅਨਾਂ ਸਥਾਪਿਤ ਹੋਈਆਂ।

ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ 1 ਮਈ 1886 ਵਿੱਚ ਮਜ਼ਦੂਰਾਂ ਨੇ ਇੱਕ ਇਕੱਠ ਕਰਕੇ ਲੰਬੀ ਲੜਾਈ ਲੜੀ ਗਈ ਅਤੇ ਅਖੀਰ ਨੂੰ ਮੁਲਾਜਮ ਯੂਨਿਟੀ ਦੀ ਜਿੱਤ ਹੋਈ ਅਤੇ ਇੱਕ ਦਿਨ ਵਿੱਚ 8 ਘੰਟੇ ਦਾ ਹੱਕ ਲੈਣ ਲਈ ਹੜਤਾਲ ਕਰਨ ਦੀ ਯੋਜਨਾ ਬਣਾਈ। ਪੂੰਜੀਵਾਦੀਆਂ ਦੇ ਜਾਂ ਕਹਿ ਲਓ ਫੈਕਟਰੀ ਮਾਲਕਾਂ ਨੂੰ ਇਹ ਗੱਲ ਪਸੰਦ ਨਹੀਂ ਸੀ । ਸੰਘਰਸ਼ ਕਰਦੇ ਲੋਕ ਤੇ ਗੋਲੀਆਂ ਚਲਾਈਆਂ ਤੇ ਹਜ਼ਾਰਾਂ ਲੋਕਾਂ ਨੂੰ ਜ਼ਖ਼ਮੀ ਅਤੇ ਸ਼ਹੀਦ ਕੀਤੀ ਗਿਆ ਸੰਘਰਸ਼ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ  ਅਤੇ ਸੰਘਰਸ਼ਾਂ ਨੂੰ ਯਾਦ ਕਰਨ ਲਈ ਅੱਜ ਦੇ ਦਿਨ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਮਨਾਈਆਂ ਜਾਂਦਾ ਹੈ

ਇਹ ਵੀ ਪੜੋLPG cylinder- ਮਈ ਦੇ ਪਹਿਲੇ ਦਿਨ ਲੋਕਾਂ ਲਈ ਇੱਕ ਵੱਡਾ ਤੋਹਫ਼ਾ! ਗੈਸ ਸਿਲੰਡਰ ਹੋਇਆ ਸਸਤਾ, ਜਾਣੋ ਕਿੰਨੀ ਘਟੀ ਕੀਮਤ

Advertisement

          ਸੈਕਟਰੀ ਹਰਦੀਪ ਸਿੰਘ ਧਾਲੀਵਾਲ ਧਰਮਿੰਦਰ ਸਿੰਘ ਕੈਸ਼ੀਅਰ ਜਸਵਿੰਦਰ ਸਿੰਘ ਸੁਖਦੀਪ ਸਿੰਘ ਜੀਰਾ ਹਰਚਰਨ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਹਰ ਵਾਰ ਸਰਕਾਰ ਮੀਟਿੰਗ ਦੇ ਵਿੱਚ ਹੱਲ ਕੱਢਣ ਦੇ ਭਰੋਸਾ ਦਿੱਤਾ ਜਾਂਦਾ ਹੈ ਪ੍ਰੰਤੂ ਆਊਟ ਸੋਰਸ ਤੇ ਭਰਤੀ ਕਰਕੇ ਪੂੰਜੀਵਾਦੀ ਲੋਕਾਂ ਤੋਂ ਠੇਕੇਦਾਰੀ ਪ੍ਰਥਾਂ ਤਹਿਤ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਵਿਭਾਗਾਂ ਵਿੱਚ ਸਰਕਾਰੀ ਬੱਸਾਂ ਪਾਉਣ ਦੀ ਥਾਂ ਤੇ ਪੂੰਜੀਵਾਦੀ ਲੋਕਾਂ ਨੂੰ ਲੁੱਟ ਕਰਵਾਉਣ ਲਈ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ।

ਇਹ ਵੀ ਪੜੋ-Hotal Fire: ਹੋਟਲ ਵਿੱਚ ਲੱਗੀ ਭਿਆਨਕ ਅੱਗ, 14 ਲੋਕਾਂ ਦੀ ਮੌਤ, ਲੋਕਾਂ ਨੇ ਜਾਨ ਬਚਾਉਣ ਲਈ ਇਮਾਰਤ ਤੋਂ ਛਾਲ ਮਾਰੀ

ਕੱਚੇ ਮੁਲਾਜ਼ਮਾਂ ਨੂੰ ਪੋਲੀਸੀ ਬਣਾ ਕੇ ਪੱਕਾ ਕਰਨ ਸਮੇਤ ਮੰਨੀਆਂ ਮੰਗਾਂ ਤੋਂ ਭੱਜ ਰਹੀ ਸਰਕਾਰ ਨੇ ਜੇਕਰ 5 ਮਈ ਦੀ ਮੀਟਿੰਗ ਦੇ ਵਿੱਚ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਵਿਭਾਗਾਂ ਦੀਆਂ ਆਪਣੀਆਂ ਬੱਸਾਂ ਪਾਉਣ ਅਤੇ ਬਣਦੇ ਫਰੀ ਸਫ਼ਰ ਦੇ ਫੰਡ ਰਿਲੀਜ਼ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ ਅਤੇ ਵਾਰ-ਵਾਰ ਮੀਟਿੰਗ ਹੋਣੇ ਦੇ ਬਾਵਜ਼ੂਦ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਸਿਰਫ ਸਮਾਂ ਅੱਗੇ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਉਣ ਵਾਲੀ 20 ਮਈ  ਨੂੰ ਦੇਸ਼ਵਿਆਪੀ ਹੜਤਾਲ ਵਿੱਚ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਸਮੇਤ ਸਾਰੀਆਂ ਮੰਗਾਂ ਤੇ ਯੂਨੀਅਨ ਵਲੋਂ ਹੜਤਾਲ ਨੂੰ ਸਮੱਰਥਨ ਕੀਤਾ  ਜਾਵੇਗਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਸ ਸਬੰਧੀ 3 ਮਈ ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ ।

(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

Breaking- PSPCL ਦੇ ਅਧਿਕਾਰੀ ਨੇ ਨਾਲ ਦੇ ਸਾਥੀਆਂ ਤੋਂ ਤੰਗ ਆ ਕਿ ਆਤਮ-ਹੱਤਿਆ ਕੀਤੀ

punjabdiary

ਕੋਟਕਪੂਰਾ ਗੋਲੀਬਾਰੀ ਮਾਮਲੇ ਦੇ ਨਾਮਜ਼ਦ ਵਿਅਕਤੀ ਅਦਾਲਤ ਨਹੀਂ ਪਹੁੰਚੇ, ਅਗਲੀ ਸੁਣਵਾਈ 24 ਫਰਵਰੀ ਨੂੰ ਹੋਵੇਗੀ

Balwinder hali

19 ਸਾਲਾਂ ਬਾਅਦ ਵਾਪਸੀ ਕਰ ਰਿਹਾ ਹੈ ਭਾਰਤ ਦਾ ਪਹਿਲਾ ਸੁਪਰਹੀਰੋ, ਮੁਕੇਸ਼ ਖੰਨਾ ਨੇ ਸ਼ੇਅਰ ਕੀਤੀ ਪਹਿਲੀ ਝਲਕ, ਟੀਜ਼ਰ ਦੇਖੋ

Balwinder hali

Leave a Comment