Image default
ਤਾਜਾ ਖਬਰਾਂ

ਮਹਾਂਕਾਲ ਸਵਰਗ ਧਾਮ ਸੇਵਾ ਸੁਸਾਇਟੀ ਨੇ ਕਿਰਤੀਆਂ ਨਾਲ ਮਿਲ ਕੇ ਮਨਾਇਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ

ਫਰੀਦਕੋਟ- ਮਈ ਦਿਵਸ ਤੇ ਮਹਾਂਕਾਲ ਸਵਰਗ ਧਾਮ ਸੇਵਾ ਸੋਸਾਇਟੀ ਵੱਲੋਂ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇ ਵਾਲਾ ਅਤੇ ਚੇਅਰਮੈਨ ਅਸ਼ੋਕ ਭਟਨਗਰ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਪਹੁੰਚ ਕੇ, ਰੋਜਾਨਾ ਆਪਣੀ ਕਿਰਤ ਕਰਕੇ ਪੇਟ ਪਾਲਣ ਵਾਲੇ ਦਿਹਾੜੀਦਾਰ ਕਾਮਿਆਂ ਦਾ ਸਨਮਾਨ ਕੀਤਾ।

ਇਹ ਵੀ ਪੜੋ-ਮਜ਼ਦੂਰ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਵਰਕਰਾਂ ਨੂੰ ਸਰਕਾਰਾਂ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਕੀਤਾ ਜਾਗਰੂਕ -ਹਰਪ੍ਰੀਤ ਸਿੰਘ ਸੋਢੀ

Advertisement

ਉਹਨਾਂ ਨਾਲ ਮਿਲ ਕੇ ਅੰਤਰ ਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ।ਇਸ ਮੌਕੇ ਤੇ ਬੋਲਦਿਆਂ ਰੋਜ਼ਾਨਾਂ ਦਿਹਾੜੀਦਾਰ ਕਾਮਿਆਂ ਦੇ ਪ੍ਰਧਾਨ ਸ੍ਰ ਗੁਰਸੇਵਕ ਸਿੰਘ ਨੇ ਇਸ ਦਿਨ ਦੇ ਮਹਤਵ ਤੇ ਬੋਲਦਿਆਂ ਕਿਹਾ ਕਿ ਇਕ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਛਿਕਾਗੋ ਵਿਖੇ ਪੁਲੀਸ ਉਪਰ ਕਿਸੇ ਅਣਜਾਣ ਵਿਅਕਤੀ ਵਲੋਂ ਸੁੱਟੇ ਗਏ ਬੰਬ ਤੋਂ ਭੜਕਾਹਟ ਵਿਚ ਆ ਕੇ,8 ਘੰਟੇ ਕੰਮ ਅਤੇ ਆਪਣੇ ਹੋਰ ਹੱਕਾਂ ਲਈ ਸੰਗਰਸ਼ ਕਰ ਰਹੇ ਕਾਮਿਆਂ ਉਪਰ ਪੁਲੀਸ ਵਲੋਂ ਅੰਨੇਵਾਹ ਗੋਲੀਆਂ ਚਲਾ ਕੇ 7 ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ ਅਨੇਕਾਂ ਹੋਰਨਾਂ ਨੂੰ ਤਸ਼ੱਦਦ ਕਰਕੇ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਅਤੇ ਬਾਦ ਵਿਚ ਮੌਤ ਦੀ ਸਜਾ ਦੇ ਦਿੱਤੀ ਗਈ ਸੀ।

ਅੱਜ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਰਹਿਣ ਲਈ ਇਹ ਦਿਨ ਪੂਰੇ ਵਿਸ਼ਵ ਭਰ ਵਿਚ ਮਈ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਬੋਲਦੇ ਹੋਏ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇ ਵਾਲੇ ਨੇ ਕਿਹਾ ਕਿ ਇਸ ਸਮੇਂ ਤੋਂ ਵੀ ਪਹਿਲਾਂ ਸਾਡੇ ਮਹਾਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਲੁਟੇਰੇ ਅਤੇ ਹੰਕਾਰੀ ਹਾਕਮ ਮਲਕ ਭਾਗੋ ਦੀ ਰੋਟੀ ਨਾ ਖਾ ਕੇ ਇੱਕ ਸਧਾਰਨ ਕਿਰਤੀ ਮਜ਼ਦੂਰ ਭਾਈ ਲਾਲੋ ਦੇ ਘਰ ਦੀ ਰੋਟੀ  ਖਾ ਕੇ ਮਲਕ ਭਾਗੋ ਦਾ ਹੰਕਾਰ ਤੋੜਿਆ ਸੀ ਅਤੇ ਭਾਈ ਲਾਲੋ ਦੀ ਕਿਰਤ ਨੂੰ ਸਤਿਕਾਰ ਦਿੱਤਾ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ, ਵੰਡ ਛਕਣ ,ਨਾਮ ਜਪਣ ਅਤੇ ਦਸਵੰਧ ਕੱਢਣ ਦਾ ਸੰਦੇਸ਼ ਦਿੱਤਾ ਸੀ ਅਤੇ ਗਰੀਬ,ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁਖ ਤੋਂ ਗੁਰਮੁਖ ਤੱਕ ਦੀ ਯਾਤਰਾ ਕਰਨ ਦਾ ਸੰਦੇਸ਼ ਦਿੱਤਾ ਸੀ।

ਇਹ ਵੀ ਪੜੋ- Punjab News: ਅੰਮ੍ਰਿਤਸਰ ਵਿੱਚ ‘ਆਪ’ ਵਿਧਾਇਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ, ਭਾਜਪਾ ਆਗੂ ਦੇ ਘਰ ਦਾ ਘਿਰਾਓ, ਕਿਹਾ- ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦੇਵਾਂਗੇ

Advertisement

ਇਸ ਮੌਕੇ ਤੇ ਕਿਰਤੀ ਯੂਨੀਅਨ ਦੇ  ਖਜਾਨਚੀ ਕੁਲਵੰਤ ਸਿੰਘ ਤੋਂ ਇਲਾਵਾ ਰਿਟਾਇਰ ਡੀਐਸਪੀ ਹਰਜਿੰਦਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਇੰਦਰਜੀਤ ਸਿੰਘ ਬਰਾੜ, ਡਾਕਟਰ ਪੁਰਸ਼ੋਤਮ ਗੁਪਤਾ, ਪਰਮਜੀਤ ਸਿੰਘ ਪੰਮਾ ਅਤੇ ਸੁਰਿੰਦਰ ਸਿੰਘ ਕੋਹਲੀ ਹਾਜ਼ਰ ਸਨ।


(।ਪੰਜਾਬ ਡਾਇਰੀ)

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ

Advertisement

Related posts

Breaking- ਮੁੱਖ ਮੰਤਰੀ ਨੇ ਵਾਲੀਬਾਲ ਭਾਰਤੀ ਜੇਤੂ ਟੀਮ ਨੂੰ ਵਧਾਈ ਦਿੱਤੀ

punjabdiary

ਕਿਸਾਨ ਜਥੇਬੰਦੀ ਨੇ ਐਮ.ਐਸ.ਪੀ. ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਕੀਤਾ ਸਮਾਪਤ

punjabdiary

ਤੇਜਿੰਦਰਪਾਲ ਬੱਗਾ ਮਾਮਲੇ ਦੀ ਹਾਈ ਕੋਰਟ ‘ਚ ਸੁਣਵਾਈ ਅੱਜ

punjabdiary

Leave a Comment