Image default
ਤਾਜਾ ਖਬਰਾਂ

ਮਾਨਸੂਨ ਦੇਵੇਗਾ ਦੁੱਗਣੀ ਖੁਸ਼ੀ; ਕੇਰਲ ਸਣੇ ਇਨ੍ਹਾਂ ਸੂਬਿਆਂ ’ਚ ਵੀ ਹੋਵੇਗੀ ਐਂਟਰੀ, ਜਾਣੋ ਪੰਜਾਬ ’ਚ ਕਦੋਂ ਹੋਵੇਗਾ ਐਂਟਰ

ਮਾਨਸੂਨ ਦੇਵੇਗਾ ਦੁੱਗਣੀ ਖੁਸ਼ੀ; ਕੇਰਲ ਸਣੇ ਇਨ੍ਹਾਂ ਸੂਬਿਆਂ ’ਚ ਵੀ ਹੋਵੇਗੀ ਐਂਟਰੀ, ਜਾਣੋ ਪੰਜਾਬ ’ਚ ਕਦੋਂ ਹੋਵੇਗਾ ਐਂਟਰ

 

 

ਚੰਡੀਗੜ੍ਹ, 30 ਮਈ (ਪੀਟੀਸੀ ਨਿਊਜ)- ਮਾਨਸੂਨ ਦੀ ਉਡੀਕ ਹੁਣ ਖਤਮ ਹੋਣ ਵਾਲੀ ਹੈ। ਸੰਭਾਵਨਾਵਾਂ ਹਨ ਕਿ ਮਾਨਸੂਨ ਸਮੇਂ ਤੋਂ ਪਹਿਲਾਂ ਕੇਰਲ ਵਿੱਚ ਆ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਮੌਸਮ ਦਾ ਵਿਰਲਾ ਨਜ਼ਾਰਾ ਵੀ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਮਾਨਸੂਨ ਕੇਰਲ ਅਤੇ ਕੁਝ ਉੱਤਰ-ਪੂਰਬੀ ਸੂਬਿਆਂ ‘ਚ ਨਾਲ-ਨਾਲ ਦਾਖਲ ਹੋਣ ਵਾਲਾ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਪੱਛਮੀ ਭਾਰਤ ਨੂੰ ਵੀਰਵਾਰ ਤੋਂ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

Advertisement

ਖਾਸ ਗੱਲ ਇਹ ਹੈ ਕਿ ਆਮਤੌਰ ‘ਤੇ ਮਾਨਸੂਨ 1 ਜੂਨ ਤੱਕ ਕੇਰਲ ਪਹੁੰਚ ਜਾਂਦਾ ਹੈ। ਜਦਕਿ 5 ਜੂਨ ਤੱਕ ਉੱਤਰ-ਪੂਰਬੀ ਸੂਬਿਆਂ ਵਿੱਚ ਇਸ ਦੀ ਐਂਟਰੀ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੋਵਾਂ ਖੇਤਰਾਂ ‘ਚ ਮਾਨਸੂਨ ਦੇ ਇਕੱਠੇ ਆਉਣ ਦਾ ਕਾਰਨ ਪਿਛਲੇ ਹਫਤੇ ਬੰਗਾਲ ਦੀ ਖਾੜੀ ‘ਚ ਬਣਿਆ ਚੱਕਰਵਾਤ ਰੇਮਲ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਚੱਕਰਵਾਤੀ ਸਰਕੂਲੇਸ਼ਨ ਨੇ ਖੇਤਰ ਵਿੱਚ ਮਾਨਸੂਨ ਦੇ ਪ੍ਰਵਾਹ ਨੂੰ ਵਧਾ ਦਿੱਤਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ‘ਅਗਲੇ 24 ਘੰਟਿਆਂ ‘ਚ ਕੇਰਲ ਅਤੇ ਉੱਤਰ-ਪੂਰਬ ਦੇ ਕੁਝ ਇਲਾਕਿਆਂ ‘ਚ ਮਾਨਸੂਨ ਦੇ ਆਉਣ ਲਈ ਹਾਲਾਤ ਅਨੁਕੂਲ ਬਣਦੇ ਨਜ਼ਰ ਆ ਰਹੇ ਹਨ।’ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੀਰਵਾਰ ਤੋਂ ਦਿੱਲੀ-ਐੱਨਸੀਆਰ ਸਮੇਤ ਉੱਤਰ-ਪੱਛਮੀ ਅਤੇ ਮੱਧ ਭਾਰਤ ‘ਚ ਗਰਮੀ ਦੀ ਤੇਜ਼ ਲਹਿਰ ਹੌਲੀ-ਹੌਲੀ ਘੱਟ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਤਾਪਮਾਨ ‘ਚ ਗਿਰਾਵਟ ਦਾ ਕਾਰਨ ਪੱਛਮੀ ਗੜਬੜ ਵੀ ਹੋ ਸਕਦੀ ਹੈ।

ਉੱਥੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਪੰਜਾਬ ਅਤੇ ਹਰਿਆਣਾ ’ਚ 30 ਜੂਨ ਨੂੰ ਐਂਟਰ ਹੋ ਸਕਦਾ ਹੈ। ਜਿਸ ਨਾਲ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਕਾਫੀ ਰਾਹਤ ਮਿਲੇਗੀ।

Advertisement

Related posts

Breaking- ਡਿਪਟੀ ਸੀ.ਐਮ ਨੂੰ ਕਿਸੇ ਨਾ ਕਿਸੇ ਕੇਸ ਵਿਚ ਗ੍ਰਿਫਤਾਰ ਕਰਨ ਜੀ ਸਾਜਿਸ਼ – ਸੁਪਰੀਮੋ ਕੇਜਰੀਵਾਲ

punjabdiary

Big News–ਮੂਸੇਵਾਲਾ ਕਤਲ ਕੇਸ ‘ਚ ਦੇਖੋ ਕਿੰਨੇ ਸ਼ੂਟਰਾਂ ਦੀ ਹੋਈ ਪਛਾਣ, ਕਿੱਥੋਂ ਕਿੱਥੋਂ ਦੇ ਰਹਿਣ ਵਾਲੇ

punjabdiary

ਐਲ.ਬੀ.ਸੀ.ਟੀ. ਵੱਲੋਂ ਜੈਯੰਤੀ ਸਮਾਰੋਹ ਸਬੰਧੀ ਤਿਆਰੀ ਮੀਟਿੰਗ ਕੀਤੀ ਗਈ : ਮਿਸ ਪਰਮਜੀਤ ਤੇਜੀ

punjabdiary

Leave a Comment