Image default
ਅਪਰਾਧ

ਮੁਅੱਤਲ AIG ਮਾਲਵਿੰਦਰ ਦੀਆਂ ਵਧੀਆਂ ਮੁਸ਼ਕਿਲਾਂ, ਇਕ ਹੋਰ ਮਾਮਲਾ ਹੋਇਆ ਦਰਜ

ਮੁਅੱਤਲ AIG ਮਾਲਵਿੰਦਰ ਦੀਆਂ ਵਧੀਆਂ ਮੁਸ਼ਕਿਲਾਂ, ਇਕ ਹੋਰ ਮਾਮਲਾ ਹੋਇਆ ਦਰਜ

 

 

ਮੋਹਾਲੀ, 31 ਜਨਵਰੀ (ਰੋਜਾਨਾ ਸਪੋਕਸਮੈਨ)- ਮੁਹਾਲੀ ਪੁਲਿਸ ਵਲੋਂ ਪੰਜਾਬ ਪੁਲਿਸ ਦੇ ਚਰਚਿਤ ਅਧਿਕਾਰੀ (ਮੁਅੱਤਲ ਏ.ਆਈ.ਜੀ ਮਾਲਵਿੰਦਰ ਸਿੰਘ ਸਿੱਧੂ) ਨੂੰ ਸਰਕਾਰੀ ਅਧਿਕਾਰੀਆਂ ਤੋਂ ਰਿਸ਼ਵਤ ਲੈਣ ਲਈ ਬਲੈਕਮੇਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਕਰ ਕੇ ਉਸ ਸਮੇਤ ਤਿੰਨ ਵਿਰੁਧ ਧਾਰਾ-384, 120ਬੀ, ਕੁਰੱਪਸ਼ਨ ਐਕਟ 7 ਅਤੇ 12 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Advertisement

ਥਾਣਾ ਫ਼ੇਜ਼-8 ਦੀ ਪੁਲਿਸ ਵਲੋਂ ਦਰਜ ਕੀਤੇ ਇਸ ਨਵੇਂ ਮਾਮਲੇ ’ਚ ਮਾਲਵਿੰਦਰ ਸਿੰਘ ਸਿੱਧੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ।

ਜਾਣਕਾਰੀ ਅਨੁਸਾਰ ਪੁਲਿਸ ਵਲੋਂ ਏ.ਆਈ. ਜੀ ਮਾਲਵਿੰਦਰ ਸਿੰਘ ਕੋਲੋਂ (ਵਿਜੀਲੈਂਸ ਦਫ਼ਤਰ ਵਿਚ ਹੋਏ ਹੰਗਾਮੇ ਮੌਕੇ) ਇਕ ਰਿਕਾਰਡਰ ਹਾਸਲ ਕੀਤਾ ਗਿਆ ਸੀ ਜਿਸ ਨੂੰ ਜਾਂਚ ਲਈ ਫ਼ਰੈਂਸਿਕ ਸਾਇੰਸ ਲੈਬਾਰਟਰੀ ਵਿਖੇ ਭੇਜਿਆ ਗਿਆ ਸੀ। ਇਸ ਸਬੰਧੀ ਮੁਹਾਲੀ ਪੁਲਿਸ ਮਾਲਵਿੰਦਰ ਸਿੰਘ ਸਿੱਧੂ ਦੀ ਆਵਾਜ਼ ਦੀ ਸੈਂਪਲਿੰਗ ਵੀ ਕਰਵਾਉਣ ਜਾ ਰਹੀ ਹੈ।

Related posts

ਅਹਿਮ ਖਬਰ- ਨਿਹੰਗ ਸਿੰਘਾਂ ਨੇ ਗੁਰਦੁਆਰਾ ਗੁਰੂ ਕੀ ਢਾਬ ਦੇ ਮੈਨੇਜਰ ‘ਤੇ ਕੀਤਾ ਹਮਲਾ, ਕਾਰ ਵੀ ਭੰਨੀ

punjabdiary

13 ਰਿਸ਼ਵਤ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ, 2003 ‘ਚ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ‘ਚ 5-5 ਸਾਲ ਦੀ ਕੈਦ

punjabdiary

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਅਜੇ ਤਕ ਅਦਾਲਤ ਵਿਚ ਪੇਸ਼ ਨਹੀਂ ਹੋਏ ਭਰਤ ਇੰਦਰ ਚਾਹਲ

punjabdiary

Leave a Comment