Image default
ਅਪਰਾਧ

ਮੁਕਤਸਰ ‘ਚ ਪਿਓ ਨੇ 3 ਬੱਚਿਆਂ ਸਣੇ ਨਹਿਰ ‘ਚ ਮਾ.ਰੀ ਛਾ.ਲ, ਗੋਤਾਖੋਰ ਵੱਲੋਂ ਚਾਰਾਂ ਦੀ ਭਾਲ ਜਾਰੀ

ਮੁਕਤਸਰ ‘ਚ ਪਿਓ ਨੇ 3 ਬੱਚਿਆਂ ਸਣੇ ਨਹਿਰ ‘ਚ ਮਾ.ਰੀ ਛਾ.ਲ, ਗੋਤਾਖੋਰ ਵੱਲੋਂ ਚਾਰਾਂ ਦੀ ਭਾਲ ਜਾਰੀ

 

 

 

Advertisement

ਚੰਡੀਗੜ੍ਹ, 17 ਨਵੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਮੁਕਤਸਰ ‘ਚ ਇਕ ਵਿਅਕਤੀ ਨੇ 3 ਬੱਚਿਆਂ ਸਮੇਤ ਗੁਜਰਾਤੀ ਰਾਜਸਥਾਨ ਫੀਡਰ ਨਹਿਰ ‘ਚ ਛਾਲ ਮਾਰ ਦਿੱਤੀ। ਵਿਅਕਤੀ ਨੇ ਪਹਿਲਾਂ ਬੱਚਿਆਂ ਨੂੰ ਧੱਕਾ ਦਿੱਤਾ ਅਤੇ ਫਿਰ ਖੁਦ ਛਾਲ ਮਾਰ ਦਿੱਤੀ। ਸੂਚਨਾ ਮਿਲਦੇ ਥਾਣਾ ਸਦਰ ਮੁਕਤਸਰ ਤੋਂ ਪੁਲਿਸ ਮੌਕੇ ’ਤੇ ਪੁੱਜ ਚੁੱਕੀ ਹੈ। ਚਾਰਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਜਾਣਕਾਰੀ ਮੁਤਾਬਕ ਜੈਰੂਪਰਾਮ (40) ਰਾਜਸਥਾਨ ਦੇ ਜਲੌਰ ਦਾ ਰਹਿਣ ਵਾਲਾ ਹੈ। ਉਹ ਵੀਰਵਾਰ ਨੂੰ ਆਪਣੇ ਬੱਚਿਆਂ ਸੁਰੇਸ਼ (11), ਦਲੀਪ (9) ਅਤੇ ਬੇਟੀ ਮਨੀਸ਼ਾ (5) ਨਾਲ ਰਾਜਸਥਾਨ ਤੋਂ ਪੰਜਾਬ ਆਇਆ ਸੀ। ਜਦਕਿ ਉਸਦੀ ਪਤਨੀ ਅਜੇ ਵੀ ਰਾਜਸਥਾਨ ਵਿੱਚ ਹੈ।

ਸ਼ੁੱਕਰਵਾਰ ਸਵੇਰੇ ਚਾਰਾਂ ਨੇ ਸ਼ੱਕੀ ਹਾਲਾਤਾਂ ‘ਚ ਨਹਿਰ ‘ਚ ਛਾਲ ਮਾਰ ਦਿੱਤੀ। ਸਦਰ ਥਾਣਾ ਮੁਕਤਸਰ ਦੀ ਪੁਲਿਸ ਮੌਕੇ ’ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਵਿਅਕਤੀ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।

Advertisement

Related posts

ਵਿਜੀਲੈਂਸ ਵੱਲੋਂ 18000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਤੇ ਉਸਦਾ ਨਿੱਜੀ ਸਹਾਇਕ ਕਾਬੂ

punjabdiary

ਅਮਰੀਕੀ ਅਦਾਲਤ ‘ਚ ਨਿਖਿਲ ਗੁਪਤਾ ਨੇ ਖੁਦ ਨੂੰ ਦੱਸਿਆ ਬੇਕਸੂਰ, ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਲੱਗੇ ਹਨ ਇਲਜ਼ਾਮ

punjabdiary

Breaking- ਪੁਲਿਸ ਵੱਲੋਂ ਚਾਰ ਗੈਂਗਸਟਰਾਂ ਸਮੇਤ ਇਕ ਹੋਰ ਗੈਂਗਸਟਰ ਪਰਮਜੀਤ ਸਿੰਘ (ਪੰਮਾ) ਨੂੰ ਗ੍ਰਿਫਤਾਰ ਕੀਤਾ, ਅਤੇ ਇਨ੍ਹਾਂ ਕੋਲੋ ਕਈ ਪਿਸਤੌਲ ਬਰਾਮਦ ਕੀਤੇ ਗਏ

punjabdiary

Leave a Comment