Image default
ਤਾਜਾ ਖਬਰਾਂ

“ਮੈਂ ਚਾਹੇ ਜਿੱਥੇ ਰਹਾਂ, ਅੰਦਰ ਰਹਾਂ ਜਾਂ ਬਾਹਰ ਰਹਾਂ,ਦਿੱਲੀ ਦੇ ਕੰਮ ਨਹੀਂ ਰੁਕਣ ਵਾਲੇ”: CM ਕੇਜਰੀਵਾਲ

“ਮੈਂ ਚਾਹੇ ਜਿੱਥੇ ਰਹਾਂ, ਅੰਦਰ ਰਹਾਂ ਜਾਂ ਬਾਹਰ ਰਹਾਂ,ਦਿੱਲੀ ਦੇ ਕੰਮ ਨਹੀਂ ਰੁਕਣ ਵਾਲੇ”: CM ਕੇਜਰੀਵਾਲ

 

 

ਦਿੱਲੀ, 31 ਮਈ (ਡੇਲੀ ਪੋਸਟ ਪੰਜਾਬੀ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰੈਂਡਰ ਕਰਨ ਤੋਂ ਪਹਿਲਾਂ ਇੱਕ ਵੀਡੀਓ ਮੈਸੇਜ ਜਾਰੀ ਕੀਤਾ ਹੈ। ਆਪਣੇ ਮੈਸੇਜ ਵਿੱਚ ਕੇਜਰੀਵਾਲ ਨੇ ਕਿਹਾ, “ਮੈਂ ਚਾਹੇ ਜਿੱਥੇ ਰਹਾਂ, ਅੰਦਰ ਰਹਾਂ ਜਾਂ ਬਾਹਰ ਰਹਾਂ। ਦਿੱਲੀ ਦੇ ਕੰਮ ਨਹੀਂ ਰੁਕਣ ਵਾਲੇ ਹਨ।” ਕੇਜਰੀਵਾਲ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਮੈਨੂੰ ਚੋਣ ਪ੍ਰਚਾਰ ਕਰਨ ਲਈ 21 ਦਿਨ ਦਾ ਸਮਾਂ ਦਿੱਤਾ ਸੀ। ਕੱਲ੍ਹ 21 ਦਿਨ ਪੂਰੇ ਹੋ ਰਹੇ ਹਨ। ਪਰਸੋਂ ਮੈਨੂੰ ਸਰੈਂਡਰ ਕਰਨਾ ਹੈ। ਪਰਸੋਂ ਮੈਂ ਵਾਪਸ ਜੇਲ੍ਹ ਚਲਾ ਜਾਵਾਂਗਾ। ਮੈਂ ਦੇਸ਼ ਨੂੰ ਬਚਾਉਣ ਦੇ ਲਈ ਜੇਲ੍ਹ ਜਾ ਰਿਹਾ ਹਾਂ।

Advertisement

ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਕੰਮਕਾਜ ਨਹੀਂ ਰੁਕੇਗਾ । CM ਨੇ ਕਿਹਾ ਕਿ ਤੁਸੀਂ ਆਪਣਾ ਖਿਆਲ ਰੱਖਿਓ। ਮੈਨੂੰ ਜੇਲ੍ਹ ਵਿੱਚ ਤੁਹਾਡੀ ਚਿੰਤਾ ਰਹਿੰਦੀ ਹੈ। ਤੁਸੀਂ ਖੁਸ਼ ਰਹੋਗੇ ਤਾਂ ਤੁਹਾਡਾ ਕੇਜਰੀਵਾਲ ਵੀ ਖੁਸ਼ ਰਹੇਗਾ। ਤੁਹਾਡੇ ਸਾਰੇ ਕੰਮ ਚੱਲਦੇ ਰਹਿਣਗੇ, ਮੈਂ ਚਾਹੇ ਜਿੱਥੇ ਵੀ ਰਹਾਂ ਦਿੱਲੀ ਦੇ ਕੰਮ ਨਹੀਂ ਰੁਕਣ ਦਿਆਂਗਾ। ਤੁਹਾਡੀ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕ, ਮੁਫ਼ਤ ਦਵਾਈ, ਮੁਫ਼ਤ ਬੱਸ ਯਾਤਰਾ ਸਾਰੇ ਕੰਮ ਚੱਲਦੇ ਰਹਿਣਗੇ। ਵਾਪਸ ਆ ਕੇ ਸਾਰੀਆਂ ਮਾਵਾਂ-ਭੈਣਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦੀ ਸ਼ੁਰੂਆਤ ਕਰਾਂਗਾ। ਇਸ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਅੱਜ ਮੈਂ ਤੁਹਾਡੇ ਤੋਂ ਆਪਣੇ ਪਰਿਵਾਰ ਲਈ ਕੁਝ ਮੰਗਣਾ ਚਾਹੁੰਦਾ ਹਾਂ। ਮੇਰੇ ਮਾਤਾ-ਪਿਤਾ ਬਜ਼ੁਰਗ ਹਨ। ਮੇਰੀ ਮਾਂ ਬਹੁਤ ਬਿਮਾਰ ਹੈ। ਮੈਨੂੰ ਜੇਲ੍ਹ ਵਿੱਚ ਉਨ੍ਹਾਂ ਬਾਰੇ ਬਹੁਤ ਚਿੰਤਾ ਹੁੰਦੀ ਹੈ। ਮੇਰੇ ਬਾਅਦ ਮੇਰੇ ਮਾਤਾ-ਪਿਤਾ ਦਾ ਖਿਆਲ ਰੱਖਣਾ, ਉਨ੍ਹਾਂ ਲਈ ਅਰਦਾਸ ਕਰਨਾ।

ਇਸ ਤੋਂ ਅੱਗੇ CM ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਂ ਜੇਲ੍ਹ ਵਿੱਚ 50 ਦਿਨ ਰਿਹਾ ਤੇ ਇਨ੍ਹਾਂ 50 ਦਿਨਾਂ ਵਿੱਚ ਮੇਰਾ ਵਜ਼ਨ 6 ਕਿਲੋ ਘੱਟ ਹੋ ਗਿਆ। ਜਦੋਂ ਮੈਂ ਜੇਲ੍ਹ ਗਿਆ ਤਾਂ ਮੇਰਾ ਭਰ 70 ਕਿਲੋ ਸੀ, ਅੱਜ 64 ਕਿਲੋ ਹੈ। ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਵੀ ਮੇਰਾ ਵਜ਼ਨ ਨਹੀਂ ਵੱਧ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਕੋਈ ਵੱਡੀ ਬਿਮਾਰੀ ਹੋ ਸਕਦੀ ਹੈ, ਕਈ ਟੈਸਟ ਕਰਨੇ ਹਨ। ਉਨ੍ਹਾਂ ਕਿਹਾ ਕਿ ਮੈਂ ਤਕਰੀਬਨ ਦੁਪਹਿਰ 3 ਵਜੇ ਆਪਣੇ ਘਰੋਂ ਨਿਕਲਾਂਗਾ।

Related posts

Breaking News- ਰਾਸ਼ਟਰਪਤੀ ਦੇ ਭੱਜਣ ਤੋਂ ਬਾਅਦ ਸ਼੍ਰੀਲੰਕਾ ਨੇ ਐਮਰਜੈਂਸੀ ਲਗਾਈ

punjabdiary

Breaking- ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਖਾਸ਼ ਮੈਂਬਰ ਕੈਨੇਡਾ ਵਿੱਚ ਜਿਸਦਾ, ਮੂਸੇਵਾਲਾ ਦੇ ਕਤਲ ਕਾਂਡ ਵਿਚ ਅਹਿਮ ਰੋਲ

punjabdiary

Breaking- ਇਕ ਵਾਰ ਫਿਰ ਲਖੀਮਪੁਰ ਵਿਚ ਵੱਡੀ ਘਟਨਾ ਵਾਪਰੀ, ਦੋ ਲੜਕੀਆਂ ਦੀ ਗਲਾ ਘੋਟ ਕੇ ਕੀਤੀ ਹੱਤਿਆ, ਦੋਸ਼ੀ ਪੁਲਿਸ ਦੀ ਗ੍ਰਿਰਫਤ ਵਿਚ

punjabdiary

Leave a Comment