ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਮੀਟਿੰਗ ਕਰਕੇ ਕੀਤੀਆਂ ਅਹਿਮ ਵਿਚਾਰਾਂ
ਫਰੀਦਕੋਟ, 25 ਅਕਤੂਬਰ (ਪੰਜਾਬ ਡਾਇਰੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਖਾਰਾ ਦੀ ਮਹੀਨਾਵਾਰ ਮੀਟਿੰਗ ਪਿੰਡ ਵਾੜਾਦਰਾਕਾ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਅੰਮ੍ਰਿਤਵੀਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਸਮੇਂ ਪ੍ਰਧਾਨ ਜੀ ਨੇ ਸਮੂਹ ਮੈਂਬਰਾਂ ਨੂੰ ਦੁਸਹਿਰੇ ਅਤੇ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਾਫ ਸੁਥਰੀ ਪਰੈਕਟਿਸ ਕਰਨ ਜਥੇਬੰਦੀ ਦੀਆਂ ਸਭ ਮੀਟਿੰਗਾਂ ਨੂੰ ਰੈਗੂਲਰ ਅਟੈਂਡ ਕਰਨ ਦਾ ਸੁਨੇਹਾ ਦਿੱਤਾ।
ਇਸ ਸਮੇਂ ਡਾ.ਗੁਰਪਾਲ ਸਿੰਘ ਮੌੜ (ਜ਼ਿਲਾ ਡੈਲੀਗੇਟ) ਨੇ ਜ਼ਿਲ੍ਹੇ ਦੀ ਮੀਟਿੰਗ ਉੱਪਰ ਹੋਈਆਂ ਵਿਚਾਰ ਚਰਚਾਵਾਂ ਬਾਰੇ ਚਾਨਣਾ ਪਾਇਆ ਅਤੇ ਸਭ ਨੂੰ ਗ੍ਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿੱਚ ਪ੍ਰਧਾਨ ਅੰਮ੍ਰਿਤਵੀਰ ਸਿੰਘ,ਡਾ.ਵੇਦ ਪ੍ਰਕਾਸ਼ ਕੁਹਾਰਵਾਲਾ, ਜ਼ਿਲਾ ਡੈਲੀਗੇਟ ਡਾ.ਗੁਰਪਾਲ ਮੌੜ, ਜ਼ਿਲਾ ਡੈਲੀਗੇਟ ਡਾ.ਗੁਰਪੀਤ (ਗੋਪੀ) ਵਾਂਦਰ ਜਟਾਣਾਂ,ਸੀ.ਮੀ. ਪ੍ਰਧਾਨ ਡਾ.ਸੁਖਜਿੰਦਰ ਹਰੀ ਨੌਂ,ਜਨ.ਸਕੱਤਰ ਡਾ.ਦਲਜੀਤ ਢਿੱਲੋਂ ਵਾੜਾਦਰਾਕਾ ਖਜਾਨਚੀ ਮਨਜੀਤ ਸਿੰਘ,ਸਹਿ ਖਜ਼ਾਨਚੀ ਬਲਤੇਜ ਸਿੰਘ, ਪ੍ਰੈਸ ਸਕੱਤਰ ਡਾ.ਸੰਜੀਵ ਚਾਵਲਾ ਮੌੜ,ਮੀਤ ਪ੍ਰਧਾਨ ਡਾ. ਮਨਪ੍ਰੀਤ ਸਿੰਘ,ਡਾ.ਕੁਲਦੀਪ ਸਿੰਘ,,ਡਾ.ਜਸਪਾਲ ਸਿੰਘ ਗੋਰਾ, ਸਟੇਜ ਸੈਕਟਰੀ -ਡਾ.ਜਸਪਾਲ ਸਿੰਘ ਖਾਰਾ, ਸਰਪ੍ਰਸਤ -ਡਾ. ਦਲਜੀਤ ਕਟਾਰੀਆ ਤੇ ਡਾ.ਥਾਣਾ ਸਿੰਘ ਆਦਿ ਹਾਜ਼ਰ ਹੋਏ।