Image default
ਤਾਜਾ ਖਬਰਾਂ

ਮੋਦੀ 3.0 ਦਾ ਪਹਿਲਾ ਬਜਟ ਪੇਸ਼, ਸੌਖੇ ਸ਼ਬਦਾਂ ‘ਚ ਸਮਝੋ, ਲੋਕਾਂ ਨੂੰ ਹੋਇਆ ਫ਼ਾਇਦਾ ਜਾਂ ਮਿਲੇ ਲਾਰੇ

ਮੋਦੀ 3.0 ਦਾ ਪਹਿਲਾ ਬਜਟ ਪੇਸ਼, ਸੌਖੇ ਸ਼ਬਦਾਂ ‘ਚ ਸਮਝੋ, ਲੋਕਾਂ ਨੂੰ ਹੋਇਆ ਫ਼ਾਇਦਾ ਜਾਂ ਮਿਲੇ ਲਾਰੇ

 

 

ਦਿੱਲੀ, 23 ਜੁਲਾਈ (ਏਬੀਪੀ ਸਾਂਝਾ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ। ਉਨ੍ਹਾਂ ਕਿਹਾ ਭਾਰਤ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ‘ਤੇ ਭਰੋਸਾ ਪ੍ਰਗਟਾਇਆ ਹੈ। ਉਹ ਇਤਿਹਾਸਕ ਤੀਜੇ ਕਾਰਜਕਾਲ ਲਈ ਮੁੜ ਚੁਣੇ ਗਏ ਹਨ। ਔਖੇ ਸਮੇਂ ਵਿੱਚ ਵੀ ਭਾਰਤ ਦੀ ਆਰਥਿਕਤਾ ਚਮਕ ਰਹੀ ਹੈ। ਨਿਰਮਲਾ ਸੀਤਾਰਮਨ ਦਾ ਇਹ ਲਗਾਤਾਰ 7ਵਾਂ ਬਜਟ ਹੈ। ਉਨ੍ਹਾਂ ਕਿਹਾ, ‘ਸਰਕਾਰ ਦਾ ਧਿਆਨ ਗ਼ਰੀਬਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ‘ਤੇ ਹੋਵੇਗਾ। ਸਰਕਾਰ ਰੁਜ਼ਗਾਰ ਦੇ ਮੌਕੇ ਵਧਾਏਗੀ।
ਜਾਣੋ ਬਜਟ ਦੀਆਂ ਵੱਡੀਆਂ 7 ਗੱਲਾਂ

Advertisement

ਪਹਿਲੀ ਨੌਕਰੀ ਵਾਲਿਆਂ ਲਈ: ਜੇ ਤਨਖਾਹ 1 ਲੱਖ ਰੁਪਏ ਤੋਂ ਘੱਟ ਹੈ, ਤਾਂ ਪਹਿਲੀ ਵਾਰ EPFO ​​ਨਾਲ ਰਜਿਸਟਰ ਕਰਨ ਵਾਲੇ ਲੋਕਾਂ ਨੂੰ ਤਿੰਨ ਕਿਸ਼ਤਾਂ ਵਿੱਚ 15,000 ਰੁਪਏ ਦੀ ਸਹਾਇਤਾ ਮਿਲੇਗੀ।

ਐਜੂਕੇਸ਼ਨ ਲੋਨ ਲਈ: ਜਿਨ੍ਹਾਂ ਲੋਕਾਂ ਨੂੰ ਸਰਕਾਰੀ ਸਕੀਮਾਂ ਦੇ ਤਹਿਤ ਕੋਈ ਲਾਭ ਨਹੀਂ ਮਿਲ ਰਿਹਾ ਹੈ, ਉਨ੍ਹਾਂ ਨੂੰ ਦੇਸ਼ ਭਰ ਦੀਆਂ ਸੰਸਥਾਵਾਂ ਵਿੱਚ ਦਾਖਲੇ ਲਈ ਕਰਜ਼ਾ ਮਿਲੇਗਾ। ਸਰਕਾਰ ਕਰਜ਼ੇ ਦੀ ਰਕਮ ਦਾ 3 ਫੀਸਦੀ ਤੱਕ ਦੇਵੇਗੀ। ਇਸਦੇ ਲਈ ਈ-ਵਾਉਚਰ ਪੇਸ਼ ਕੀਤੇ ਜਾਣਗੇ, ਜੋ ਹਰ ਸਾਲ ਇੱਕ ਲੱਖ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ।

ਬਿਹਾਰ ਅਤੇ ਆਂਧਰਾ ਪ੍ਰਦੇਸ਼ ਲਈ: ਆਂਧਰਾ ਪ੍ਰਦੇਸ਼ ਨੂੰ 15 ਹਜ਼ਾਰ ਕਰੋੜ ਰੁਪਏ ਅਤੇ ਬਿਹਾਰ ਨੂੰ 41 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ। ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾ।

ਕਿਸਾਨਾਂ ਲਈ: ਜ਼ਮੀਨ ਦੀ ਰਜਿਸਟਰੀ ‘ਤੇ 6 ਕਰੋੜ ਕਿਸਾਨਾਂ ਦੀ ਜਾਣਕਾਰੀ ਲਿਆਂਦੀ ਜਾਵੇਗੀ। 5 ਰਾਜਾਂ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ।

Advertisement

ਨੌਜਵਾਨਾਂ ਲਈ: ਮੁਦਰਾ ਲੋਨ ਦੀ ਰਕਮ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ। 5 ਕਰੋੜ ਨੌਜਵਾਨਾਂ ਨੂੰ 500 ਪ੍ਰਮੁੱਖ ਕੰਪਨੀਆਂ ਵਿੱਚ ਇੰਟਰਨਸ਼ਿਪ ਦੇਣ ਦਾ ਵਾਅਦਾ।

ਔਰਤਾਂ ਅਤੇ ਲੜਕੀਆਂ ਲਈ: ਔਰਤਾਂ ਅਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ 3 ਲੱਖ ਕਰੋੜ ਰੁਪਏ ਦੀ ਵਿਵਸਥਾ।

ਸੂਰਿਆ ਘਰ ਮੁਫਤ ਬਿਜਲੀ ਯੋਜਨਾ: 1 ਕਰੋੜ ਘਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ।

ਮੋਬਾਈਲ ਫ਼ੋਨ ਹੋਣਗੇ ਸਸਤੇ: ਮੋਬਾਈਲ ਫ਼ੋਨਾਂ ਅਤੇ ਪੁਰਜ਼ਿਆਂ ‘ਤੇ ਕਸਟਮ ਡਿਊਟੀ ਘਟਾਈ ਗਈ ਹੈ। ਮੋਬਾਈਲ ਹੋਣਗੇ ਸਸਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ‘ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ।

Advertisement

ਨੌਕਰੀਪੇਸ਼ਾ ਲਈ: ਨਵੀਂ ਟੈਕਸ ਪ੍ਰਣਾਲੀ ਵਿੱਚ 7.75 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੈ, 17.5 ਹਜ਼ਾਰ ਰੁਪਏ ਦਾ ਲਾਭ।

 

Related posts

‘ਚੰਨੀ ਪੰਜਾਬ ਦਾ ਜੁਝਾਰੂ ਯੋਧਾ’… ਅੰਮ੍ਰਿਤਪਾਲ ਦੇ ਮਾਪਿਆਂ ਵੱਲੋਂ ਚਰਨਜੀਤ ਚੰਨੀ ਦਾ ਤਹਿ ਦਿਲੋਂ ਧੰਨਵਾਦ

punjabdiary

ਮੋਗਾ-ਪਟਿਆਲਾ ਦੇ ਆਸ-ਪਾਸ ਦੇ ਇਲਾਕਿਆਂ ‘ਚ ਦੇਰ ਰਾਤ ਨੂੰ ਹੋਈ ਹਲਕੀ ਬਾਰਿਸ਼ ਨੇ ਲੋਕਾਂ ਨੂੰ ਦਿੱਤੀ ਗਰਮੀ ਤੋਂ ਰਾਹਤ

punjabdiary

Breaking- ਬੱਸ ਦੀਆਂ ਬ੍ਰੇਕ ਫੇਲ ਹੋ ਜਾਣ ਕਾਰਨ ਭਿਆਨਕ ਹਾਦਸਾ ਵਾਪਰਿਆ, ਔਰਤਾਂ ਅਤੇ ਬੱਚਾ ਜਖਮੀ

punjabdiary

Leave a Comment