Image default
ਅਪਰਾਧ

ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ, ਘਰੇਲੂ ਕਲੇਸ਼ ਦੇ ਮਾਮਲੇ ‘ਚ ਅਦਾਲਤ ਤੋਂ ਮਿਲੀ ਪੱਕੀ ਜ਼ਮਾਨਤ

ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ, ਘਰੇਲੂ ਕਲੇਸ਼ ਦੇ ਮਾਮਲੇ ‘ਚ ਅਦਾਲਤ ਤੋਂ ਮਿਲੀ ਪੱਕੀ ਜ਼ਮਾਨਤ

 

 

 

Advertisement

ਚੰਡੀਗੜ੍ਹ, 20 ਜਨਵਰੀ (ਡੇਲੀ ਪੋਸਟ ਪੰਜਾਬੀ)- ਘਰੇਲੂ ਕਲੇਸ਼ ਦੇ ਚੱਲ ਰਹੇ ਮਾਮਲੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ। ਮਾਣਯੋਗ ਜ਼ਿਲ੍ਹਾ ਸੈਸ਼ਨ ਜੱਜ ਆਰ.ਐਸ.ਰਾਏ ਨੇ ਸ਼ੁੱਕਰਵਾਰ ਨੂੰ ਅਮਨ ਅਰੋੜਾ ਨੂੰ ਹੋਈ ਦੋ ਸਾਲ ਦੀ ਕੈਦ ਦੀ ਸਜ਼ਾ ਵਿਰੁੱਧ ਕੀਤੀ ਅਪੀਲ ‘ਤੇ ਸੁਣਵਾਈ ਕੀਤੀ। ਅਦਾਲਤ ਨੇ ਅਮਨ ਅਰੋੜਾ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਅਗਲੇ ਹੁਕਮਾਂ ਤੱਕ ਉਨ੍ਹਾਂ ਦੀ ਸਜ਼ਾ ਦੋ ਸਾਲ ਲਈ ਮੁਅੱਤਲ ਕਰ ਦਿੱਤੀ ਹੈ।

ਦੂਜੇ ਪਾਸੇ ਜ਼ਿਲ੍ਹਾ ਸੈਸ਼ਨ ਜੱਜ ਦੇ 15 ਜਨਵਰੀ ਦੇ ਫ਼ੈਸਲੇ ਖ਼ਿਲਾਫ਼ ਵਿਰੋਧੀ ਧਿਰ ਦੇ ਰਜਿੰਦਰ ਦੀਪਾ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਨਾਲ ਹੀ 24 ਜਨਵਰੀ ਨੂੰ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਕੇਸ ਦੀ ਬਹਿਸ ਕਰਨ ਦੇ ਹੁਕਮ ਦਿੱਤੇ ਹਨ।

ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਅਗਲੀ ਪੇਸ਼ੀ 24 ਜਨਵਰੀ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਸੁਨਾਮ ਅਦਾਲ ਨੇ ਘਰ ਅੰਦਰ ਵੜ ਕੇ ਰਾਜਿੰਦਰ ਦੀਪਾ ਨਾਲ ਮਾਰਕੁੱਟ ਕਰਨ ਦੇ ਦੋਸ਼ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ, ਉਨ੍ਹਾਂ ਦੀ ਮਾਤਾ ਪਰਮੇਸ਼ਵਰੀ ਦੇਵੀ ਸਣੇ 9 ਲੋਕਾਂ ਨੂੰ ਦੋ-ਦੋ ਸਾਲ ਦੀ ਸਜ਼ਾ ਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਕੋਰਟ ਨੇ ਮੰਤਰੀ ਅਮਨ ਅਰੋੜਾ ਨੂੰ ਸੈਸ਼ਨ ਕੋਰਟ ਵਿੱਚ ਅਪੀਲ ਕਰਨ ਲਈ ਤੀਹ ਦਿਨ ਦਾ ਸਮਾਂ ਦਿੱਤਾ ਸੀ।

Advertisement

Related posts

Breaking- ਰਾਤ ਦੇ ਸਮੇਂ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਨਾਲ ਇਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ

punjabdiary

ਅੰਮ੍ਰਿਤਸਰ ‘ਚ 2 ਪਾਕਿਸਤਾਨੀ ਡਰੋਨ ਡੇਗੇ

punjabdiary

1984 ਸਿੱਖ ਨਸਲਕੁਸ਼ੀ: ਜਗਦੀਸ਼ ਟਾਈਟਲਰ ਵਿਰੁਧ ਦੋਸ਼ ਆਇਦ ਕਰਨ ਲਈ ਸੈਸ਼ਨ ਕੋਰਟ ਕੋਲ ਭੇਜਿਆ ਗਿਆ ਮਾਮਲਾ

punjabdiary

Leave a Comment