ਯੂਨੀਵਰਸਿਟੀ ਕਾਲਜ ਆਫ ਨਰਸਿੰਗ ਵੱਲੋ ਪੰਜਾਬ ਚੈਪਟਰ, ਇੱਕ ਰੋਜਾ ਸਿਮਪੋਜ਼ੀਅਮ ਅਤੇ ਕਾਲਜ ਦੀ ਵੈੱਬ—ਸਾਇਟ ਦਾ ਕੀਤਾ ਉਦਘਾਟਨ
ਫਰੀਦਕੋਟ, 26 ਅਕਤੂਬਰ (ਪੰਜਾਬ ਡਾਇਰੀ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਿੰਜ, ਫਰੀਦਕੋਟ ਨਾਲ ਸੰਬਧਿਤ ਯੂਨੀਵਰਸਿਟੀ ਕਾਲਜ ਆਫ ਨਰਸਿੰਗ, ਫਰੀਦਕੋਟ ਵੱਲੋ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾ. ਹਰਦੀਪ ਕੌਰ ਦੀ ਅਗਵਾਈ ਹੇਠ (SOMI) ਸੁਸਾਇਟੀ ਆਫ ਮਿੱਡਵਾਈਵਸ ਇੰਡੀਆ, ਪੰਜਾਬ ਚੈਪਟਰ ਵੱਲੋ ਆਯੋਜਿਤ ਕਾਨਫਰੰਸ ਕਰਵਾਈ ਗਈ। ਇਹ ਕਾਨਫਰੰਸ ਨਿਊਕਲੀਅਰ ਮੈਡੀਸਨ ਕਾਨਫਰੰਸ ਹਾਲ ਜੀ.ਜੀ.ਐਸ.ਮੈਡੀਕਲ ਹਸਪਤਾਲ ਵਿਖੇ ਕਰਵਾਈ ਗਈ।ਜਿਸਦਾ ਵਿਸ਼ਾ ‘ਨਵਜੰਮੇ ਬੱਚੇ ਦੀ ਦੇਖ—ਭਾਲ’ ਸਬੰਧੀ ਸੀ।
ਕਾਨਫਰੰਸ ਦੇ ਨਾਲ—ਨਾਲ ਯੂਨੀਵਰਸਿਟੀ ਕਾਲਜ ਆਫ ਨਰਸਿੰਗ, ਫਰੀਦਕੋਟ ਦੀ ਬਣਾਈ ਗਈ ਵੈੱਬ—ਸਾਇਟ ਦਾ ਉਦਘਾਟਨ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਡਾ. ਰਾਜੀਵ ਸੂਦ ਜੀ ਵੱਲੋ ਕੀਤਾ ਗਿਆ। ਕਾਲਜ ਦੀ ਵੈਬਸਾਇਟ ਨੂੰ ਬਣਾਉਣ ਵਿੱਚ ਸ਼੍ਰੀ ਰਾਜੀਵ ਦਿੳੜਾ, ਪ੍ਰੋਗਰਾਮਰ ਅਤੇ ਸ. ਅਮਨਬੀਰ ਸਿੰਘ, ਹਾਰਡਵੇਅਰ ਟੈਕਨੀਸ਼ੀਅਨ, ਆਈ.ਟੀ.ਸੈੱਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਕਾਨਫਰੰਸ ਦੇ ਕਾਰਜਕਾਰੀ ਆਯੋਜਕ ਪ੍ਰੋਫੈਸਰ ਭੁਪਿੰਦਰ ਕੌਰ, ਪ੍ਰੇਜ਼ੀਡੈਂਟ ਸੁਸਾਇਟੀ ਆਫ ਮਿੱਡਵਾਈਵਸ ਪੰਜਾਬ ਚੈਪਟਰ, ਪ੍ਰੋ. ਡਾ. ਹਰਦੀਪ ਕੌਰ, ਵਾਈਸ ਪ੍ਰੇਜ਼ੀਡੈਂਟ, ਗਗਨਦੀਪ ਕੌਰ ਜਨਰਲ ਸੈਕਰੇਟਰੀ, ਮਨਦੀਪ ਕੌਰ ਜੁਆਇੰਟ ਸੈਕਰੇਟਰੀ, ਪ੍ਰੋਫੈਸਰ ਨਿਧੀ ਸਾਗਰ ਟਰੇਜ਼ਰਰ (ਛOਝਜ਼) ਪੰਜਾਬ ਚੈਪਟਰ ਅਤੇ ਯੂਨੀਵਰਸਿਟੀ ਕਾਲਜ ਆਫ ਨਰਸਿੰਗ ਦੇ ਫੈਕਲਟੀ ਸਟਾਫ ਪ੍ਰੋਫੈਸਰ ਐਚ.ਕੇ. ਸੈਣੀ ਵੱਲੋ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਇਸ ਮੌਕੇ ਮਾਨਯੋਗ ਵਾਈਸ ਚਾਂਸਲਰ ਪ੍ਰੋਫੈਸਰ ਡਾ. ਰਾਜੀਵ ਸੂਦ ਵੱਲੋ ਡੈਲੀਗੇਟਸ ਨੂੰ ਪ੍ਰਭਾਵੀ ਲੈਕਚਰ ਦੇ ਕੇ ਉਤਸ਼ਾਹਿਤ ਕੀਤਾ। ਉਪਰੰਤ ਇਸ ਮੋਕੇ ਸਾਇੰਟਿਫਿਕ ਸ਼ੈਸ਼ਨ ਦੀ ਸ਼ੁਰੂਆਤ ਕੀਤੀ ਗਈ।
ਇਸ ਕਾਨਫਰੰਸ ਵਿੱਚ ਤਕਰੀਬਨ 150 ਦੇ ਕਰੀਬ ਡੈਲੀਗੇਟਸ ਨੇ ਹਿੱਸਾ ਲਿਆ। ਜਿਸ ਵਿੱਚ ਹਸਪਤਾਲ ਦੇ ਸਟਾਫ ਨਰਸਿੰਗ ਮੈਂਬਰ, ਕਮਿਊਨਟੀ ਹੈੱਲਥ ਅਫਸਰ, ਏ.ਐਨ.ਐਮ.ਸਟਾਫ਼ ਅਤੇ ਯੂ.ਜੀ. ਵਿਦਿਆਰਥੀ ਹਾਜਰ ਰਹੇ।
ਇਸ ਮੌਕੇ ਨਵਜੰਮੇ ਬੱਚੇ ਦੀ ਦੇਖ—ਭਾਲ ਸਬੰਧੀ ਮੁਹਾਰਤ ਰੱਖਣ ਵਾਲੇ ਮਸ਼ਹੂਰ ਹਸਪਤਾਲਾਂ ਅਤੇ ਕਾਲਜਾਂ ਏਮਜ ਦਿੱਲੀ, ਏਮਜ ਬਠਿੰਡਾ, ਡੀ.ਐਮ.ਸੀ. ਲੁਧਿਆਣਾ, ਜੀ.ਜੀ.ਐਸ.ਮੈਡੀਕਲ ਕਾਲਜ ਫਰੀਦਕੋਟ, ਨਰਸਿੰਗ ਕਾਲਜ ਅਮ੍ਰਿੰਤਸਰ ਨਾਲ ਸੰਬਧਿਤ ਡਾਕਟਰ ਸਾਹਿਬਾਨ ਅਤੇ ਪ੍ਰੋਫੈਸਰ ਸਹਿਬਾਨਾਂ ਨੇ ਆਪਣੇ ਲੈਕਚਰ ਦੇ ਕੇ ਗਿਆਨ ਵਧਾਇਆ।
ਡਾ. ਸ਼ਸ਼ੀਕਾਂਤ ਧੀਰ ਪ੍ਰੋਫੈਸਰ ਅਤੇ ਮੁੱਖੀ, ਬੱਚਾ ਵਿਭਾਗ, ਜੀ.ਜੀ.ਐਸ.ਮੈਡੀਕਲ ਹਸਪਤਾਲ ਫਰੀਦਕੋਟ ਨੇ ਨਵਜੰਮੇ ਬੱਚੇ ਦੀ ਹਸਪਤਾਲ ਅਤੇ ਘਰ ਵਿੱਚ ਦੇਖ—ਭਾਲ ਕਿਵੇਂ ਕਰਨੀ ਹੈ ਦੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਵੱਖ—ਵੱਖ ਕੰਪਨੀਆਂ ਵੱਲੋ ਨਵਜੰਮੇ ਬੱਚੇ ਦੀ ਦੇਖ—ਭਾਲ ਚ’ ਵਰਤੋ ਆਉਣ ਵਾਲੇ ਸਮਾਨ ਦੀ ਜਾਣਕਾਰੀ ਦਿੱਤੀ।
ਅੰਤ ਵਿੱਚ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਯੂਨੀਵਰਸਿਟੀ ਡੀਨ ਡਾ. ਦੀਪਕ ਭੱਟੀ, ਕੰਟਰੋਲਰ ਪ੍ਰੀਖਿਆਵਾਂ ਡਾ. ਰਾਜੀਵ ਸ਼ਰਮਾ, ਡਾ. ਸੰਜੇ ਗੁਪਤਾ, ਪ੍ਰਿੰਸੀਪਲ, ਜੀ.ਜੀ. ਐਸ.ਮੈਡੀਕਲ ਕਾਲਜ, ਡਾ.ਸ਼ਿਲੇਖ ਮਿਤੱਲ, ਮੈਡੀਕਲ ਸੁਪਰਡੈਂਟ ਜੀ.ਜੀ.ਐਸ.ਮੈਡੀਕਲ ਹਸਪਤਾਲ, ਡਾ. ਕਮਲੇਸ਼ ਸ਼ਰਮਾ, ਪ੍ਰਿੰਸੀਪਲ ,ਕਾਲਜ ਆਫ ਨਰਸਿੰਗ, ਏਮਜ਼ ਬਠਿੰਡਾ, ਡਾ. ਸ਼ਸ਼ੀ ਮਵਾੜ, ਫਕੈਲਟੀ ਏਮਜ਼, ਦਿੱਲੀ, ਡਾ. ਤਰਨਪਾਲ ਕੌਰ, ਪ੍ਰਿੰਸੀਪਲ, ਬਾਬਾ ਬੰਦਾ ਬਹਾਦਰ ਕਾਲਜ ਆਫ ਨਰਸਿੰਗ ਫਰੀਦਕੋਟ, ਡਾ. ਮਨਪ੍ਰੀਤ ਕੌਰ, ਪ੍ਰਿੰਸੀਪਲ, ਐਸ.ਜੀ.ਆਰ.ਡੀ. ਵੱਲਾਅ, ਅਮ੍ਰਿੰਤਸਰ ਅਤੇ ਯੂਨੀਵਰਸਿਟੀ ਕਾਲਜ ਆਫ ਨਰਸਿੰਗ ਫਰੀਦਕੋਟ ਦੀ ਫਕੈਲਟੀ ਤੇ ਸਟਾਫ਼ ਹਾਜਰ ਰਹੇ ਤੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ।