Image default
About us

ਲਾਰਡ ਬੁੱਧਾ ਟਰੱਸਟ ਨੇ ਡੀ.ਈ.ਓ. ਐਲੀਮੈਂਟਰੀ ਨਾਲ ਮੁਲਾਕਾਤ ਕੀਤੀ : ਢੋਸੀਵਾਲ

ਲਾਰਡ ਬੁੱਧਾ ਟਰੱਸਟ ਨੇ ਡੀ.ਈ.ਓ. ਐਲੀਮੈਂਟਰੀ ਨਾਲ ਮੁਲਾਕਾਤ ਕੀਤੀ : ਢੋਸੀਵਾਲ

 

 

 

Advertisement

 

ਬਕਾਇਆ ਨਾ ਕਢਵਾਉਣ ਬਾਰੇ ਕੀਤੀ ਸ਼ਿਕਾਇਤ
ਫਰੀਦਕੋਟ, 14 ਅਕਤੂਬਰ (ਪੰਜਾਬ ਡਾਇਰੀ)- ਕਰਮਚਾਰੀਆਂ ਦੇ ਬਣਦੇ ਕਾਨੂੰਨੀ ਹੱਕਾਂ ਅਤੇ ਆਮ ਲੋਕਾਂ ਦੇ ਅਧਿਕਾਰਾਂ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰਦੀ ਆ ਰਹੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਵੱਲੋਂ ਡੀ.ਈ.ਓ. (ਐ.ਸਿੱ.) ਨੀਲਮ ਰਾਣੀ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਪਵਨ ਕੁਮਾਰ ਵੀ ਮੌਜੂਦ ਸਨ।

ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਅਗਵਾਈ ਹੇਠਲੇ ਇਕ ਵਫ਼ਦ ਵਿੱਚ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਤੋਂ ਇਲਾਵਾ ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਜੁਆਇੰਟ ਸਕੱਤਰ ਮਨਜੀਤ ਕੌਰ ਸਮੇਤ ਸੀਨੀਅਰ ਸੰਸਥਾਪਕ ਮੈਂਬਰ ਸ੍ਰੀ ਕ੍ਰਿਸ਼ਨ ਆਰ.ਏ. ਸ਼ਾਮਿਲ ਸਨ। ਮੁਲਾਕਾਤ ਦੌਰਾਨ ਵਫ਼ਦ ਵੱਲੋਂ ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਫਰੀਦਕੋਟ-1 ਵੱਲੋਂ ਆਪਣੇ ਬਲਾਕ ਦੇ ਅਧਿਆਪਕਾਂ ਦਾ ਡੀ.ਏ. ਦੇ 6 ਪ੍ਰਤੀਸ਼ਤ ਵਾਧੇ ਦਾ ਏਰੀਅਰ ਅਜੇ ਤੱਕ ਨਾ ਕਢਵਾ ਕੇ ਦੇਣ ਅਤੇ ਹੋਰ ਬੇਨਿਯਮੀਆਂ ਅਤੇ ਟਾਲ ਮਟੋਲ ਦੀ ਨੀਤੀ ਬਾਰੇ ਮਾਮਲੇ ਡੀ.ਈ.ਓ. (ਐ.ਸਿੱ.) ਦੇ ਧਿਆਨ ਵਿਚ ਲਿਆ ਕੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਸਬੰਧੀ ਟਰੱਸਟ ਵੱਲੋਂ ਇਕ ਲਿਖਤੀ ਸ਼ਿਕਾਇਤ ਪੱਤਰ ਵੀ ਜਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਨੂੰ ਦਿੱਤਾ ਗਿਆ। ਡੀ.ਈ.ਓ. (ਐ.ਸਿੱ.) ਨੇ ਵਫ਼ਦ ਦੀਆਂ ਦਲੀਲਾਂ ਅਤੇ ਉਠਾਏ ਗਏ ਨੁਕਤਿਆਂ ਨੂੰ ਬਹੁਤ ਗੰਭੀਰਤਾ ਅਤੇ ਧਿਆਨ ਨਾਲ ਸੁਣਿਆ। ਜਿਕਰਯੋਗ ਹੈ ਕਿ ਡੀ.ਏ. ਵਾਧੇ ਦੀ ਰਕਮ ਜਾਰੀ ਕਰਨ ਸਬੰਧੀ ਕਈ ਮਹੀਨੇ ਪਹਿਲਾਂ ਸਰਕਾਰ ਨੇ ਪੱਤਰ ਜਾਰੀ ਕੀਤਾ ਸੀ। ਜਿਲ੍ਹੇ ਦੇ ਬਾਕੀ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਵੱਲੋਂ ਉਕਤ ਬਕਾਇਆ ਰਾਸ਼ੀ ਕਢਵਾਈ ਜਾ ਚੁੱਕੀ ਹੈ, ਪਰੰਤੂ ਬਲਾਕ ਫਰੀਦਕੋਟ-1 ਦੇ ਬੀ.ਪੀ.ਈ.ਓ. ਵੱਲੋਂ ਅਜਿਹਾ ਨਹੀਂ ਕੀਤਾ ਗਿਆ ਹੈ। ਡੀ.ਈ.ਓ. (ਐ.ਸਿੱ.) ਨੇ ਟਰੱਸਟ ਦੇ ਵਫ਼ਦ ਨੂੰ ਵਿਸਵਾਸ਼ ਦਿਵਾਇਆ ਕਿ ਸੰਸਥਾ ਵੱਲੋਂ ਦਿਤੀ ਸ਼ਿਕਾਇਤ ਪੱਤਰ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Related posts

ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੂੰ ਮੰਤਰ, ‘ਸਫ਼ਲਤਾ ਲਈ ਹੌਸਲੇ ਬੁਲੰਦ ਰੱਖੋ’

punjabdiary

ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕਿਆ

punjabdiary

ਸੁਨੀਲ ਜਾਖੜ ਕਿਤੋਂ ਵੀ ਚੋਣ ਲੜੇ ਮੈਂ ਉਥੋਂ ਹੀ ਲੜਾਂਗਾ : ਰਾਜਾ ਵੜਿੰਗ

punjabdiary

Leave a Comment