Image default
ਅਪਰਾਧ

ਲਾਲਚ ‘ਚ ਫਸਿਆ ਬਜ਼ੁਰਗ ਜੋੜਾ ਕਰਵਾ ਬੈਠਾ 4 ਕਰੋੜ ਦੀ ਠੱਗੀ, ਚਾਰ ਮਹੀਨਿਆਂ ‘ਚ ਪੂਰੇ ਖ਼ਾਤੇ ਖ਼ਾਲੀ

ਲਾਲਚ ‘ਚ ਫਸਿਆ ਬਜ਼ੁਰਗ ਜੋੜਾ ਕਰਵਾ ਬੈਠਾ 4 ਕਰੋੜ ਦੀ ਠੱਗੀ, ਚਾਰ ਮਹੀਨਿਆਂ ‘ਚ ਪੂਰੇ ਖ਼ਾਤੇ ਖ਼ਾਲੀ

 

 

 

Advertisement

 

ਮੁੰਬਈ, 27 ਅਕਤੂਬਰ (ਡੇਲੀ ਪੋਸਟ ਪੰਜਾਬੀ)- ਮੁੰਬਈ ਦੇ ਇੱਕ ਬਜ਼ੁਰਗ ਜੋੜੇ ਤੋਂ 4 ਕਰੋੜ 35 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਅਪਰਾਧੀ ਨੇ ਖੁਦ ਨੂੰ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ ਨਾਲ ਜੁੜਿਆ ਦੱਸਿਆ ਹੈ। ਫਿਰ ਪੀਐਫ ਦੇ 11 ਕਰੋੜ ਰੁਪਏ ਦੇਣ ਦਾ ਲਾਲਚ ਦੇ ਕੇ ਪਤੀ-ਪਤਨੀ ਤੋਂ ਚਾਰ ਮਹੀਨਿਆਂ ਲਈ ਦਰਜਨਾਂ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਵਾ ਦਿੱਤੇ।

ਪਤੀ-ਪਤਨੀ ਦਾ ਖਾਤਾ ਖਾਲੀ ਹੋਣ ‘ਤੇ ਦੋਸ਼ੀ ਨੇ ਹੋਰ ਪੈਸੇ ਦੇਣ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਇਨਕਮ ਟੈਕਸ ਦੀ ਰੇਡ ਮਾਰਨ ਦੀ ਧਮਕੀ ਦਿੱਤੀ। ਧੋਖਾਧੜੀ ਦਾ ਪਤਾ ਲੱਗਣ ਤੋਂ ਬਾਅਦ ਜੋੜੇ ਨੇ ਮੰਗਲਵਾਰ (24 ਅਕਤੂਬਰ) ਨੂੰ ਕਫ਼ ਪਰੇਡ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ।

ਬਜ਼ੁਰਗ ਜੋੜਾ ਨਾਮੀ ਕਾਰਪੋਰੇਟ ਕੰਪਨੀਆਂ ਤੋਂ ਸੇਵਾਮੁਕਤ ਹੋਇਆ ਹੈ। ਪਤੀ-ਪਤਨੀ ਦੀ ਉਮਰ ਕਰੀਬ 70 ਸਾਲ ਹੈ। ਪਤਨੀ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਮਈ ‘ਚ ਉਸ ਨੂੰ ਇਕ ਔਰਤ ਦਾ ਫੋਨ ਆਇਆ ਸੀ। ਉਸ ਨੇ ਉਸ ਕੰਪਨੀ ਦਾ ਨਾਮ ਦੱਸਿਆ ਜਿੱਥੇ ਸ਼ਿਕਾਇਤਕਰਤਾ ਦਾ ਪਤੀ ਕੰਮ ਕਰਦਾ ਸੀ।

Advertisement

ਦੋਸ਼ੀ ਔਰਤ ਨੇ ਉਨ੍ਹਾਂ ਦੇ ਪੈਨ ਕਾਰਡ ਅਤੇ ਰਿਟਾਇਰਮੈਂਟ ਬਾਰੇ ਵੀ ਜਾਣਕਾਰੀ ਦਿੱਤੀ। ਦੋਸ਼ੀ ਨੇ ਅਜਿਹੀ ਨਿੱਜੀ ਜਾਣਕਾਰੀ ਦਾ ਖੁਲਾਸਾ ਕਰਕੇ ਜੋੜੇ ਦਾ ਵਿਸ਼ਵਾਸ ਜਿੱਤ ਲਿਆ। ਇਸ ਤੋਂ ਬਾਅਦ ਉਸ ਨੇ ਬਜ਼ੁਰਗ ਔਰਤ ਨੂੰ ਦੱਸਿਆ ਕਿ ਉਸ ਦੇ ਪਤੀ ਦੀ ਕੰਪਨੀ ਨੇ ਪ੍ਰਾਵੀਡੈਂਟ ਫੰਡ ਵਿੱਚ 4 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ। ਉਸ ਦੀ ਮੈਚਿਓਰਿਟੀ 20 ਸਾਲ ਵਿਚ ਪੂਰੀ ਹੋ ਗਈ ਹੈ ਅਤੇ ਹੁਣ ਉਸ ਨੂੰ 11 ਕਰੋੜ ਰੁਪਏ ਮਿਲਣ ਜਾ ਰਹੇ ਹਨ।

ਦੋਸ਼ੀ ਨੇ ਜੋੜੇ ਨੂੰ ਟੀਡੀਐਸ, ਜੀਐਸਟੀ ਅਤੇ ਇਨਕਮ ਟੈਕਸ ਜਮ੍ਹਾਂ ਕਰਾਉਣ ਲਈ ਪੈਸੇ ਟ੍ਰਾਂਸਫਰ ਕਰਨ ਲਈ ਕਿਹਾ। ਔਰਤ ਦੇ ਜਾਲ ‘ਚ ਫਸ ਕੇ ਜੋੜੇ ਨੇ ਖਾਤੇ ‘ਚ ਪੈਸੇ ਟਰਾਂਸਫਰ ਕਰ ਦਿੱਤੇ। ਇਹ ਸਿਲਸਿਲਾ ਮਈ ਤੋਂ ਸਤੰਬਰ ਤੱਕ ਜਾਰੀ ਰਿਹਾ। ਔਰਤ ਵੱਖ-ਵੱਖ ਕਾਰਨ ਦੱਸ ਕੇ ਪਤੀ-ਪਤਨੀ ਤੋਂ ਪੈਸੇ ਮੰਗਦੀ ਰਹੀ।

ਜਦੋਂ ਪਤੀ-ਪਤਨੀ ਦਾ ਖਾਤਾ ਖ਼ਾਲੀ ਹੋ ਗਿਆ ਤਾਂ ਉਨ੍ਹਾਂ ਨੇ ਦੋਸ਼ੀ ਔਰਤ ਨੂੰ ਫ਼ੋਨ ਕਰਕੇ ਪੈਸੇ ਮੰਗੇ। ਇਸ ‘ਤੇ ਦੋਸ਼ੀ ਨੇ ਜੋੜੇ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਨਕਮ ਟੈਕਸ ਵਿਭਾਗ ਨੂੰ ਉਨ੍ਹਾਂ ਦੇ ਘਰ ਛਾਪਾ ਮਾਰਨ ਦੀ ਧਮਕੀ ਦਿੱਤੀ।

Advertisement

Related posts

ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਹੋਈ ਮੌਤ

punjabdiary

50 ਸਕੂਲੀ ਵਿਦਿਆਰਥਣਾਂ ਦੇ ਫੋਟੋ ਅਸ਼ਲੀਲ ਬਣਾ ਕੇ ਵਾਇਰਲ, AI ਦੀ ਕੀਤੀ ਦੁਰਵਰਤੋਂ

punjabdiary

Breaking- ਵੱਡੀ ਖਬਰ – ਪੁਲਿਸ ਵੱਲੋਂ ਵੱਡੀ ਕਾਰਵਾਈ, ਦੋ ਗੈਂਗਸਟਰਾਂ ਨੂੰ ਕੀਤਾ ਕਾਬੂ

punjabdiary

Leave a Comment