Image default
ਅਪਰਾਧ

ਲੁਧਿਆਣਾ ‘ਚ 25 ਲੱਖ ਰੁ: ਦੀ ਲੁੱਟ ਦਾ ਮਾਮਲਾ ਸੁਲਝਿਆ, 10 ਸਾਲ ਪੁਰਾਣਾ ਅਸਿਸਟੈਂਟ ਨਿਕਲਿਆ ਮਾਸਟਰਮਾਈਂਡ

ਲੁਧਿਆਣਾ ‘ਚ 25 ਲੱਖ ਰੁ: ਦੀ ਲੁੱਟ ਦਾ ਮਾਮਲਾ ਸੁਲਝਿਆ, 10 ਸਾਲ ਪੁਰਾਣਾ ਅਸਿਸਟੈਂਟ ਨਿਕਲਿਆ ਮਾਸਟਰਮਾਈਂਡ

 

 

 

Advertisement

 

ਲੁਧਿਆਣਾ, 29 ਨਵੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਲੁਧਿਆਣਾ ਦੇ ਢੋਲੇਵਾਲ ਨੇੜੇ ਬੀਤੇ ਦਿਨ ਇੱਕ ਪੈਟਰੋਲ ਪੰਪ ਦੇ ਮੈਨੇਜਰ ਅਤੇ ਉਸ ਦੇ ਸਹਾਇਕ ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਲੁੱਟ ਲਿਆ। ਮੁਲਜ਼ਮਾਂ ਨੇ ਉਸ ਕੋਲੋਂ 25 ਲੱਖ ਰੁਪਏ ਵਾਲਾ ਬੈਗ ਖੋਹ ਲਿਆ। ਸੂਤਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ ‘ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 10 ਸਾਲ ਪੁਰਾਣਾ ਅਸਿਸਟੈਂਟ ਮੈਨੇਜਰ ਨੇ ਆਪਣੇ ਦੋ ਸਾਥੀਆਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਸੂਤਰਾਂ ਅਨੁਸਾਰ ਬਦਮਾਸ਼ਾਂ ਨੇ ਸਹਾਇਕ ਮੈਨੇਜਰ ਮਲਕੀਤ ਦੀ ਮਿਲੀਭੁਗਤ ਨਾਲ ਇਸ ਲੁੱਟ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਝਪਟਮਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਕਿਸ ਸਮੇਂ ਪੈਸੇ ਜਮ੍ਹਾਂ ਕਰਵਾਉਣ ਲਈ ਜਾਣਾ ਹੈ ਅਤੇ ਪੈਸੇ ਕਿਸ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਹਨ। ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰਕੇ 24 ਘੰਟਿਆਂ ਵਿੱਚ ਬਦਮਾਸ਼ਾਂ ਨੂੰ ਫੜ ਲਿਆ ਹੈ। ਪੁਲਿਸ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਮਾਮਲੇ ਸਬੰਧੀ ਵੇਰਵੇ ਜ਼ਾਹਰ ਕਰੇਗੀ।

Advertisement

Related posts

ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ: ਸਕੂਲ ਦਾ ਹੀ ਵਿਦਿਆਰਥੀ ਨਿਕਲਿਆ ਮੁਲਜ਼ਮ

punjabdiary

Breaking News–ਮੂਸੇਵਾਲਾ ਕਤਲ ਕਾਂਡ ‘ਚ CCTV ਨਾਲ ਹੋਇਆ ਵੱਡਾ ਖੁਲਾਸਾ- ਸੋਨੀਪਤ ਦੇ ਹਨ ਸ਼ਾਰਪ ਸ਼ੂਟਰ: ਸੂਤਰ

punjabdiary

ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਸਚਿਨ ਬਿਸ਼ਨੋਈ ਲਿਆਂਦਾ ਜਾਵੇਗਾ ਭਾਰਤ

punjabdiary

Leave a Comment