Image default
ਤਾਜਾ ਖਬਰਾਂ

ਲੋਕ ਸਭਾ ਚੋਣਾਂ 2024 ‘ਚ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

ਲੋਕ ਸਭਾ ਚੋਣਾਂ 2024 ‘ਚ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

 

 

ਚੰਡੀਗੜ੍ਹ, 5 ਜੂਨ (ਨਿਊਜ 18)- ਲੋਕ ਸਭਾ ਚੋਣਾਂ 2024 ਦੇ ਨਤੀਜੇ ਆ ਗਏ ਹਨ। ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਇਸ ਵਾਰ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਖਡੂਰ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਸੰਗਰੂਰ, ਜਲੰਧਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ।

Advertisement

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਇਸ ਵਾਰ ਕਾਂਗਰਸ ਨੂੰ 7, ਆਮ ਆਦਮੀ ਪਾਰਟੀ ਨੂੰ 3 ਤੇ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਮਿਲੀ ਹੈ। ਪੰਜਾਬ ਦੇ ਵੋਟਰਾਂ ਨੇ ਦੋ ਸੀਟਾਂ ਉਪਰ ਰਵਾਇਤੀ ਪਾਰਟੀਆਂ ਨੂੰ ਨਾਕਾਰਦਿਆਂ ਆਜ਼ਾਦ ਉਮੀਦਵਾਰ ਉਪਰ ਭਰੋਸਾ ਜਤਾਇਆ ਹੈ। ਪੰਜਾਬ ਵਿੱਚ ਬੇਸ਼ੱਕ ਬੀਜੇਪੀ ਖਾਤਾ ਵੀ ਨਹੀਂ ਖੋਲ੍ਹ ਸਕੀ ਪਰ ਆਪਣੀ ਵੋਟ ਪ੍ਰਤੀਸ਼ਤਤਾ ਵਧਾਈ ਹੈ।

ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ। ਹੁਣ ਅਕਾਲੀ ਦਲ ਬੀਜੇਪੀ ਨਾਲੋਂ ਵੀ ਛੋਟੀ ਪਾਰਟੀ ਬਣ ਗਿਆ ਹੈ। ਕਿਸੇ ਵੇਲੇ ਪੰਜਾਬ ਦੀ ਮੁੱਖ ਪਾਰਟੀ ਰਹੇ ਅਕਾਲੀ ਦਲ ਕੋਲ ਸਿਰਫ 13.56 ਫੀਸਦੀ ਵੋਟ ਰਹਿ ਗਏ ਹਨ। ਦੂਜੇ ਪਾਸੇ ਬੀਜੇਪੀ ਕੋਲ ਹੁਣ ਪੰਜਾਬ ਵਿੱਚ 18.31 ਫੀਸਦੀ ਵੋਟ ਹਨ। ਇਸ ਤਰ੍ਹਾਂ ਅਕਾਲੀ ਦਲ ਦੇ ਹੱਥੋਂ ਪੰਥਕ ਵੋਟ ਖਿਸਕ ਗਈ ਹੈ।

ਇਸ ਤੋਂ ਇਲਾਵਾ ਕਾਂਗਰਸ ਨੇ ਚਾਹੇ ਸੱਤ ਸੀਟਾਂ ਜਿੱਤ ਕੇ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤੀ ਹੈ ਪਰ ਵੋਟ ਪ੍ਰਤੀਸ਼ਤਤਾ ਦੋਵਾਂ ਪਾਰਟੀਆਂ ਦੀ ਇੱਕੋ ਜਿੰਨੀ ਸਾਢੇ 26 ਫੀਸਦੀ ਹੀ ਰਹੀ ਹੈ। ਕਿਸੇ ਵੇਲੇ ਪੰਜਾਬ ਦੀ 40 ਫੀਸਦੀ ਵੋਟ ਉਪਰ ਕਾਬਜ਼ ਅਕਾਲੀ ਦਲ ਹੁਣ ਹਾਸ਼ੀਏ ਉਪਰ ਚਲਾ ਗਿਆ ਹੈ।

ਦਰਅਸਲ ਪੰਜਾਬ ਵਿੱਚ ਲੰਮਾ ਸਮਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਹੀ ਮੁੱਖ ਧਿਰਾਂ ਰਹੀਆਂ ਹਨ। ਪਿਛਲੇ ਕੁਝ ਸਾਲਾਂ ਅੰਦਰ ਆਮ ਆਦਮੀ ਪਾਰਟੀ ਦੇ ਉਭਾਰ ਨਾਲ ਅਕਾਲੀ ਦਲ ਦਾ ਆਧਾਰ ਖੁਰਦਾ ਗਿਆ। ਬੇਸ਼ੱਕ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਵੋਟ ਨੂੰ ਵੀ ਸੰਨ੍ਹ ਲਾਈ ਹੈ ਪਰ ਜ਼ਿਆਦਾ ਨੁਕਸਾਨ ਅਕਾਲੀ ਦਲ ਦਾ ਹੀ ਹੋਇਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੀ ਪੰਥਕ ਵੋਟ ਨਵੇਂ ਵਿਕਲਪ ਦੀ ਤਲਾਸ਼ ਵਿੱਚ ਹੈ। ਇਸ ਦੀ ਮਿਸਾਲ ਗਰਮਖਿਆਲੀ ਧਿਰਾਂ ਦੇ ਦੋ ਉਮੀਦਵਾਰਾਂ ਦੀ ਜਿੱਤ ਤੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੀ ਗਈ ਤਿੱਖੀ ਟੱਕਰ ਤੋਂ ਮਿਲਦੀ ਹੈ।

Advertisement

Related posts

Breaking News-ਨੌਜਵਾਨ ਨੇ ਪੁਲ ਤੋਂ ਮਾਰੀ ਛਾਲ

punjabdiary

ਪੰਜਾਬ ਦੇ ਡੇਅਰੀ ਕਿਸਾਨਾਂ ਵੱਲੋਂ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਵੇਰਕਾ ਮਿਲਕ ਪਲਾਂਟ ਅੱਗੇ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ

punjabdiary

Breaking- “ਪੰਜਾਬ ਸਰਕਾਰ ਮੁਫ਼ਤ ਸਫਰ ਦੀ ਸਹੂਲਤ ਜੰਮ- ਜੰਮ ਦੇਵੇ ਪਰ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰਨ ਤੋਂ ਗੁਰੇਜ਼ ਕਰੇ” – ਸੀਪੀਆਈ।

punjabdiary

Leave a Comment