ਵਿਭਾਗਾਂ ਦੇ ਨਿੱਜੀਕਰਨ ਕਰਨ ਲਈ ਕਿਲੋਮੀਟਰ ਬੱਸਾਂ ਪਾਉਣ ਅਤੇ ਠੇਕੇਦਾਰ ਰਾਹੀਂ ਮੁਲਾਜ਼ਮਾਂ ਅਤੇ ਵਿਭਾਗ ਦਾ ਕਰੋੜਾਂ ਰੁਪਏ ਲੁੱਟਾਉਣ ਤੇ ਲੱਗੀ ਪੰਜਾਬ ਸਰਕਾਰ -ਰੇਸਮ ਸਿੰਘ ਗਿੱਲ
ਸਰਕਾਰ ਅਤੇ ਮਨੇਜਮੈਂਟ ਦੇ ਨਿੱਤ ਦੇ ਲਾਰੇ ਤੋਂ ਅੱਕੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ 20-21-22 ਮਈ ਨੂੰ ਕਰਨਗੇ ਚੱਕਾ ਜ਼ਾਮ – ਸ਼ਮਸ਼ੇਰ ਸਿੰਘ ਢਿੱਲੋ

ਲੁਧਿਆਣਾ- ਪੰਜਾਬ ਰੋਡਵੇਜ ਪਨਬੱਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਦੀ ਸੂਬਾ ਪੱਧਰੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੂੰਹ ਡਿਪੂਆਂ ਦੇ ਆਗੂ ਸਾਹਿਬਾਨ ਹਾਜਿਰ ਹੋਏ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋ ਤੋਂ ਟਰਾਂਸਪੋਰਟ ਵਿਭਾਗ ਦੇ ਹਾਲਾਤ ਦਿਨ ਪ੍ਰਤੀ ਦਿਨ ਮਾੜੇ ਹੁੰਦੇ ਜਾ ਰਹੇ ਹਨ ਹੁਣ ਤੱਕ ਫ੍ਰੀ ਸਫ਼ਰ ਦਾ ਪੈਸਾ ਲਗਭਗ 800 ਕਰੋੜ ਰੁਪਏ ਪਨਬਸ ਅਤੇ ਪੀ ਆਰ ਟੀ ਸੀ ਦੇ ਸਰਕਾਰ ਵੱਲ ਪੈਡਿੰਗ ਹੈ । ਵਿਭਾਗਾ ਦੇ ਵਿੱਚ ਸਪੇਆਰ ਪਾਰਟ ਖਰੀਦ ਦੇ ਵੀ ਪੈਸੇ ਨਹੀਂ ਹਨ ।
ਸਰਕਾਰ ਬਿਨਾਂ ਕਿਸੇ ਦੇਰੀ ਤੋਂ ਪੈਸਾ ਰਲੀਜ਼ ਕਰੇ ਆਮ ਆਦਮੀ ਪਾਰਟੀ ਵੱਡੇ-ਵੱਡੇ ਦਾਅਵੇ ਕਰਦੀ ਸੀ ਕਿ ਆਉਂਦੇ ਸਾਰ ਹੀ ਟਰਾਂਸਪੋਰਟ ਮਾਫੀਆ ਨੂੰ ਖਤਮ ਕਰ ਦਿਆਂਗੇ ਕੱਚੇ ਮੁਲਾਜਮਾ ਨੂੰ ਪੱਕੇ ਦਿਆਂਗੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਠੇਕੇਦਾਰੀ ਪ੍ਰਥਾ ਨੂੰ ਬੰਦ ਕਰ ਦੇਵਾਂਗੇ ਪ੍ਰੰਤੂ ਵਾਰ-ਵਾਰ ਮੀਟਿੰਗਾ ਕਰਕੇ ਅਤੇ ਮੀਟਿੰਗ ਦੇ ਵਿੱਚ ਮੰਗਾਂ ਨੂੰ ਮੰਨ ਕੇ ਲਾਗੂ ਨਾ ਕਰਨਾ ਅਤੇ ਕੱਚੇ ਮੁਲਾਜਮਾ ਦੀ ਕਰੋੜਾ ਰੁਪਏ ਦੀ ਲੁੱਟ ਆਵਦੇ ਚਹੇਤਿਆਂ ਨੂੰ ਆਊਟ ਸੋਰਸ ਠੇਕੇਦਾਰ ਰਾਹੀਂ ਲੁੱਟ ਕਰਵਾਈ ਦੇ ਨਾਲ਼ ਨਾਲ਼ ਕਰੋੜਾਂ ਰੁਪਏ ਵਿਭਾਗ ਦਾ GST ਅਤੇ ਕਮਿਸ਼ਨ ਦੇ ਰੂਪ ਵਿੱਚ ਲੁੱਟ ਹੁੰਦੀ ਹੈ ਕੋਈ ਵੀ ਹੱਲ ਨਾ ਕਰਨ ਕਾਰਨ ਯੂਨੀਅਨ ਨੂੰ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ।
ਮੁੱਖ ਮੰਤਰੀ ਭਗਵੰਤ ਮਾਨ ਵਲੋ 1 ਜੁਲਾਈ2024 ਨੂੰ ਜੰਥੇਬੰਦੀ ਨਾਲ ਜਲੰਧਰ ਵਿੱਚ ਮੀਟਿੰਗ ਕਰਕੇ ਇੱਕ ਮਹੀਨੇ ਦੇ ਵਿੱਚ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਟਰਾਂਸਪੋਰਟ ਦੀ ਵੱਖਰੀ ਪਾਲਸੀ ਦੇ ਤਹਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਸਨ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਮੁਤਾਬਿਕ ਜੰਥੇਬੰਦੀ ਦੇ ਆਗੂ ਸਮੇਤ ਸਰਕਾਰ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ ਲਗਭਗ 10 ਮਹੀਨੇ ਬੀਤਣ ਦੇ ਬਾਵਜੂਦ ਵੀ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਜਿਸ ਤੋਂ ਸਾਫ ਸਿਧ ਹੁੰਦਾ ਹੈ ਕਿ ਸਰਕਾਰ ਦੇ ਕਹਿਣ ਅਤੇ ਆਧਿਕਾਰੀ ਦੀ ਨੀਤੀ ਵਿੱਚ ਫਰਕ ਹੈ ਜਾਂ ਫਿਰ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਨਾ ਚਾਹੁੰਦੀ ਹੈ 9 ਅਪ੍ਰੈਲ 2025 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਐਡਵੋਕੇਟ ਜਨਰਲ ਨਾਲ ਪੈਂਨਲ ਮੀਟਿੰਗ ਹੋਈ ਸੀ ਜਿਸ ਵਿੱਚ 15 ਦਿਨ ਵਿੱਚ ਪਾਲਿਸੀ ਨੂੰ ਲਾਗੂ ਕਰਨ ਲਈ ਕਿਹਾ ਗਿਆ ਸੀ ਪਰ ਅੱਜ 20 ਤੋ 25 ਦਿਨ ਹੋ ਗਏ ਪਰ ਕੋਈ ਪਾਲਿਸੀ ਨਹੀਂ ਤਿਆਰ ਕੀਤੀ ਅਤੇ ਲਗਦਾ ਹੈ ਕਿ ਪੰਜਾਬ ਸਰਕਾਰ ਅਤੇ ਦੋਵੇਂ ਵਿਭਾਗਾ ਦੀ ਮੈਨੇਜਮੈਂਟ ਸਿਰਫ ਮੀਟਿੰਗ ਵਿੱਚ ਗੱਲ ਨਾਲ ਸਮਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਣ ਬੁੱਝ ਕੇ ਮੰਗਾਂ ਉਲਝਾਇਆ ਜਾਦਾ ਹੈ ।
ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਵਿੱਚਕਾਰ ਹੀ ਲੰਮਕਦੀਆ ਛੱਡਿਆ ਜਾ ਰਿਹਾ ਹੈ ਹਰ ਵਾਰ ਮੀਟਿੰਗ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਜਿਸ ਦੇ ਕਾਰਣ ਮੁਲਾਜ਼ਮਾਂ ਦੇ ਵਿੱਚ ਰੋਸ ਹੋਰ ਵੱਧ ਜਾਦਾ ਹੈ ਜਿਸ ਕਾਰਨ ਜੰਥੇਬੰਦੀ ਵੱਲੋਂ ਮਜਬੂਰੀ ਵਿੱਚ ਵਾਰ-ਵਾਰ ਸੰਘਰਸ਼ ਉਲੀਕੇ ਜਾਂਦੇ ਹਨ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਹੀਂ ਕੀਤਾ ਜੰਥੇਬੰਦੀ ਨੂੰ ਸੰਘਰਸ਼ ਕਰਕੇ ਠੋਸ ਹੱਲ ਕੱਢਣਾ ਪਵੇਗਾ।
ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਪੰਜਾਬ ਨੂੰ ਬਚਾਉਣ ਦੀ ਗੱਲ ਕਹੀ ਸੀ ਅਤੇ ਬਦਲਾਵ ਲਿਆਉਣ ਦੀ ਗੱਲ ਕਹੀ ਸੀ ਵਿਭਾਗਾਂ ਵਿਚ ਕੰਮ ਕਰ ਰਹੇ ਕੱਚੇ ਮੁਲਾਜਮਾ ਨੂੰ ਪੱਕਾ ਤਾਂ ਕੀ ਕਰਨਾ ਸੀ ਸਗੋ ਸਰਕਾਰੀ ਵਿਭਾਗ ਦਾ ਨਿੱਜੀਕਰਨ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ ਰੋਡਵੇਜ ਅਤੇ ਪੀ.ਆਰ.ਟੀ.ਸੀ ਵਿਚ ਵਿਭਾਗਾਂ ਵਿੱਚ ਆਪਣੀ ਮਾਲਕੀ ਦੀ ਬੱਸਾ ਪਾਉਣ ਦੀ ਜਗਾ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਮਾਲਕਾਂ ਦੀਆਂ ਬੱਸਾ ਪਾਕੇ ਆਪਣੇ ਚਹੇਤਿਆ ਨੂੰ ਖੁਸ਼ ਕਰਨ ਅਤੇ ਨਿੱਜੀ ਕੰਪਨੀਆਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਲੋਮੀਟਰ ਬੱਸ ਬਹੁਤ ਹੀ ਘਾਟੇ ਵਾਲੀ ਸਕੀਮ ਜਿਸ ਤਹਿਤ ਇੱਕ ਬੱਸ 5 ਸਾਲਾਂ ਵਿੱਚ 1 ਕਰੋੜ ਰੁਪਏ ਤੋਂ ਵੱਧ ਪੈਸੇ ਲੈ ਜਾਂਦੀ ਹੈ ਅਤੇ ਬੱਸ ਵੀ ਪ੍ਰਾਈਵੇਟ ਮਾਲਕ ਦੀ ਹੋ ਜਾਂਦੀ ਹੈ ਜਦੋਂ ਕਿ ਏਨੇ ਪੈਸਿਆਂ ਵਿੱਚ 3 ਬੱਸਾਂ ਸਰਕਾਰੀ ਬੱਸਾਂ 15 ਸਾਲ ਤੱਕ ਲੋਕਾਂ ਨੂੰ ਸਫ਼ਰ ਸਹੂਲਤਾਂ ਦਿੰਦੀਆਂ ਹਨ।
ਸੂਬਾ ਸੀਨੀਅਰ ਮੀਤ ਪ੍ਧਾਨ ਹਰਕੇਸ਼ ਕੁਮਾਰ ਵਿੱਕੀ ਨੇ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਨੂੰ ਅਤੇ ਮੈਨੇਜਮੈਂਟ ਨੂੰ ਕਾਨੂੰਨ ਅਨੁਸਾਰ ਪਹਿਲਾ ਨੋਟਿਸ ਦੇ ਕੇ ਸਾਰੇ ਸੰਘਰਸ਼ਾ ਪ੍ਰਤੀ ਜਾਣੂ ਕਰਵਾਇਆ ਜਾਦਾ ਹੈ ਪਰ ਸਰਕਾਰ ਵਲੋਂ ਪਹਿਲਾ ਮੀਟਿੰਗ ਸੱਦ ਕੇ ਕੋਈ ਹੱਲ ਨਹੀ ਕੀਤਾ ਜਾਦਾ ਅਤੇ ਜੇਕਰ ਮੀਟਿੰਗ ਬੁਲਾ ਲਈ ਜਾਂਦੀ ਹੈ ਉਸ ਵਿੱਚ ਕੋਈ ਵੀ ਮਸਲਾ ਹੱਲ ਨਹੀ ਕੀਤਾ ਜਾਂਦਾ ਜਿਸ ਦਾ ਵਰਕਰਾਂ ਵਿੱਚ ਭਾਰੀ ਰੋਸ ਹੈ ਜਿਸ ਕਰਕੇ ਯੂਨੀਅਨ ਵਲੋ ਲੁਧਿਆਣਾ ਈਸੜੂ ਭਵਨ ਵਿੱਚ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਮਿਤੀ 11/5/2025 ਨੂੰ ਲੁਧਿਆਣੇ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਮਿਤੀ 15/5/2025 ਨੂੰ ਗੇਟ ਰੈਲੀਆਂ ਕਰਕੇ ਮਿਤੀ 20-21-22 ਮਈ 2025 ਨੂੰ ਮੁਕੰਮਲ ਹੜਤਾਲ ਕਰਾਂਗੇ ਅਤੇ ਪੂਰੇ ਪੰਜਾਬ ਅੰਦਰ ਬੱਸਾ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ ਜਿਸ ਨਾਲ ਆਮ ਲੋਕਾਂ ਅਤੇ ਮੁਲਾਜਮਾ ਦੀ ਖਜਲ ਖ਼ੁਆਰੀ ਦੀ ਜਿਮੇਵਾਰ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ।
ਇਸ ਮੋਕੇ ਸੂਬਾ ਚੈਅਰਮੈਨ ਬਲਵਿੰਦਰ ਰਾਠ,ਸੂਬਾ ਕੈਸ਼ੀਅਰ ਬਲਜੀਤ ਸਿੰਘ, ਰਮਨਦੀਪ ਸਿੰਘ,ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ,ਜਲੋਰ ਸਿੰਘ , ਜੋਧ ਸਿੰਘ ਸੂਬਾ ਦਫ਼ਤਰੀ ਸਕੱਤਰ ਰੋਹੀ ਰਾਮ , ਸੂਬਾ ਸੀ ਮੀਤ ਪ੍ਧਾਨ ਜਗਜੀਤ ਸਿੰਘ ਲਿਬੜਾ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਦੀਦਾਰਗੜ ,ਰਣਜੀਤ ਸਿੰਘ,ਰਣਧੀਰ ਸਿੰਘ ਰਾਣਾ , ਕੁਲਵੰਤ ਸਿੰਘ ਮਨੇਸ , ਬਲਜੀਤ ਸਿੰਘ ਬਣੋ।
– (ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।