ਵੱਡੀ ਖ਼ਬਰ – ਗੈਂਗਸਟਰ ਲਖਬੀਰ ਸਿੰਘ ਸੰਧੂ ਉਰਫ ਲੰਡਾ ਦੇ ਸਿਰ ’ਤੇ ਐਨ ਆਈ ਵੱਲੋਂ 15 ਲੱਖ ਦਾ ਇਨਾਮ
ਨਵੀਂ ਦਿੱਲੀ, 16 ਫਰਵਰੀ – ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਕੈਨੇਡਾ ਆਧਾਰਿਤ ਭਗੌੜੇ ਗੈਂਗਸਟਰ ਲਖਬੀਰ ਸਿੰਘ ਸੰਧੂ ਉਰਫ ਲੰਡਾ ਦੇ ਸਿਰ ’ਤੇ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਦਾ ਰਹਿਣ ਵਾਲਾ ਲੰਡਾ ਇਸ ਵੇਲੇ ਐਡਮੰਟਨ ਕੈਨੇਡਾ ਵਿਚ ਰਹਿੰਦਾ ਹੈ। ਐਨ ਆਈ ਏ ਨੇ ਪਿਛਲੇ ਸਾਲ 20 ਅਗਸਤ ਨੂੰ ਉਸਦੇ ਖਿਲਾਫ ਧਾਰਾ 120 ਬੀ, 121, 121 ਏ ਆਈ ਪੀ ਸੀ ਅਤੇ 17, 18, 18 ਬੀ ਤੇ 38 ਯੂ ਏ ਪੀ ਏ ਐਕਟ 1967 ਤਹਿਤ ਕੇਸ ਦਰਜ ਕੀਤਾ ਸੀ।