Image default
ਤਾਜਾ ਖਬਰਾਂ

ਵੱਡੀ ਰਾਹਤ ਦੀ ਖਬਰ; 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ, ਜਾਣੋ ਅੱਜ ਦੇ ਨਵੇਂ ਰੇਟ

ਵੱਡੀ ਰਾਹਤ ਦੀ ਖਬਰ; 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ, ਜਾਣੋ ਅੱਜ ਦੇ ਨਵੇਂ ਰੇਟ

 

 

ਚੰਡੀਗੜ੍ਹ, 13 ਸਤੰਬਰ (ਰੋਜਾਨਾ ਸਪੋਕਸਮੈਨ)- ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਦੇ ਵਿਚਕਾਰ ਪੈਟਰੋਲੀਅਮ ਸਕੱਤਰ ਪੰਕਜ ਜੈਨ ਨੇ ਵੀਰਵਾਰ ਨੂੰ ਸੰਕੇਤ ਦਿੱਤਾ ਕਿ ਜੇਕਰ ਅੰਤਰਰਾਸ਼ਟਰੀ ਬਾਜ਼ਾਰ ‘ਚ ਲੰਬੇ ਸਮੇਂ ਤੱਕ ਤੇਲ ਦੀਆਂ ਕੀਮਤਾਂ ਘੱਟ ਰਹਿੰਦੀਆਂ ਹਨ ਤਾਂ ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰ ਸਕਦੀਆਂ ਹਨ। ਇਹ ਟਿੱਪਣੀਆਂ ਅਜਿਹੇ ਸਮੇਂ ‘ਚ ਆਈਆਂ ਹਨ ਜਦੋਂ ਕੱਚੇ ਤੇਲ ਨੇ ਤਿੰਨ ਸਾਲ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ ਅਤੇ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਇਕ ਵਾਰ ਫਿਰ ਤੋਂ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ।

Advertisement

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਪੰਚਾਇਤ ਸੰਮਤੀਆਂ ਕੀਤੀਆਂ ਭੰਗ, ਹੁਣ ਡੀਡੀਪੀਓ ਦੇਖਣਗੇ ਕੰਮ

ਪਿਛਲੀ ਵਾਰ 15 ਮਾਰਚ 2024 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ। ਹੁਣ ਹਰਿਆਣਾ, ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਹਨ, ਜਿਸ ਦੇ ਕਾਰਨ ਕੀਮਤਾਂ ‘ਚ ਹੋਰ ਕਟੌਤੀ ਹੋਣ ਦੀ ਵੀ ਸੰਭਾਵਨਾ ਹੈ।

ਇਹ ਵੀ ਪੜ੍ਹੋ- CM ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ, ਜਾਣੋ ਕਦੋਂ ਆਉਣਗੇ ਤਿਹਾੜ ਜੇਲ੍ਹ ਤੋਂ ਬਾਹਰ

ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਅਪਡੇਟ ਕੀਤੀਆਂ ਜਾਂਦੀਆਂ ਹਨ। ਅੱਜ ਦੀ ਤਾਜ਼ਾ ਦਰ 13 ਸਤੰਬਰ 2024

Advertisement

ਅੱਜ ਮਹਾਨਗਰਾਂ ਵਿੱਚ ਡੀਜ਼ਲ ਦੀ ਕੀਮਤ ਕੀ ਹੈ? (ਪੈਟਰੋਲ-ਡੀਜ਼ਲ ਦੀ ਅੱਜ ਕੀਮਤ)
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਚ ਡੀਜ਼ਲ ਦੀ ਕੀਮਤ 87.62 ਰੁਪਏ ਹੈ, ਜਦਕਿ ਮੁੰਬਈ ‘ਚ ਡੀਜ਼ਲ ਦੀ ਕੀਮਤ 92.15 ਰੁਪਏ ਹੈ. ਇਸ ਤੋ ਇਲਾਵਾ ਕੋਲਕਾਤਾ ਚ ਡੀਜ਼ਲ ਦੀ ਕੀਮਤ 90.76 ਰੁਪਏ ਪ੍ਰਤੀ ਲੀਟਰ , ਚੇਨਈ ਚ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਦੇ ਬਿਆਨ ’ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਪੈਟਰੋਲ 10 ਰੁਪਏ ਅਤੇ ਡੀਜ਼ਲ 6-8 ਰੁਪਏ ਸਸਤਾ ਹੋ ਸਕਦਾ ਹੈ
ਪੈਟਰੋਲੀਅਮ ਮੰਤਰਾਲੇ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ) ਦੇ ਅੰਕੜਿਆਂ ਅਨੁਸਾਰ, ਪਿਛਲੇ ਛੇ ਮਹੀਨਿਆਂ ਵਿੱਚ ਭਾਰਤੀ ਬਾਸਕੇਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ 20.61% ਦੀ ਗਿਰਾਵਟ ਆਈ ਹੈ। ਅਪ੍ਰੈਲ 2024 ‘ਚ ਇਹ 89.44 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 71 ਡਾਲਰ ਪ੍ਰਤੀ ਬੈਰਲ ਹੈ। ਇਸ ਦੇ ਬਾਵਜੂਦ ਪਿਛਲੇ 30 ਮਹੀਨਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸਿਰਫ਼ ਦੋ ਵਾਰ ਕਟੌਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ਚ ਹੋਇਆ ਖੁਲਾਸਾ: ਦਿਲਦੀਪ ਛੇ ਹਮਲਾਵਰਾਂ ਦੇ ਮੁੱਖ ਨਿਸ਼ਾਨਾ ਤੇ ਸੀ, ਬਾਕੀ ਦੋ ਅਣਜਾਣੇ ਵਿੱਚ ਮਾਰੇ ਗਏ

Advertisement

ਤੇਲ ਕੰਪਨੀਆਂ ਨੇ ਰਿਫਾਇਨਰੀ ਮਾਰਜਿਨ ਤੋਂ ਚੰਗਾ ਮੁਨਾਫਾ ਕਮਾਇਆ ਹੈ। 2022-23 ਵਿੱਚ, ਕੰਪਨੀਆਂ ਨੇ ਇੱਕ ਬੈਰਲ ਤੇਲ ਨੂੰ ਸ਼ੁੱਧ ਕਰਨ ‘ਤੇ 18 ਡਾਲਰ (9.57 ਰੁਪਏ ਪ੍ਰਤੀ ਲੀਟਰ) ਦਾ ਮੁਨਾਫਾ ਕਮਾਇਆ, ਜਦੋਂ ਕਿ 2023-24 ਵਿੱਚ ਇਹ ਮਾਰਜਨ 6.50 ਰੁਪਏ ਪ੍ਰਤੀ ਲੀਟਰ ਸੀ। ਜੇਕਰ ਕੰਪਨੀਆਂ ਇਸ ਮਾਰਜਿਨ ਦਾ ਅੱਧਾ ਮੁਨਾਫਾ ਵੀ ਗਾਹਕਾਂ ਨੂੰ ਦਿੰਦੀਆਂ ਹਨ ਤਾਂ ਪੈਟਰੋਲ 10 ਰੁਪਏ ਅਤੇ ਡੀਜ਼ਲ 6-8 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਹੈ।

 

33.58 ਕਰੋੜ ਲੋਕਾਂ ਨੂੰ ਮਿਲੇਗਾ ਲਾਭ, ਮਹਿੰਗਾਈ ‘ਤੇ ਕਾਬੂ ਪਾਇਆ ਜਾਵੇਗਾ
ਦੇਸ਼ ਵਿੱਚ 27 ਕਰੋੜ ਦੋਪਹੀਆ ਵਾਹਨ, 58 ਲੱਖ ਭਾਰੀ ਵਾਹਨ ਅਤੇ 6 ਕਰੋੜ ਨਿੱਜੀ ਵਾਹਨ ਹਨ। ਇਨ੍ਹਾਂ ਵਾਹਨ ਮਾਲਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਦਾ ਸਿੱਧਾ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਮਾਲ ਢੋਆ-ਢੁਆਈ ਵਿੱਚ ਕਮੀ ਆਉਣ ਨਾਲ ਵਸਤੂਆਂ ਦੀਆਂ ਕੀਮਤਾਂ ਵੀ ਘਟਣਗੀਆਂ, ਜਿਸ ਨਾਲ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ।

ਇਹ ਵੀ ਪੜ੍ਹੋ- BSNL ਨੇ ਹਿਲਾ ਦਿੱਤਾ ਹੈ ਸਿਸਟਮ, ਹੁਣ ਬਿਨਾਂ ਸੈੱਟ-ਟਾਪ ਬਾਕਸ ਦੇ ਮੁਫ਼ਤ ‘ਚ ਹੀ ਦੇਖ ਸਕੋਗੇ ਲਾਈਵ ਟੀਵੀ ਚੈਨਲ

Advertisement

ਦੀਵਾਲੀ ਤੇ ਚੋਣ ਤੋਹਫ਼ਿਆਂ ਦੀ ਆਸ
ਪਿਛਲੀ ਵਾਰ ਮਾਰਚ 2024 ‘ਚ ਹੋਲੀ ਦੇ ਮੌਕੇ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ, ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਹੋਈਆਂ ਸਨ। ਹੁਣ, ਤਿਉਹਾਰਾਂ ਦੇ ਸੀਜ਼ਨ ਅਤੇ ਚੋਣਾਂ ਨੇੜੇ ਹੋਣ ਦੇ ਕਾਰਨ ਅਕਤੂਬਰ ਚ ਸੰਭਾਵਿਤ ਕਟੌਤੀ ਨੂੰ ਵੀ ਦੀਵਾਲੀ ਅਤੇ ਚੋਣ ਤੋਹਫ਼ੇ ਵਜੋਂ ਦੇਖਿਆ ਜਾ ਸਕਦਾ ਹੈ।

Related posts

ਬੇਰੁਜ਼ਗਾਰਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ ! 12ਵੀਂ ਪਾਸ ਨੂੰ 6 ਹਜ਼ਾਰ, ਡਿਪਲੋਮਾ ਵਾਲਿਆਂ ਨੂੰ 8 ਹਜ਼ਾਰ ਤੇ ਗ੍ਰੈਜੂਏਟ ਨੂੰ 10 ਹਜ਼ਾਰ ਦੇਵੇਗੀ ਸਰਕਾਰ

punjabdiary

Breaking- ਸ੍ਰੀ ਗੁਰੂ ਤੇਗ ਬਹਾਦਰ ਜੀ 400 ਸਾਲਾ ਪ੍ਰਕਾਸ਼ ਪੁਰਬ ਤੇ 100 ਕੈਦੀਆਂ ਅਤੇ 15 ਅਗਸਤ ਨੂੰ ਹੈਂਡੀਕੈਪਡ, 50 ਸਾਲ ਤੋਂ ਉਪਰ ਕੈਦੀ ਔਰਤਾਂ ਨੂੰ ਕੀਤਾ ਜਾਵੇਗਾ ਰਿਹਾਅ :- ਮੁੱਖ ਮੰਤਰੀ ਮਾਨ

punjabdiary

ਡੇਰਾ ਮੁਖੀ ਨੂੰ ਜਥੇਦਾਰਾਂ ਦੀ ਧੌਣ ‘ਤੇ ਗੋਡਾ ਰੱਖ ਕੇ ਮੁਆਫੀ ਦੇਣ ਸਮੇਂ ਕਿੱਥੇ ਸੀ ਬਾਗੀ ਧੜਾ? ਅਕਾਲੀਆਂ ‘ਤੇ SGPC ਸਾਬਕਾ ਪ੍ਰਧਾਨ ਦੇ ਰਗੜੇ

punjabdiary

Leave a Comment