Image default
About us

ਸਕੂਲੀ ਬੱਚਿਆਂ ਨੂੰ ਟਿਊਸ਼ਨਾ ਪੜਾਕੇ ਸਧਾਰਨ ਪ੍ਰੀਵਾਰ ਦੀ ਧੀ ਸੁਮਨਜੀਤ ਕੌਰ ਬਣੀ ਜੱਜ

ਸਕੂਲੀ ਬੱਚਿਆਂ ਨੂੰ ਟਿਊਸ਼ਨਾ ਪੜਾਕੇ ਸਧਾਰਨ ਪ੍ਰੀਵਾਰ ਦੀ ਧੀ ਸੁਮਨਜੀਤ ਕੌਰ ਬਣੀ ਜੱਜ

 

 

 

Advertisement

– ਬਿੰਨਾਂ ਕੋਚਿੰਗ ਲਏ ਸੋਸਲ ਮੀਡੀਆਂ ਤੇ ਲੈਕਚਰ ਸੁੱਣ ਕੇ ਸਰ ਕੀਤਾ ਜੱਜ ਬੱਨਣ ਦਾ ਸੁਪਨਾ ਫਰੀਦਕੋਟ 16 ਅਕਤੂਬਰ (ਪੰਜਾਬ ਡਾਇਰੀ)- ਫਰੀਦਕੋਟ ਦੇ ਰਹਿਣ ਵਾਲੇ ਸ੍ਰ.ਗੁਰਦਿੱਤ ਸਿੰਘ ਦੇ ਘਰ ਜਨਮ ਲੈਣ ਵਾਲੀ ਸੁਮਨਜੀਤ ਕੌਰ ਨੇ ਸਮਾਜਿਕ ਔਕੜਾ ਨੂੰ ਪਿੱਛੇ ਛੱਡਦੇ ਹੋਏ ਆਪਣੀ ਫੀਸ ਲਈ ਪੈਸੇ ਖੁਦ ਜੋੜ ਕੇ ਅੱਜ ਪੰਜਾਬ ਦੀ ਸਭ ਤੋਂ ਵੱਡੀ ਪੱਦਵੀ ਤੇ ਬੈਠਣ ਦਾ ਸਫਰ ਜੱਜ ਬਣ ਸਰ ਕਰ ਲਿਆ ਹੈ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਮਹੀਪਇੰਦਰ ਸਿੰਘ ਨੇ ਦੱਸਿਆ ਕਿ ਸੁਮਨਜੀਤ ਕੌਰ ਸਾਲ 2021 ਵਿੱਚ ਬਾਬਾ ਫਰੀਦ ਲਾਅ ਕਾਲਜ ਤੋਂ ਕਾਨੂੰਨ ਦੀ ਪੜਾਈ ਕਰਕੇ ਡਿਗਰੀ ਹਾਸਿਲ ਕੀਤੀ ਸੀ ਅਤੇ ਲਾਅ ਕਾਲਜ ਵਿਖੇ ਪੰਜ ਸਾਲ ਦੀ ਪੜਾਈ ਲਈ ਨਿੱਕੀ ਉਮਰੇ ਆਪਣੇ ਹੱਥੀ ਮਿਹਨਤ ਕਰਦੀ ਹੋਈ ਸਕੂਲੀ ਬੱਚਿਆਂ ਨੂੰ ਟਿਊਸ਼ਨਾ ਪੜਾਕੇ ਜੋ ਪੈਸੇ ਇਕੱਠੇ ਹੁੰਦੇ ਸਨ ਉਸ ਨਾਲ ਆਪਣਾ ਜਿੰਦਗੀ ਦਾ ਮਕਸਦ ਅਤੇ ਟੀਚਾ ਪੂਰਾ ਕਰਨ ਲਈ ਅਣਥੱਕ ਮਿਹਨਤ ਕਰਕੇ ਅੱਜ ਜੱਜ ਬੱਣ ਗਈ ਹੈ।

ਮਹੀਪਇੰਦਰ ਸਿੰਘ ਨੇ ਦੱਸਿਆ ਕਿ ਨਵ-ਨਿਯੁਕਤ ਜੱਜ ਸੁਮਨਜੀਤ ਕੋਰ ਨੇ ਬਿਨਾਂ ਕਿਸੇ ਮਹਿੰਗੀ ਕੋਚਿੰਗ ਦੇ ਆਪਣੇ ਆਪ ਮਿਹਨਤ ਕਰਦੇ ਹੋਏ ਸੋਸਲ ਮੀਡੀਆਂ ਉੱਪਰ ਮੌਜੂ ਲੈਕਚਰਾਂ ਰਾਹੀਂ ਪੜਾਈ ਕੀਤੀ ।ਮਹੀਪਇੰਦਰ ਸਿੰਘ ਨੇ ਕਿਹਾ ਕਿ ਬਾਬਾ ਫਰੀਦ ਲਾਅ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਅਤੇ ਫਾਊਡਰ ਮੈਂਬਰ ਤੇ ਐਡਵੋਕੇਟ ਸ੍ਰ.ਰਣਜੀਤ ਸਿੰਘ ਵਹਿਣੀਵਾਲ ਨੂੰ ਯਾਦ ਕਰਦੇ ਕਿਹਾ ਕਿ ਇਹ ਲਾਅ ਕਾਲਜ ਦਾ ਬੂਟਾ ਇਨਾਂ ਦੋਂ ਮਹਾਨ ਸਖਸੀਅਤਾ ਵੱਲੋਂ ਸਾਲ 2004 ਵਿੱਚ ਲਾਇਆ ਗਿਆ ਸੀ ਜੋ ਅੱਜ ਦੁਨੀਆਂ ਭਰ ਵਿੱਚ ਆਪਣੀ ਮਹਿਕ ਵੰਡ ਰਿਹਾ ਹੈ।

Advertisement

Related posts

Breaking- ਪੇਸ਼ੀ ਤੋਂ ਬਾਅਦ, ਫਿਰ ਪੰਜਾਬ ਦੇ ਮੁੱਖ ਮੰਤਰੀ 5 ਤਰੀਕ ਨੂੰ ਅਦਾਲਤ ਵਿਚ ਪੇਸ਼ ਹੋਣਗੇ,

punjabdiary

ਸੜਕ ਹਾਦਸਿਆਂ ਵਿੱਚ ਫੱਟੜ ਹੋਇਆਂ ਦੀ ਜਾਨ ਬਚਾਉਣ ਵਾਲਿਆਂ ਨੂੰ ਦਿੱਤਾ ਜਾਵੇਗਾ ਐਵਾਰਡ

punjabdiary

ਪੰਜਾਬ ਪੁਲਿਸ ਵਿਚ ਟਰਾਂਸਜੈਂਡਰ ਲਈ ਵੀ ਭਰਤੀ ਖੋਲ੍ਹ ਦਿੱਤੀ

punjabdiary

Leave a Comment