ਸਪੀਕਰ ਸ. ਸੰਧਵਾਂ ਨੇ ਸਵਾਮੀ ਦੱਤਾਤਰੇਅ ਧਰਮਸ਼ਾਲਾ ਕੋਟਕਪੂਰਾ ਨੂੰ ਸੌਂਪਿਆ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ
ਫਰੀਦਕੋਟ, 2 ਨਵੰਬਰ (ਪੰਜਾਬ ਡਾਇਰੀ)- ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਵਾਮੀ ਦੱਤਾਤਰੇਅ ਧਰਮਸ਼ਾਲਾ ਕੋਟਕਪੂਰਾ ਦੇ ਜ਼ਰੂਰੀ ਕੰਮਾਂ ਲਈ ਅੱਜ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਪ੍ਰਬੰਧਕਾਂ ਨੂੰ ਸਪੁਰਦ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਧਰਮਸ਼ਾਲਾ ਪਿਛਲੇ ਲੰਮੇ ਸਮੇਂ ਤੋਂ ਆਮ ਲੋਕਾਂ ਲਈ ਕਈ ਤਰ੍ਹਾਂ ਦੇ ਸਮਾਜਿਕ ਧਾਰਮਿਕ ਅਤੇ ਨਿੱਜੀ ਰਸਮਾਂ ਨਿਭਾਉਣ ਜਿਹੇ ਕੰਮਾਂ ਲਈ ਇਸਤੇਮਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹਰ ਉਸ ਲੋਕ ਪੱਖੀ ਕੰਮ ਨੂੰ ਤਰਜੀਹ ਦੇ ਕੇ ਪਹਿਲ ਦੇ ਆਧਾਰ ਤੇ ਕਰ ਰਹੀ ਹੈ ਜਿਸ ਦੀ ਲੋਕਾਂ ਨੂੰ ਲੋੜ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਧਰਮਸ਼ਾਲਾ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਧਰਮਸ਼ਾਲਾ ਦੇ ਰੱਖ ਰਖਾਅ ਅਤੇ ਹੋਰ ਕਈ ਪ੍ਰਕਾਰ ਦੇ ਕੰਮਾਂ ਲਈ ਧਨ ਰਾਸ਼ੀ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਬਿਨਾਂ ਸੰਕੋਚ ਅਤੇ ਦੇਰੀ ਦੇ ਆਪਣੇ ਅਖਤਿਆਰੀ ਫੰਡਾਂ ਵਿਚੋਂ ਇੱਕ ਲੱਖ ਰੁਪਏ ਦਾ ਚੈਕ ਭੇਟ ਕੀਤਾ।
ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਧਰਮਸ਼ਾਲਾ ਇਲਾਕਾ ਨਿਵਾਸੀਆਂ ਲਈ ਕਿਸੇ ਵੀ ਤਰ੍ਹਾਂ ਦੇ ਇੱਕਠ ਵਾਲੇ ਪ੍ਰੋਗਰਾਮ ਕਰਵਾਉਣ ਵਿੱਚ ਸਹਾਈ ਸਿੱਧ ਹੋਵੇਗੀ ਅਤੇ ਲੋਕਾਂ ਨੂੰ ਇਹ ਜਗ੍ਹਾ ਵਾਜਿਫ ਕਿਰਾਏ ਤੇ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਧਰਮਸ਼ਾਲਾ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਇਹ ਪੈਸਾ ਲੋਕਾਂ ਦਾ ਹੀ ਪੈਸਾ ਹੈ ਜੋ ਕਿ ਸਰਕਾਰ ਵਲੋਂ ਟੈਕਸ ਦੇ ਰੂਪ ਵਿੱਚ ਇੱਕਤਰ ਕੀਤਾ ਗਿਆ ਹੈ ਅਤੇ ਉਨ੍ਹਾਂ ਲਈ ਹੀ ਖਰਚ ਕੀਤਾ ਜਾ ਰਿਹਾ ਹੈ। ਇਸ ਲਈ ਇਸ ਦੀ ਸੁੱਚੱਜੀ ਵਰਤੋਂ ਕੀਤੀ ਜਾਵੇ ਤਾਂ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।
ਇਸ ਮੌਕੇ ਮਨਪ੍ਰੀਤ ਮਨੀ ਧਾਲੀਵਾਲ,ਚੇਅਰਮੈਨ ਮਾਰਕੀਟ ਕਮੇਟੀ ਗੁਰਮੀਤ ਸਿੰਘ,ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ (ਐਮ,ਸੀ )ਸਵਤੰਤਰ ਜੋਸ਼ੀ,ਮਨਪ੍ਰੀਤ ਸ਼ਰਮਾ ਕਾਕੂ (ਐਮ.ਸੀ),ਮਨਜਿੰਦਰ ਗੋਪੀ (ਐਮ.ਸੀ),ਬੀਟਾ ਨਰੂਲਾ,ਬਲਾਕ ਪ੍ਰਧਾਨ ਮੇਅਰ ਸਿੰਘ,ਸੁਖਜਿੰਦਰ ਸਿੰਘ ਤਖੀ,ਹਰਦੀਪ ਬੀਟਾ, ਡਾ. ਲਖਵਿੰਦਰ ਪੱਪੀ ਹਾਜ਼ਰ ਸਨ।