Image default
ਤਾਜਾ ਖਬਰਾਂ

ਸਮਲਿੰਗੀ ਸਬੰਧਾਂ ‘ਚ ਅੜਿੱਕਾ ਬਣਿਆ ਪਤੀ, ਔਰਤ ਨੇ ਤਾਂਤਰਿਕ ਨਾਲ ਮਿਲ ਕੇ ਕੀਤਾ ਕਤਲ

Advertisement

ਤਲਵੰਡੀ ਸਾਬੋ – ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਤੋਂ ਕਤਲ ਦੀ ਖੌਫਨਾਕ ਖਬਰ ਸਾਹਮਣੇ ਆਈ ਹੈ। ਇੱਥੇ ਗੁਰਪ੍ਰੀਤ ਕੌਰ ਨਾਂ ਦੇ ਤਾਂਤਰਿਕ ਨੇ ਆਪਣੀ ਸਹੇਲੀ ਸੁਖਬੀਰ ਕੌਰ ਦੇ ਪਤੀ ਬਲਵੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਨਸ਼ਟ ਕਰਨ ਲਈ ਜ਼ਮੀਨ ਵਿੱਚ ਦੱਬ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ 18 ਨਵੰਬਰ ਤੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ। ਫਿਲਹਾਲ ਪੁਲਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ 2 ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਵੀ ਬਰਾਮਦ ਕਰ ਲਈ ਹੈ ਜੋ ਤਾਂਤਰਿਕ ਦੇ ਰਿਸ਼ਤੇਦਾਰ ਦੇ ਘਰ ਦੇ ਪਿੱਛੇ ਦੱਬੀ ਹੋਈ ਸੀ।

ਇਹ ਵੀ ਪੜ੍ਹੋ-ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ; ਸੀਸੀਟੀਵੀ ਫੁਟੇਜ ਆਈ ਸਾਹਮਣੇ

ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਮਕੈਨਿਕ ਬਲਵੀਰ ਸਿੰਘ ਦੀ ਪਤਨੀ ਸੁਖਬੀਰ ਕੌਰ ਦਾ ਪਿੰਡ ਗਾਟਵਾਲੀ ਦੀ ਤਾਂਤਰਿਕ ਔਰਤ ਗੁਰਪ੍ਰੀਤ ਕੌਰ ਦੇ ਘਰ ਆਉਣਾ-ਜਾਣਾ ਸੀ। ਦਰਅਸਲ ਇਹ ਦੋਵੇਂ ਪਿਛਲੇ ਤਿੰਨ ਸਾਲਾਂ ਤੋਂ ਕਰੀਬੀ ਦੋਸਤ ਸਨ ਅਤੇ ਉਨ੍ਹਾਂ ਦਾ (ਸਮਲਿੰਗੀ) ਸਬੰਧ ਸੀ। ਇਸ ਦੌਰਾਨ ਮਕੈਨਿਕ ਬਲਵੀਰ ਸਿੰਘ 18 ਨਵੰਬਰ ਤੋਂ ਲਾਪਤਾ ਹੋ ਗਿਆ ਸੀ, ਜਿਸ ਦੀ ਪਰਿਵਾਰਕ ਮੈਂਬਰ ਲਗਾਤਾਰ ਭਾਲ ਕਰ ਰਹੇ ਸਨ ਅਤੇ ਆਖਰ ਕੱਲ੍ਹ ਮ੍ਰਿਤਕ ਬਲਵੀਰ ਸਿੰਘ ਦੇ ਭਰਾ ਪ੍ਰਲਾਦ ਸਿੰਘ ਨੇ ਆਪਣੇ ਭਰਾ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਤਾਂਤਰਿਕ ਔਰਤ ਤੇ ਸ਼ੱਕ ਪ੍ਰਗਟਾਇਆ।

Advertisement

ਡੀਐਸਪੀ ਰਾਜੇਸ ਸਨੇਹੀ ਅਤੇ ਥਾਣਾ ਮੁਖੀ ਤਲਵੰਡੀ ਸਾਬੋ ਸਰਬਜੀਤ ਕੌਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਤਾਂਤਰਿਕ ਔਰਤ ਅਤੇ ਮ੍ਰਿਤਕ ਦੀ ਪਤਨੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਗੁਰਪ੍ਰੀਤ ਕੌਰ ਨੇ ਕਬੂਲ ਕੀਤਾ ਕਿ ਉਸ ਨੇ ਬਲਵੀਰ ਸਿੰਘ ਦਾ ਕਤਲ ਕਰਕੇ ਪਹਿਲਾਂ ਉਸ ਨੂੰ ਆਪਣੇ ਘਰ ਰੱਖਿਆ ਅਤੇ ਫਿਰ ਇੱਕ ਹੋਰ ਘਰ ਦੇ ਪਿੱਛੇ ਦਫ਼ਨਾਇਆ ਗਿਆ।

ਇਹ ਵੀ ਪੜ੍ਹੋ-ਭਾਰਤ ਨੇ ਪਰਥ ਟੈਸਟ ‘ਚ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾਇਆ

ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਐਤਵਾਰ ਨੂੰ ਘਰ ਦੇ ਪਿੱਛੇ ਤੋਂ ਲਾਸ਼ ਬਰਾਮਦ ਕੀਤੀ। ਗੱਲਬਾਤ ਕਰਦਿਆਂ ਡੀਐਸਪੀ ਰਾਜੇਸ ਸਨੇਹੀ ਨੇ ਦੱਸਿਆ ਕਿ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਤਾਂਤਰਿਕ ਔਰਤ ਗੁਰਪ੍ਰੀਤ ਕੌਰ ਅਤੇ ਮ੍ਰਿਤਕ ਦੀ ਪਤਨੀ ਸੁਖਬੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।

ਸਮਲਿੰਗੀ ਸਬੰਧਾਂ ‘ਚ ਅੜਿੱਕਾ ਬਣਿਆ ਪਤੀ, ਔਰਤ ਨੇ ਤਾਂਤਰਿਕ ਨਾਲ ਮਿਲ ਕੇ ਕੀਤਾ ਕਤਲ

Advertisement

ਤਲਵੰਡੀ ਸਾਬੋ – ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਤੋਂ ਕਤਲ ਦੀ ਖੌਫਨਾਕ ਖਬਰ ਸਾਹਮਣੇ ਆਈ ਹੈ। ਇੱਥੇ ਗੁਰਪ੍ਰੀਤ ਕੌਰ ਨਾਂ ਦੇ ਤਾਂਤਰਿਕ ਨੇ ਆਪਣੀ ਸਹੇਲੀ ਸੁਖਬੀਰ ਕੌਰ ਦੇ ਪਤੀ ਬਲਵੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਨਸ਼ਟ ਕਰਨ ਲਈ ਜ਼ਮੀਨ ਵਿੱਚ ਦੱਬ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ 18 ਨਵੰਬਰ ਤੋਂ ਲਾਪਤਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ। ਫਿਲਹਾਲ ਪੁਲਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ 2 ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਵੀ ਬਰਾਮਦ ਕਰ ਲਈ ਹੈ ਜੋ ਤਾਂਤਰਿਕ ਦੇ ਰਿਸ਼ਤੇਦਾਰ ਦੇ ਘਰ ਦੇ ਪਿੱਛੇ ਦੱਬੀ ਹੋਈ ਸੀ।

Advertisement

ਇਹ ਵੀ ਪੜ੍ਹੋ-ਕੈਨੇਡਾ ਨਿੱਝਰ ਕਤਲਕਾਂਡ ਦੇ ਮੁਲਜਮਾਂ ‘ਤੇ ਸਿੱਧਾ ਸੁਪਰੀਮ ਕੋਰਟ ‘ਚ ਚਲਾਏਗਾ ਮੁਕੱਦਮਾ, 4 ਭਾਰਤੀ ਗ੍ਰਿਫਤਾਰ

ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਮਕੈਨਿਕ ਬਲਵੀਰ ਸਿੰਘ ਦੀ ਪਤਨੀ ਸੁਖਬੀਰ ਕੌਰ ਦਾ ਪਿੰਡ ਗਾਟਵਾਲੀ ਦੀ ਤਾਂਤਰਿਕ ਔਰਤ ਗੁਰਪ੍ਰੀਤ ਕੌਰ ਦੇ ਘਰ ਆਉਣਾ-ਜਾਣਾ ਸੀ। ਦਰਅਸਲ ਇਹ ਦੋਵੇਂ ਪਿਛਲੇ ਤਿੰਨ ਸਾਲਾਂ ਤੋਂ ਕਰੀਬੀ ਦੋਸਤ ਸਨ ਅਤੇ ਉਨ੍ਹਾਂ ਦਾ (ਸਮਲਿੰਗੀ) ਸਬੰਧ ਸੀ। ਇਸ ਦੌਰਾਨ ਮਕੈਨਿਕ ਬਲਵੀਰ ਸਿੰਘ 18 ਨਵੰਬਰ ਤੋਂ ਲਾਪਤਾ ਹੋ ਗਿਆ ਸੀ, ਜਿਸ ਦੀ ਪਰਿਵਾਰਕ ਮੈਂਬਰ ਲਗਾਤਾਰ ਭਾਲ ਕਰ ਰਹੇ ਸਨ ਅਤੇ ਆਖਰ ਕੱਲ੍ਹ ਮ੍ਰਿਤਕ ਬਲਵੀਰ ਸਿੰਘ ਦੇ ਭਰਾ ਪ੍ਰਲਾਦ ਸਿੰਘ ਨੇ ਆਪਣੇ ਭਰਾ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਤਾਂਤਰਿਕ ਔਰਤ ਤੇ ਸ਼ੱਕ ਪ੍ਰਗਟਾਇਆ।

ਡੀਐਸਪੀ ਰਾਜੇਸ ਸਨੇਹੀ ਅਤੇ ਥਾਣਾ ਮੁਖੀ ਤਲਵੰਡੀ ਸਾਬੋ ਸਰਬਜੀਤ ਕੌਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਤਾਂਤਰਿਕ ਔਰਤ ਅਤੇ ਮ੍ਰਿਤਕ ਦੀ ਪਤਨੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਗੁਰਪ੍ਰੀਤ ਕੌਰ ਨੇ ਕਬੂਲ ਕੀਤਾ ਕਿ ਉਸ ਨੇ ਬਲਵੀਰ ਸਿੰਘ ਦਾ ਕਤਲ ਕਰਕੇ ਪਹਿਲਾਂ ਉਸ ਨੂੰ ਆਪਣੇ ਘਰ ਰੱਖਿਆ ਅਤੇ ਫਿਰ ਇੱਕ ਹੋਰ ਘਰ ਦੇ ਪਿੱਛੇ ਦਫ਼ਨਾਇਆ ਗਿਆ।

Advertisement

ਇਹ ਵੀ ਪੜ੍ਹੋ-ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ‘ਤੇ ਸੁਣਵਾਈ ਟਲੀ

ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਐਤਵਾਰ ਨੂੰ ਘਰ ਦੇ ਪਿੱਛੇ ਤੋਂ ਲਾਸ਼ ਬਰਾਮਦ ਕੀਤੀ। ਗੱਲਬਾਤ ਕਰਦਿਆਂ ਡੀਐਸਪੀ ਰਾਜੇਸ ਸਨੇਹੀ ਨੇ ਦੱਸਿਆ ਕਿ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਤਾਂਤਰਿਕ ਔਰਤ ਗੁਰਪ੍ਰੀਤ ਕੌਰ ਅਤੇ ਮ੍ਰਿਤਕ ਦੀ ਪਤਨੀ ਸੁਖਬੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।
-(ਪੀਟੀਸੀ ਨਿਊਜ)

ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Advertisement

Related posts

Breaking- 3 ਸਤੰਬਰ ਤੱਕ ਫੌਜ਼ ਵਿਚ ਭਰਤੀ ਲਈ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟਰੇਸ਼ਨ

punjabdiary

*ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਉ ਨੇ ਚੋਖੀ ਧਾਨੀ ਦਾ ਕੀਤਾ ਉਦਘਾਟਨ*

punjabdiary

ਪੰਜਾਬ ਸਰਕਾਰ ਨੂੰ ਝਟਕਾ, ਪੀਯੂ ਮੁਲਾਜ਼ਮਾਂ ਨੂੰ ਮਿਲੇਗੀ ਸਕੱਤਰੇਤ ਮੁਲਾਜ਼ਮਾਂ ਦੇ ਬਰਾਬਰ ਤਨਖਾਹ

punjabdiary

Leave a Comment