Image default
ਅਪਰਾਧ

ਸਰਕਾਰੀ ਸਕੂਲਾਂ ਨੂੰ ਜਾਰੀ 1 ਕਰੋੜ 51 ਲੱਖ ਦੀ ਗ੍ਰਾਂਟ ਵਿਚ ਹੇਰਾਫੇਰੀ; 12 ਵਿਰੁਧ ਕੇਸ ਦਰਜ

ਸਰਕਾਰੀ ਸਕੂਲਾਂ ਨੂੰ ਜਾਰੀ 1 ਕਰੋੜ 51 ਲੱਖ ਦੀ ਗ੍ਰਾਂਟ ਵਿਚ ਹੇਰਾਫੇਰੀ; 12 ਵਿਰੁਧ ਕੇਸ ਦਰਜ

 

 

 

 

ਫ਼ਿਰੋਜ਼ਪੁਰ, 4 ਦਸੰਬਰ (ਰੋਜਾਨਾ ਸਪੋਕਸਮੈਨ)- ਫ਼ਿਰੋਜ਼ਪੁਰ ‘ਚ ਸਰਕਾਰੀ ਸਕੂਲਾਂ ਲਈ ਜਾਰੀ 1 ਕਰੋੜ 51 ਲੱਖ ਰੁਪਏ ਦੀ ਗ੍ਰਾਂਟ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਗੁਰੂਹਰਸਹਾਏ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮੇਤ 12 ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਲੇਖਾ ਵਿਭਾਗ ਦਾ ਇਕ ਕਲਰਕ ਅਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾ ਕਰਦਾ ਸੀ।

ਪੁਲਿਸ ਅਨੁਸਾਰ ਪੰਜਾਬ ਸਰਕਾਰ ਨੇ ਗੁਰੂਹਰਸਹਾਏ ਬਲਾਕ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ 1 ਕਰੋੜ 51 ਲੱਖ ਰੁਪਏ ਦੀ ਗਰਾਂਟ ਭੇਜੀ ਸੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੇਖਾ ਵਿਭਾਗ ਦੇ ਮੁਲਾਜ਼ਮ ਸਕੂਲਾਂ ਨੂੰ ਗ੍ਰਾਂਟਾਂ ਭੇਜਣ ਦੀ ਬਜਾਏ ਅਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾਂ ਕਰਵਾ ਦਿੰਦੇ ਸਨ।

ਸਕੂਲਾਂ ਵਿਚ ਗ੍ਰਾਂਟਾਂ ਨਹੀਂ ਵੰਡੀਆਂ ਗਈਆਂ ਅਤੇ ਅਜਿਹਾ ਕਰਕੇ 1 ਕਰੋੜ 51 ਲੱਖ ਰੁਪਏ ਦਾ ਗਬਨ ਕੀਤਾ ਗਿਆ। ਪਹਿਲਾਂ ਸਿੱਖਿਆ ਵਿਭਾਗ ਨੇ ਇਸ ਮਾਮਲੇ ਵਿਚ ਵਿਭਾਗੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮਾਮਲਾ ਪੁਲਿਸ ਨੂੰ ਸੌਂਪ ਦਿੱਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਮੀਤ ਸਿੰਘ, ਲੇਖਾ ਵਿਭਾਗ ਦੇ ਕਲਰਕ ਚਰਨਜੀਤ ਸਿੰਘ, ਮਹਿੰਦਰ ਸਿੰਘ, ਰਾਕੇਸ਼ ਕੁਮਾਰ ਵਾਸੀ ਕੋਟਲੀ ਰੋਡ ਮੁਕਤਸਰ ਸਮੇਤ 12 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਹੈ।

Related posts

India-Pak War:  ਭਾਰਤ ਦੇ ਹਮਲਿਆਂ ਤੋਂ ਬਾਅਦ ਪਾਕਿਸਤਾਨ ਦੇ ਵੱਡੇ ਐਲਾਨ, ਵਿਦੇਸ਼ਾਂ ਤੋਂ ਮੰਗੀ ਸਹਾਇਤਾ ਕਰਦੇ ਹਨ

Balwinder hali

ਕਿਉਂ ਕੀਤਾ ਗਿਆ ਬਲਾਤਕਾਰ-ਕਤਲ, ਕੀ ਇਸ ਅਪਰਾਧ ਵਿੱਚ ਕੋਈ ਹੋਰ ਸ਼ਾਮਲ ਸੀ? ਕੋਲਕਾਤਾ ਦੇ ਦੋਸ਼ੀ ਨੇ ਪੋਲੀਗ੍ਰਾਫ ਟੈਸਟ ‘ਚ ਕੀਤਾ ਖੁਲਾਸਾ

Balwinder hali

ਅਦਾਲਤ ਵਲੋਂ ਗੂਗਲ ਐਡਵਰਡਸ ’ਤੇ ਪਾਲਿਸੀਬਾਜ਼ਾਰ ‘ਟਰੇਡਮਾਰਕ’ ਨਾਲ ਮੇਲ ਖਾਂਦੇ ਸ਼ਬਦਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ

punjabdiary

Leave a Comment