Image default
ਤਾਜਾ ਖਬਰਾਂ

ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ ,ਗਰਭਵਤੀ ਮਹਿਲਾ ਦੇ ਸਰੀਰ ‘ਚ ਛੱਡਿਆ 3 ਫੁੱਟ ਲੰਬਾ ਕੱਪੜਾ

ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ ,ਗਰਭਵਤੀ ਮਹਿਲਾ ਦੇ ਸਰੀਰ ‘ਚ ਛੱਡਿਆ 3 ਫੁੱਟ ਲੰਬਾ ਕੱਪੜਾ

 

 

ਕਰਨਾਟਕ, 17 ਮਈ (ਰੋਜਾਨਾ ਸਪੋਕਸਮੈਨ)- ਦੇਸ਼ ਦੇ ਸਰਕਾਰੀ ਹਸਪਤਾਲਾਂ ਵਿੱਚ ਜਿੱਥੇ ਹਫੜਾ-ਦਫੜੀ ਦਾ ਆਲਮ ਰਹਿੰਦਾ ਹੈ, ਉੱਥੇ ਹੀ ਆਏ ਦਿਨ ਡਾਕਟਰਾਂ ਅਤੇ ਸਟਾਫ ਨਰਸਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਰਹਿੰਦੀ ਹੈ। ਕਰਨਾਟਕ ਦੇ ਕੋਲਾਰ ‘ਚ ਲਾਪਰਵਾਹੀ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਸਟਾਫ ਨਰਸ ਨੇ ਡਿਲੀਵਰੀ ਤੋਂ ਬਾਅਦ ਔਰਤ ਦੇ ਸਰੀਰ ‘ਚ 3 ਫੁੱਟ ਲੰਬਾ ਕੱਪੜਾ ਛੱਡ ਦਿੱਤਾ।

Advertisement

ਅਸਹਿ ਦਰਦ ਉਠਣ ‘ਤੇ ਜਦੋਂ ਉਹ ਇਲਾਜ ਲਈ ਨਿੱਜੀ ਹਸਪਤਾਲ ਗਈ ਤਾਂ ਅਲਟਰਾਸਾਊਂਡ ਤੋਂ ਪਤਾ ਲੱਗਾ ਕਿ ਉਸ ਦੇ ਸਰੀਰ ਵਿਚ ਕੱਪੜਾ ਸੀ। ਕੱਪੜਾ ਵੀ ਮਹਿਲਾ ਦੇ ਪ੍ਰਾਈਵੇਟ ਪਾਰਟ ਨਾਲ ਚਿਪਕਿਆ ਹੋਇਆ ਸੀ, ਜਿਸ ਕਾਰਨ ਉਸ ਨੂੰ ਅਸਹਿ ਦਰਦ ਉਠ ਰਿਹਾ ਸੀ। ਮਹਿਲਾ ਦੇ ਪਤੀ ਨੇ ਹੰਗਾਮਾ ਕਰਦੇ ਹੋਏ ਸਰਕਾਰੀ ਹਸਪਤਾਲ ਦੇ ਸਟਾਫ ‘ਤੇ ਲਾਪਰਵਾਹੀ ਦੇ ਦੋਸ਼ ਲਗਾਏ। ਸਿਵਲ ਸਰਜਨ ਡਾ.ਐਸ.ਐਨ.ਵਿਜੇ ਕੁਮਾਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਸਰਜਰੀ ਕਰਕੇ ਹਟਾਉਣਾ ਪਿਆ ਕੱਪੜਾ
ਮੀਡੀਆ ਰਿਪੋਰਟਾਂ ਮੁਤਾਬਕ 20 ਸਾਲਾ ਚੰਦਰਿਕਾ ਰਾਮਸਾਗਰਾ ਪਿੰਡ ਦੀ ਰਹਿਣ ਵਾਲੀ ਹੈ। 5 ਮਈ ਨੂੰ ਚੰਦਰਿਕਾ ਦੀ ਸਰਕਾਰੀ ਐਸਐਨਆਰ ਹਸਪਤਾਲ ਵਿੱਚ ਡਿਲੀਵਰੀ ਹੋਈ ਪਰ 4 ਦਿਨਾਂ ਬਾਅਦ ਉਸ ਦੇ ਪੇਟ ਵਿੱਚ ਅਸਹਿਣਯੋਗ ਦਰਦ ਹੋਣ ਲੱਗਾ। ਹਾਲਤ ਵਿਗੜਦੀ ਦੇਖ ਰਾਜੇਸ਼ ਆਪਣੀ ਪਤਨੀ ਚੰਦਰਿਕਾ ਨੂੰ ਨਿੱਜੀ ਹਸਪਤਾਲ ਲੈ ਗਿਆ। ਜਦੋਂ ਡਾਕਟਰ ਨੇ ਅਲਟਰਾਸਾਊਂਡ ਕਰਵਾਇਆ ਤਾਂ ਪ੍ਰਾਈਵੇਟ ਪਾਰਟ ਨਾਲ ਕੱਪੜਾ ਚਿਪਕਿਆ ਮਿਲਿਆ।

ਰਾਜੇਸ਼ ਨੇ ਡਾਕਟਰ ਨੂੰ ਦੱਸਿਆ ਕਿ ਚੰਦਰਿਕਾ ਦੀ ਡਿਲੀਵਰੀ ਸਰਕਾਰੀ ਐਸਐਨਆਰ ਹਸਪਤਾਲ ਵਿੱਚ ਹੋਈ ਹੈ। ਇਹ ਪਤਾ ਲੱਗਣ ‘ਤੇ ਨਿੱਜੀ ਹਸਪਤਾਲ ਦੇ ਡਾਕਟਰ ਨੇ ਆਪ੍ਰੇਸ਼ਨ ਕਰਕੇ ਕੱਪੜਾ ਕੱਢ ਦਿੱਤਾ ਪਰ ਰਾਜੇਸ਼ ਸਰਕਾਰੀ ਹਸਪਤਾਲ ਪਹੁੰਚਿਆ ਅਤੇ ਉੱਥੇ ਮੌਜੂਦ ਸਟਾਫ ‘ਤੇ ਦੋਸ਼ ਲਗਾਇਆ। ਜਾਂਚ ਦੌਰਾਨ ਪਾਇਆ ਗਿਆ ਕਿ ਸਟਾਫ ਨਰਸ ਦੀ ਲਾਪਰਵਾਹੀ ਸੀ। ਉਸ ਨੇ ਹੀ ਚੰਦਰੀਕਾ ਦੇ ਸਰੀਰ ‘ਚ ਕੱਪੜਾ ਛੱਡ ਦਿੱਤਾ ਸੀ। ਇਹ ਪਤਾ ਲੱਗਣ ਤੋਂ ਬਾਅਦ ਰਾਜੇਸ਼ ਗੁੱਸੇ ‘ਚ ਆ ਗਿਆ ਅਤੇ ਉਸ ਨੇ ਜ਼ਿਲ੍ਹਾ ਸਰਜਨ ਨੂੰ ਲਿਖਤੀ ਸ਼ਿਕਾਇਤ ਦਿੱਤੀ।

ਟਾਂਕੇ ਲਗਾਉਂਦੇ ਸਮੇਂ ਰਹਿ ਗਿਆ ਸੀ ਕੱਪੜਾ
ਰਾਜੇਸ਼ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਟਾਂਕੇ ਲਗਾਉਣ ਤੋਂ ਬਾਅਦ ਬਲੀਡਿੰਗ ਨੂੰ ਰੋਕਣ ਲਈ ਚੰਦਰਿਕਾ ਦੇ ਪ੍ਰਾਈਵੇਟ ਪਾਰਟ ‘ਤੇ ਦਵਾਈ ਲਗਾਈ ਸੀ ਪਰ ਉਸ ਨੇ ਕੱਪੜੇ ਨਾਲ ਸਾਫ਼ ਕਰਕੇ ਦਵਾਈ ਲਗਾ ਦਿੱਤੀ। ਡਾਕਟਰਾਂ ਨੇ ਚੰਦਰਿਕਾ ਨੂੰ ਟਾਂਕੇ ਕਢਵਾਉਣ ਸਮੇਂ ਇਸ ਨੂੰ ਹਟਾਉਣ ਦੀ ਸਲਾਹ ਦਿੱਤੀ ਸੀ ਪਰ ਸਟਾਫ ਨਰਸ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਸ ਨੇ ਕੱਪੜਾ ਹਟਾਇਆ ਨਹੀਂ , ਜਿਸ ਦਾ ਨਤੀਜਾ ਚੰਦਰਿਕਾ ਨੂੰ ਭੁਗਤਣਾ ਪਿਆ। ਚੰਦਰਿਕਾ 7 ਮਈ ਤੱਕ ਹਸਪਤਾਲ ਵਿੱਚ ਸੀ ਅਤੇ 17 ਮਈ ਨੂੰ ਜਾਂਚ ਲਈ ਬੁਲਾਇਆ ਗਿਆ ਸੀ।

Advertisement

Related posts

ਐੱਸਜੀਪੀਸੀ ਪ੍ਰਧਾਨ ਦੀ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਨੂੰ ਸਲਾਹ, ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਨ ‘ਚ ਨਿੱਤਰੇ ਕਮੇਟੀ ਪ੍ਰਧਾਨਤ

punjabdiary

ਵਾਅਦੇ ਤਾਂ ਪੂਰੇ ਕੀਤੇ ਪਰ ਵਫ਼ਾ ਕੋਈ ਨਹੀਂ ਹੋਇਆ : ਢੋਸੀਵਾਲ

punjabdiary

ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਵਿੱਚ ਦਾਖਲਾ ਲੈਣ ਦੀਆਂ ਮਿਤੀਆਂ ਵਿੱਚ ਵਾਧਾ

punjabdiary

Leave a Comment