ਸਵੈ ਰੁਜ਼ਗਾਰ ਜ਼ਰੀਏ ਖੁਦ ਅਤੇ ਹੋਰਾਂ ਲਈ ਰੁਜ਼ਗਾਰ ਦੇ ਮੌਕੇ ਉਪਲਭਧ ਕਰਵਾਉਣ ਵਾਲੇ ਨੌਜਵਾਨਾਂ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ-ਸਪੀਕਰ ਸੰਧਵਾਂ
-ਪਿੰਡ ਧੂੜਕੋਟ ਵਿਖੇ ਗਿੱਲ ਪਰਿਵਾਰ ਵੱਲੋਂ ਲਗਾਈ ਫੀਡ ਫੈਕਟਰੀ ਦਾ ਪਤਵੰਤੇ ਸੱਜਣਾ ਦੀ ਹਾਜ਼ਰੀ ਵਿੱਚ ਉਦਘਾਟਨ
ਫ਼ਰੀਦਕੋਟ 28 ਨਵੰਬਰ (ਪੰਜਾਬ ਡਾਇਰੀ)- ਜਿੱਥੇ ਇੱਕ ਪਾਸੇ ਨੌਜਵਾਨ ਪੀੜ੍ਹੀ ਕਰਜ਼ੇ ਚੁੱਕ ਚੁੱਕ ਵਿਦੇਸ਼ ਜਾਣ ਲਈ ਬੇਹੱਦ ਤਤਪਰ ਹੋ ਰਹੀ ਹੈ ਉੱਥੇ ਹੀ ਉਦਮ ਅੱਗੇ ਲੱਛਮੀ ਵਾਲੀ ਕਹਾਵਤ ਨੂੰ ਸਾਕਾਰ ਕਰਦੇ ਹੋਏ ਉਦਮੀ ਨੌਜਵਾਨ ਦੇਸ਼ ਚ ਰਹਿੰਦੇ ਹੋਏ ਹੀ ਸਵੈ ਰੁਜ਼ਗਾਰ ਦੇ ਸਾਧਨਾਂ ਰਾਹੀਂ ਜਿੱਥੇ ਖੁਦ ਕਮਾਈ ਕਰ ਰਹੇ ਨੇ, ਓਥੇ ਹੀ ਹੋਰਾਂ ਲੋਕਾਂ ਨੂੰ ਵੀ ਰੁਜ਼ਗਾਰ ਦੇ ਮੌਕੇ ਉਪਲਭਧ ਕਰਵਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ ਸ. ਮਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਗਾਂਹ ਵਧੂ ਕਿਸਾਨ ਗੁਰਮੀਤ ਗਿੱਲ ਵੱਲੋਂ ਪਿੰਡ ਧੂੜਕੋਟ ਵਿਖੇ ਓਚ ਕੁਆਲਟੀ ਦੀ ਪਸ਼ੂ ਫੀਡ ਵਾਜਬ ਰੇਟ ਤੇ ਮੁਹਈਆ ਕਰਵਾਉਣ ਦੇ ਮਕਸਦ ਤਹਿਤ ਪ੍ਰੋਜੇਕਟ ਦਾ ਆਰੰਭ ਕੀਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸਮੁੱਚੀ ਟੀਮ ਵਲੋਂ ਕਾਮਨਾ ਕੀਤੀ ਗਈ ਕਿ ਗਿੱਲ ਪਰਿਵਾਰ ਦਾ ਇਹ ਪ੍ਰੋਜੇਕਟ ਸਮੁੱਚੇ ਪੰਜਾਬ ਚ ਅਹਿਮ ਨਾਮ ਕਮਾਵੇ।
ਉਨਾਂ ਦੱਸਿਆ ਕਿ ਅਗਾਂਹਵਧੂ ਕਿਸਾਨ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਵਿਧਾਨ ਸੈਸ਼ਨ ਸ਼ੁਰੂ ਹੋਣ ਕਾਰਨ ਇਸ ਕਿਸਾਨ ਨੂੰ ਨਹੀਂ ਮਿਲਿਆ ਜਾ ਸਕਿਆ।ਜਿਵੇਂ ਹੀ ਸੈਸ਼ਨ ਖਤਮ ਹੁੰਦਾ ਉਸ ਉਪਰੰਤ ਉਹ ਇਸ ਕਿਸਾਨ ਨੂੰ ਮਿਲ ਕੇ ਉਸਦੀ ਹੌਸਲਾ ਅਫਜਾਈ ਕਰਨਗੇ। ਸਪੀਕਰ ਪੰਜਾਬ ਵਿਧਾਨ ਸਭਾ ਦੀ ਗੈਰ ਹਾਜ਼ਰੀ ਵਿੱਚ ਪੀ.ਆਰ.ਓ ਮਨਪ੍ਰੀਤ ਧਾਲੀਵਾਲ ਅਤੇ ਆਮ ਆਦਮੀ ਦੇ ਆਗੂਆਂ ਵੱਲੋਂ ਇਸ ਕਿਸਾਨ ਦੀ ਹੌਸਲਾ ਅਫਜਾਈ ਵਾਸਤੇ ਮਿਲ ਕੇ ਹੱਲਾਸ਼ੇਰੀ ਦਿੱਤੀ ਗਈ।
ਇਸ ਮੌਕੇ ਸੁਖਵੰਤ ਸਿੰਘ ਪੱਕਾ, ਜਸਵਿੰਦਰ ਸਿੰਘ ਢੁੱਡੀ, ਸਰਬਜੀਤ ਸਿੰਘ ਮੋਰਾਂਵਾਲੀ, ਗੁਰਜੰਟ ਸਿੰਘ ਮੰਡਵਾਲਾ, ਜੱਗਾ ਖਾਰਾ, ਜਗਸੀਰ ਸਿੰਘ ਸੰਧਵਾਂ, ਬੱਬੂ ਪੰਜਗਰਾਂਈ, ਅਬੇਜੀਤ ਚੰਦਬਾਜਾਂ, ਰਾਜਾ ਗਿੱਲ, ਜਗਦੀਪ ਸਿਰਸੜੀ, ਦਰਸ਼ਨ ਖ਼ਾਲਸਾ ਹਾਜ਼ਰ ਸਨ।