Image default
ਤਾਜਾ ਖਬਰਾਂ

ਸ਼ਰਧਾਲੂਆਂ ਨਾਲ ਭਰੀ ਚੱਲਦੀ ਬੱਸ ਨੂੰ ਲੱਗੀ ਅੱ/ਗ, 8 ਹੋਏ ਰੱਬ ਨੂੰ ਪਿਆਰੇ, ਕਈ ਗੰਭੀਰ ਜ਼ਖਮੀ

ਸ਼ਰਧਾਲੂਆਂ ਨਾਲ ਭਰੀ ਚੱਲਦੀ ਬੱਸ ਨੂੰ ਲੱਗੀ ਅੱ/ਗ, 8 ਹੋਏ ਰੱਬ ਨੂੰ ਪਿਆਰੇ, ਕਈ ਗੰਭੀਰ ਜ਼ਖਮੀ

 

 

ਹਰਿਆਣਾ, 18 ਮਈ (ਡੇਲੀ ਪੋਸਟ ਪੰਜਾਬੀ)- ਹਰਿਆਣਾ ਵਿਚ ਬੀਤੀ ਰਾਤ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇ ‘ਤੇ ਨੂੰਹ ਦੇ ਤਾਵੜੂ ਵਿਚ ਸ਼ਰਧਾਲੂਆਂ ਨਾਲ ਭਰੀ ਬੱਸ ਵਿਚ ਲਗਭਗ ਡੇਢ ਵਜੇ ਅੱਗ ਲੱਗ ਗਈ। ਹਾਦਸੇ ਵਿਚ 8 ਲੋਕ ਰੱਬ ਨੂੰ ਪਿਆਰੇ ਹੋ ਗਏ ਜਦੋਂ ਕਿ 25 ਤੋਂ ਵੱਧ ਬੁਰੀ ਤਰ੍ਹਾਂ ਝੁਲਸ ਗਏ। ਬੱਸ ਵਿਚ ਸਵਾਰ ਯਾਤਰੀ ਪੰਜਾਬ ਤੇ ਚੰਡੀਗੜ੍ਹ ਦੇ ਦੱਸੇ ਜਾ ਰਹੇ ਹਨ।

Advertisement

ਜ਼ਖਮੀਆਂ ਨੇ ਦੱਸਿਆ ਕਿ ਬੱਸ ਵਿਚ 60 ਲੋਕ ਸਵਾਰ ਸਨ। ਇਹ ਸਾਰੇ ਆਪਸ ‘ਚ ਰਿਸਤੇਦਾਰ ਹਨ ਤੇ ਪੰਜਾਬ-ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਉਹ ਮਥੁਰਾ-ਵ੍ਰਿੰਦਾਵਣ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ। ਚੱਲਦੀ ਬੱਸ ਵਿਚ ਅੱਗ ਦੀਆਂ ਲਪਟਾਂ ਦੇਕ ਕੇ ਸਥਾਨਕ ਲੋਕਾਂ ਨੇ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਤਾਵੜੂ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਨੇਦੱਸਿਆ ਕਿ ਉਨ੍ਹਾਂ ਨੇ ਬੱਸ ਵਿਚ ਅੱਗ ਲੱਗੀ ਦੇਖੀ ਤਾਂ ਡਰਾਈਵਰ ਨੂੰ ਆਵਾਜ਼ ਲਗਾ ਕੇ ਰੁਕਣ ਨੂੰ ਕਿਹਾ ਪਰ ਬੱਸ ਨਹੀਂ ਰੁਕੀ। ਉਦੋਂ ਮੋਟਰਸਾਈਕਲ ਤੋਂ ਬੱਸ ਦਾ ਪਿੱਛਾ ਕੀਤਾ ਤੇ ਡਰਾਈਵਰ ਨੂੰ ਸੂਚਨਾ ਦਿੱਤੀ। ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ।

ਪਿੰਡ ਵਾਲਿਆਂ ਨੇ ਵੀ ਆਪਣੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਤੇ ਹਾਦਸੇ ਵਿਚ 8 ਲੋਕ ਮਾਰੇ ਗਏ ਤੇ ਕਈ ਗੰਭੀਰ ਜ਼ਖਮੀ ਹੋ ਗਏ।

Related posts

ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੀ ਮੈਂਬਰ ਵੱਲੋਂ ਫਰੀਦਕੋਟ ਦਾ ਦੌਰਾ

punjabdiary

Breaking- ਬੱਸਾਂ ‘ਤੇ ਕਿਸੇ ਵੀ ਧਾਰਮਿਕ ਆਗੂ ਜਾਂ ਫਿਰ ਚਿੰਨ੍ਹ ਲਾਉਣ ਲਈ ਲੈਣੀ ਹੋਵੇਗੀ ਮਹਿਕਮੇ ਤੋਂ ਮਨਜ਼ੂਰੀ

punjabdiary

ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਲੋਂ ਗਰੀਬ ਕਲਿਆਣ ਸੰਮੇਲਨ ਮਨਾਇਆ

punjabdiary

Leave a Comment