Image default
ਤਾਜਾ ਖਬਰਾਂ

ਸ਼ਰਾਬੀ ਭਰ ਲੈਣ ਸਬਰ ਦਾ ਘੁੱਟ ! 4 ਜੂਨ ਨੂੰ ਠੇਕੇ ਰਹਿਣਗੇ ਬੰਦ, ਜੇ ਕੋਈ ਨਾ ਮੰਨਿਆ ਤਾਂ ਹੋਵੇਗੀ ਸਖ਼ਤ ਕਾਰਵਾਈ

ਸ਼ਰਾਬੀ ਭਰ ਲੈਣ ਸਬਰ ਦਾ ਘੁੱਟ ! 4 ਜੂਨ ਨੂੰ ਠੇਕੇ ਰਹਿਣਗੇ ਬੰਦ, ਜੇ ਕੋਈ ਨਾ ਮੰਨਿਆ ਤਾਂ ਹੋਵੇਗੀ ਸਖ਼ਤ ਕਾਰਵਾਈ

 

 

ਚੰਡੀਗੜ੍ਹ, 3 ਮਈ (ਏਬੀਪੀ ਸਾਂਝਾ)- 4 ਜੂਨ ਨੂੰ ਜਦੋਂ ਦੇਸ਼ ਭਰ ਦੇ ਨਾਲ-ਨਾਲ ਪੰਜਾਬ ਭਰ ਵਿੱਚ ਗਿਣਤੀ ਸ਼ੁਰੂ ਹੋ ਰਹੀ ਹੈ ਤਾਂ ਇਸ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਸ ਸਬੰਧੀ ਚੋਣ ਕਮਿਸ਼ਨ ਪਹਿਲਾਂ ਹੀ ਹੁਕਮ ਜਾਰੀ ਕਰ ਚੁੱਕਾ ਹੈ। ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਵਿੱਚ ਸ਼ਰਾਬ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Advertisement

ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਵੋਟਾਂ ਦੀ ਗਿਣਤੀ

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਗਿਣਤੀ 4 ਜੂਨ (ਮੰਗਲਵਾਰ) ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। 23 ਜ਼ਿਲ੍ਹਿਆਂ ਵਿੱਚ 24 ਥਾਵਾਂ ’ਤੇ 48 ਇਮਾਰਤਾਂ ਵਿੱਚ ਗਿਣਤੀ ਕੇਂਦਰ ਬਣਾਏ ਗਏ ਹਨ। 15 ਹਜ਼ਾਰ ਦੇ ਕਰੀਬ ਮੁਲਾਜ਼ਮ ਗਿਣਤੀ ਲਈ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।
ਵੱਡੀ ਗਿਣਤੀ ਵਿੱਚ ਪੁਲਿਸ ਬਲ ਕੀਤਾ ਤੈਨਾਤ

ਇਸ ਦੇ ਨਾਲ ਹੀ, ਹਰੇਕ ਜ਼ਿਲ੍ਹੇ ਵਿੱਚ, ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ 450 ਤੋਂ ਵੱਧ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਹਰੇਕ ਗਿਣਤੀ ਕੇਂਦਰ ‘ਤੇ ਸੁਪਰਵਾਈਜ਼ਰ, ਮਾਈਕ੍ਰੋ ਅਬਜ਼ਰਵਰ ਅਤੇ ਸਹਾਇਕ ਸਟਾਫ਼ ਮੌਜੂਦ ਹੋਵੇਗਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨਾ ਹੋਵੇ। ਉਮੀਦ ਹੈ ਕਿ ਦੁਪਹਿਰ ਤੱਕ ਚੋਣ ਨਤੀਜੇ ਸਪੱਸ਼ਟ ਹੋ ਜਾਣਗੇ।
ਜਾਣੋ ਕਿਹੋ ਜਿਹੇ ਹਲਾਤਾਂ ਵਿੱਚ ਗਿਣੀਆਂ ਜਾਣਗੀਆਂ ਵੋਟਾਂ ?

ਗਿਣਤੀ ਲਈ ਹਰ ਕੇਂਦਰ ਵਿੱਚ ਕਾਊਂਟਿੰਗ ਹਾਲ ਬਣਾਏ ਗਏ ਸਨ। ਹਰ ਹਾਲ ਵਿੱਚ 14 ਮੇਜ ਹੋਣਗੇ, ਹਰੇਕ ਟੇਬਲ ‘ਤੇ ਇੱਕ ਕਾਉਂਟਿੰਗ ਸੁਪਰਵਾਈਜ਼ਰ, ਇੱਕ ਕਾਉਂਟਿੰਗ ਸਹਾਇਕ, ਕਾਉਂਟਿੰਗ ਸਟਾਫ਼ ਗਰੁੱਪ ਡੀ ਦਾ ਕਰਮਚਾਰੀ ਅਤੇ ਇੱਕ ਮਾਈਕਰੋ ਅਬਜ਼ਰਵਰ ਤਾਇਨਾਤ ਕੀਤਾ ਜਾਵੇਗਾ। ਦੱਸ ਦਈਏ ਕਿ ਵੋਟਾਂ ਦੀ ਗਿਣਤੀ 17 ਗੇੜਾਂ ਤੋਂ ਲੈ ਕੇ 27 ਗੇੜਾਂ ਤੱਕ ਹੋ ਸਕਦੀ ਹੈ।
ਬਠਿੰਡਾ ਵਿੱਚ ਸਭ ਚੋਂ ਵੱਧ ਹੋਈ ਵੋਟਿੰਗ

Advertisement

ਇਸ ਵਾਰ ਸੂਬੇ ‘ਚ 328 ਉਮੀਦਵਾਰ ਚੋਣ ਮੈਦਾਨ ‘ਚ ਸਨ, ਜਿਨ੍ਹਾਂ ‘ਚੋਂ 2.14 ਕਰੋੜ ਵੋਟਰਾਂ ‘ਚੋਂ ਸਿਰਫ 62.80 ਫੀਸਦੀ ਨੇ ਹੀ ਆਪਣੀ ਵੋਟ ਪਾਈ। ਸਭ ਤੋਂ ਵੱਧ ਵੋਟਿੰਗ ਬਠਿੰਡਾ ‘ਚ ਹੋਈ, ਜਿੱਥੇ 69.36 ਫੀਸਦੀ ਵੋਟਿੰਗ ਹੋਈ, ਜਦਕਿ ਸਭ ਤੋਂ ਘੱਟ ਅੰਮ੍ਰਿਤਸਰ ‘ਚ 56.06 ਫੀਸਦੀ ਵੋਟਿੰਗ ਹੋਈ।

Related posts

Breaking- ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀ, ਗਾਇਕ ਮੂਸੇਵਾਲਾ ਦੇ ਬਦਲੇ ਦੀ ਗੱਲ ਕਹੀ:ਬੰਬੀਹਾ ਗਰੁੱਪ

punjabdiary

Breaking- ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਪ੍ਰਸ਼ਾਸ਼ਕੀ ਕੰਪਲੈਕਸ ਪਾਰਕ ਚ ਲਗਾਇਆ ਬੂਟਾ

punjabdiary

ਪੰਜਾਬ ‘ਚ ਬਦਲੇਗਾ ਮੌਸਮ, ਇਨ੍ਹਾਂ 6 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ

punjabdiary

Leave a Comment