Image default
ਤਾਜਾ ਖਬਰਾਂ

ਸਾਡੀ ਸਰਕਾਰ ਬਣੀ ਤਾਂ ਖੋਲ੍ਹ ਦੇਵਾਂਗੇ ਵਾਹਗਾ ਬਾਰਡਰ ਤਾਂ ਜੋ ਪਾਕਿਸਤਾਨੀ ਲੋਕ ਪੰਜਾਬ ਆ ਕੇ ਕਰਵਾ ਸਕਣ ਇਲਾਜ-ਚੰਨੀ

ਸਾਡੀ ਸਰਕਾਰ ਬਣੀ ਤਾਂ ਖੋਲ੍ਹ ਦੇਵਾਂਗੇ ਵਾਹਗਾ ਬਾਰਡਰ ਤਾਂ ਜੋ ਪਾਕਿਸਤਾਨੀ ਲੋਕ ਪੰਜਾਬ ਆ ਕੇ ਕਰਵਾ ਸਕਣ ਇਲਾਜ-ਚੰਨੀ

 

 

ਜਲੰਧਰ, 25 ਮਈ (ਏਬੀਪੀ ਸਾਂਝਾ)- ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਸ਼ਨੀਵਾਰ ਸਵੇਰੇ ਆਪਣੇ ਘਰ ਪ੍ਰੈੱਸ ਕਾਨਫਰੰਸ ਦੌਰਾਨ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਪੂਰੀ ਤਰ੍ਹਾਂ ਫਲਾਪ ਰਹੀ। ਅੱਠ ਜ਼ਿਲ੍ਹਿਆਂ ਤੋਂ ਲੋਕਾਂ ਨੂੰ ਬੁਲਾਇਆ ਗਿਆ ਸੀ ਪਰ ਫਿਰ ਵੀ ਸਿਰਫ਼ 2 ਤੋਂ 2.5 ਹਜ਼ਾਰ ਲੋਕ ਹੀ ਇਕੱਠੇ ਹੋ ਸਕੇ। ਇਸ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਕੀ ਹੈ ਅਤੇ ਲੋਕ ਉਨ੍ਹਾਂ ਨੂੰ ਕਿੰਨੀਆਂ ਵੋਟਾਂ ਪਾਉਣਗੇ।

Advertisement

ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਦੇਸ਼ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਦਾ ਵਾਹਗਾ ਬਾਰਡਰ ਖੋਲ੍ਹ ਦੇਵਾਂਗੇ ਤਾਂ ਜੋ ਜੇਕਰ ਪਾਕਿਸਤਾਨ ਦੇ ਲੋਕ ਇਲਾਜ ਲਈ ਪੰਜਾਬ ਆਉਣਾ ਚਾਹੁੰਦੇ ਹਨ ਤਾਂ ਉਹ ਆ ਸਕਦੇ ਹਨ। ਇਸ ਨਾਲ ਜਲੰਧਰ ਵਿੱਚ ਮੈਡੀਕਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਪੰਜਾਬ ਲਈ ਇੱਕ ਵੀ ਐਲਾਨ ਨਹੀਂ ਕੀਤਾ-ਚੰਨੀ

ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਸ਼ਹਿਰ ਆਏ ਸਨ। ਮੈਂ ਸੋਚਿਆ ਕਿ ਅੱਜ ਜ਼ਿਲ੍ਹੇ ਲਈ ਕਈ ਚੰਗੇ ਐਲਾਨ ਕੀਤੇ ਜਾਣਗੇ ਪਰ ਪੀਐਮ ਮੋਦੀ ਨੇ ਜਲੰਧਰ ਆ ਕੇ ਕੋਈ ਐਲਾਨ ਨਹੀਂ ਕੀਤਾ। ਬਿਨਾਂ ਕੁਝ ਦਿੱਤੇ ਵਾਪਸ ਪਰਤ ਗਏ। ਪੀਐਮ ਨੇ ਜਲੰਧਰ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਚੰਨੀ ਨੇ ਕਿਹਾ ਕਿ ਅਸੀਂ ਮੰਗ ਕੀਤੀ ਸੀ ਕਿ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ‘ਤੇ ਰੱਖਿਆ ਜਾਵੇ ਪਰ ਅਜਿਹਾ ਵੀ ਨਹੀਂ ਹੋਇਆ।


ਅਸੀਂ ਜਲੰਧਰ ‘ਚ ਇੰਡਸਟਰੀ ਨੂੰ ਮੁੜ ਸੁਰਜੀਤ ਕਰਾਂਗੇ- ਚੰਨੀ
ਚੰਨੀ ਨੇ ਅੱਗੇ ਕਿਹਾ- ਪੀਐਮ ਮੋਦੀ ਨੇ ਜਲੰਧਰ ਨੂੰ ਨਿਰਾਸ਼ ਕੀਤਾ ਹੈ, ਪਰ ਕਾਂਗਰਸ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ। ਚੰਨੀ ਨੇ ਕਿਹਾ- ਅਸੀਂ ਜਲੰਧਰ ‘ਚ ਇੰਡਸਟਰੀ ਨੂੰ ਮੁੜ ਸੁਰਜੀਤ ਕਰਾਂਗੇ। ਚੋਣਾਂ ਨੇੜੇ ਜਲੰਧਰ ਵਿੱਚ ਇੱਕ ਵੱਡਾ ਸਰਕਾਰੀ ਹਸਪਤਾਲ, ਵੱਡੇ ਸਰਕਾਰੀ ਸਕੂਲ ਅਤੇ ਕਾਲਜ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਵਿੱਚ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਐਮਐਸਪੀ ਗਾਰੰਟੀ ਕਾਨੂੰਨ ਲਿਆਵਾਂਗੇ। ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ‘ਤੇ ਰੱਖਿਆ ਜਾਵੇਗਾ।

Advertisement

Related posts

Breaking- ਬਲਾਕ ਫਰੀਦਕੋਟ ਦੀਆਂ ਆਂਗਣਵਾੜੀ ਵਰਕਰਜ ਅਤੇ ਹੈਲਪਰਜ ਦੀ ਮੀਟਿੰਗ ਕੀਤੀ ਗਈ/ਕਾਲੇ ਦੁੱਪਟੇ ਲੈ ਕੇ 2 ਅਕਤੂਬਰ ਨੂੰ ਕਰਨਗੀਆਂ ਰੋਸ ਪ੍ਰਦਸ਼ਨ

punjabdiary

ਅਹਿਮ ਖ਼ਬਰ – ਪ੍ਰਧਾਨ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਧਮਕੀ ਭਰੇ ਸੰਦੇਸ਼ ਭੇਜਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ, ਪੜ੍ਹੋ ਖ਼ਬਰ

punjabdiary

Breaking- ਡਿਪਟੀ ਕਮਿਸ਼ਨਰ ਵੱਲੋਂ ਫਸਲਾਂ ਦੀ ਗਿਰਦਾਵਰੀ ਸਬੰਧੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਮੀਟਿੰਗ

punjabdiary

Leave a Comment