ਸਿਕੰਦਰ ਸਿੰਘ ਮਲੂਕਾ ਦੀ ਨੂੰਹ ਭਾਜਪਾ ‘ਚ ਸ਼ਾਮਲ, ਬਠਿੰਡਾ ਤੋਂ ਲੜ ਸਕਦੀ ਹੈ ਲੋਕ ਸਭਾ ਚੋਣ
Advertisement
ਨਵੀਂ ਦਿੱਲੀ, 11 ਅਪਰੈਲ (ਪੰਜਾਬੀ ਟ੍ਰਿਬਿਊਨ) ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਤੇ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਅੱਜ ਇਥੇ ਭਾਜਪਾ ਵਿੱਚ ਸ਼ਾਮਲ ਹੋ ਗਈ। ਪਰਮਪਾਲ ਕੌਰ ਸਿੱਧੂ ਦੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਰੁੱਧ ਚੋਣ ਲੜਨ ਦੀ ਸੰਭਾਵਨਾ ਹੈ। ਭਾਜਪਾ ’ਚ ਸ਼ਮੂਲੀਅਤ ਕਰਾਉਣ ਵੇਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਹਾਜ਼ਰ ਸਨ।