Image default
About us

ਸੀ.ਪਾਈਟ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ

ਸੀ.ਪਾਈਟ ਵੱਲੋਂ ਯੁਵਕਾਂ ਨੂੰ ਲਿਖਤੀ ਅਤੇ ਫਿਜ਼ੀਕਲ ਦੀ ਮੁਫ਼ਤ ਟ੍ਰੇਨਿੰਗ ਲਈ ਕੈਂਪ ਸ਼ੁਰੂ

 

 

 

Advertisement

 

-67 ਹਜ਼ਾਰ ਤੋਂ ਵਧੇਰੇ ਆਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 28 ਦਸੰਬਰ
ਫ਼ਰੀਦਕੋਟ 13 ਦਸੰਬਰ (ਪੰਜਾਬ ਡਾਇਰੀ)- ਭਾਰਤ ਸਰਕਾਰ ਵੱਲੋਂ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਲੜਕਿਆਂ ਲਈ 67364 ਸਰਕਾਰੀ ਆਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬੀ.ਐਸ.ਐਫ਼. ਵਿੱਚ 24806, ਸੀ.ਆਈ.ਐਸ.ਐਫ਼ ਵਿੱਚ 7877, ਸੀ.ਆਰੀ.ਪੀ.ਐਫ਼. ਵਿੱਚ 22196, ਐਸ.ਐਸ.ਬੀ. ਵਿੱਚ 4839, ਆਈ.ਟੀ.ਬੀ.ਪੀ. ਵਿੱਚ 2564, ਏ.ਆਰ. ਵਿੱਚ 4624, ਐਸ.ਐਸ.ਐਫ਼. ਵਿੱਚ 458 ਅਤੇ ਐਨ.ਆਈ.ਏ. ਸੁਰੱਖਿਆ ਬਲ ਵਿੱਚ 225 ਆਸਾਮੀਆਂ ਸ਼ਾਮਿਲ ਹਨ।ਉਕਤ ਆਸਾਮੀਆਂ ਆਨਲਾਈਨ ਰਜਿਟਰੇਸ਼ਨ ਵੈਬਸਾਈਟ https://ssc.nic.in ਤੇ 28 ਦਸੰਬਰ 2023 ਤੱਕ ਕਰਵਾਈ ਜਾ ਸਕਦੀ ਹੈ। ਇਨ੍ਹਾਂ ਆਸਾਮੀਆਂ ਲਈ ਸਰੀਰਿਕ ਟੈਸਟ ਤੋਂ ਪਹਿਲਾਂ ਲਿਖਤੀ ਪੇਪਰ ਜਿਹੜਾ ਕਿ ਕੰਪਿਊਟਰ ਬੇਸਡ ਹੈ, ਫਰਵਰੀ 2024 ਵਿੱਚ ਹੋਵੇਗਾ। ਦਸਵੀਂ, ਬਾਰਵ੍ਹੀਂ, ਜਾਂ ਡਿਗਰੀ ਪ੍ਰਾਪਤ ਨੌਜਵਾਨ ਇਨ੍ਹਾਂ ਆਸਾਮੀਆਂ ਲਈ ਅਪਲਾਈ ਕਰਨ ਦੇ ਯੋਗ ਹਨ।

ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਨ੍ਹਾਂ ਆਸਾਮੀਆਂ ਲਈ ਜਨਰਲ ਵਰਗ ਲਈ ਉਮਰ ਸੀਮਾ 18 ਤੋਂ 23 ਸਾਲ, ਓ.ਬੀ.ਸੀ. ਵਰਗ ਲਈ 18 ਤੋਂ 26 ਸਾਲ ਤੇ ਐਸ.ਸੀ./ਐਸ.ਟੀ. ਵਰਗ ਲਈ 18 ਤੋਂ 28 ਸਾਲ ਉਮਰ ਸੀਮਾ ਨਿਰਧਾਰਿਤ ਕੀਤੀ ਗਈ ਹੈ। ਜਨਰਲ, ਓ.ਬੀ.ਸੀ.,ਐਸ.ਸੀ. ਬਿਨੈਕਾਰ ਦਾ ਕੱਦ 170 ਸੈਂਟੀਮੀਟਰ , ਐਸ.ਟੀ. ਬਿਨੈਕਾਰ ਲਈ 162.5 ਸੈਂਟੀਮੀਟਰ ਹੋਣਾ ਲਾਜ਼ਮੀ ਹੈ। ਬਿਨੈਕਾਰ ਵੱਲੋਂ 5 ਕਿਲੋਮੀਟਰ ਦੌੜ ਨੂੰ 24 ਮਿੰਟਾਂ ਵਿੱਚ ਪੂਰਾ ਕਰਨਾ ਹੋਵੇਗਾ। ਲਿਖਤੀ ਪੇਪਰ 160 ਨੰਬਰਾਂ ਦਾ ਲਿਆ ਜਾਵੇਗਾ।

ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ ਜ਼ਿਲ੍ਹਿਆਂ ਦੇ ਯੁਵਕਾਂ, ਜਿਹਨਾਂ ਨੇ ਉਪਰੋਕਤ ਪੋਸਟਾਂ ਲਈ ਅਪਲਾਈ ਕੀਤਾ ਹੋਇਆ ਹੈ, ਦੀ ਲਿਖਤੀ ਅਤੇ ਸਰੀਰਿਕ ਟ੍ਰੇਨਿੰਗ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਜ਼ੋ ਯੁਵਕ ਇਨ੍ਹਾਂ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਲਿਖਤੀ ਅਤੇ ਸਰੀਰਿਕ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਉਹ ਸਵੇਰੇ 9 ਵਜੇ ਤੋਂ 11:30 ਵਜੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ) ਕੈਂਪ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਰਿਪੋਰਟ ਕਰ ਸਕਦੇ ਹਨ।

Advertisement

ਕੈਂਪ ਵਿਖੇ ਆਪਣਾ ਨਾਮ ਦਰਜ਼ ਕਰਵਾਉਣ/ ਟ੍ਰੇਨਿੰਗ ਲੈਣ ਲਈ ਉਮੀਦਵਾਰ ਵੱਲੋਂ ਉਕਤ ਕਿਸੇ ਵੀ ਭਰਤੀ ਲਈ ਆਨ ਲਾਈਨ ਅਪਲਾਈ ਕੀਤਾ ਪ੍ਰਿੰਟ ਆਊਟ, ਦਸਵੀਂ ਸਰਟੀਫਿਕੇਟ, ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਖਾਤਾ ਬੁੱਕ ਦੀਆਂ ਫੋਟੋ ਕਾਪੀਆਂ ਤੋ ਇਲਾਵਾ ਪਾਸਪੋਰਟ ਸਾਈਜ਼ ਫੋਟੋ, ਕਾਪੀ, ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣਾ ਹੋਵੇਗਾ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਦੀ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਿਕ ਪੇਪਰ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ । ਇਸ ਸਬੰਧੀ ਵਧੇਰੇ ਜਾਣਕਾਰੀ ਲਈ 83601-63527 ਅਤੇ 78891-75575 ਨੰਬਰਾਂ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

Related posts

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲੇ

punjabdiary

ਪਾਰਲੀ ਸਾੜਨ ਵਾਲੇ ਕਿਸਾਨਾਂ ਦੇ ਬੱਚੇ ਨਹੀਂ ਜਾ ਸਕਣਗੇ ਵਿਦੇਸ਼? ਇਮੀਗ੍ਰੇਸ਼ਨ ਸੈਂਟਰਾਂ ਨੂੰ ਹੁਕਮ ਜਾਰੀ

punjabdiary

ਪੰਜਾਬ ਬੋਰਡ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 13 ਜਨਵਰੀ ਤੋਂ ਸ਼ੁਰੂ, PSEB ਨੇ ਜਾਰੀ ਕੀਤੀ ਡੇਟਸ਼ੀਟ

punjabdiary

Leave a Comment