Image default
ਤਾਜਾ ਖਬਰਾਂ

ਸੁਖਬੀਰ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ, ਸਪੱਸ਼ਟੀਕਰਨ ਵਾਲਾ ਪੱਧਰ ਜਨਤਕ ਕਰਨ ਦੀ ਮੰਗ

ਸੁਖਬੀਰ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ, ਸਪੱਸ਼ਟੀਕਰਨ ਵਾਲਾ ਪੱਧਰ ਜਨਤਕ ਕਰਨ ਦੀ ਮੰਗ

 

 

 

Advertisement

ਸ੍ਰੀ ਅਮ੍ਰਿਤਸਰ ਸਾਹਿਬ, 26 ਜੁਲਾਈ (ਏਬੀਪੀ ਸਾਂਝਾ)- ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਸ਼੍ਰੀ ਅਕਾਲ ਤਖਤ ਸਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਬੰਦ ਲਿਫਾਫਾ ਮੁਆਫੀਨਾਮੇ ਨੂੰ ਜਨਤਕ ਕੀਤਾ ਜਾਵੇ।

ਇਹ ਸਮੇਂ ਦੀ ਬਹੁੱਤ ਵੱਡੀ ਮੰਗ ਹੈ ਤੇ ਉਸ ਪਿੱਛੇ ਕਈ ਵੱਡਾ ਕਾਰਨ ਵੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਿਰਸਾ ਵੱਲੋਂ ਜਿਹੜਾ ਮੁਆਫੀ ਨਾਮਾ ਆਇਆ ਸੀ ਜਾਂ ਖੁੱਦ ਲਿਖਿਆ ਸੀ ਜਾਂ ਉਹ ਬੰਦ ਜਾਂ ਖੁੱਲੇ ਲਿਫਾਫੇ ਵਿਚ ਆਇਆ ਸੀ। ਇਹ ਭੇਦ ਬਣਿਆਂ ਹੋਇਆ ਹੈ। ਸੋ ਇਸ ਲ਼ਿਫਾਫਾ ਕਲਚਰ ਤੇ ਬੰਦ ਕਮਰਾ ਮੀਟਿੰਗਾਂ ਨੂੰ ਪੂੱਰੀ ਤਰਾਂ ਠੱਲ ਪਾਈ ਜਾਵੇ।

ਡੇਰਾ ਸਿਰਸਾ ਦੇ ਉਸ ਮੁਆਫੀਨਾਮੇ ਨੂੰ ਵੀ ਜਨਤਕ ਨਾ ਕਰਕੇ ਸਿੱਖ ਪੰਥ ਵਿਚ ਚਰਚਾ ਹੀ ਨਹੀਂ ਹੋਣ ਦਿੱਤੀ। ਡੇਰਾ ਸਿਰਸਾ ਨੂੰ ਸਿੱਧੇ ਤੌਰ ’ਤੇ ਮੁਆਫੀ ਦੇ ਦਿੱਤੀ ਗਈ। ਜਥੇਦਾਰ ਸਹਿਬਾਨਾਂ ਦੀਆਂ ਚੰਡੀਗੜ ਕੋਠੀ ਬੰਦ ਕਮਰਾ ਮੀਟਿੰਗਾਂ ਦਾ ਜਿਕਰ ਆਮ ਸੁਣਿਆ ਗਿਆ ਸੀ ਇਸ ਫੈਸਲੇ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਅਤੇ ਸੰਗਤ ਨੇ ਇਸ ’ਤੇ ਵੱਡੇ ਰੋਸ਼ ਦਾ ਪ੍ਰਗਟਾਵਾ ਕੀਤਾ ਇੱਥੋਂ ਤੱਕ ਕੇ ਸੰਗਤਾਂ ਨੇ ਸਰਬੱਤ ਖਾਲਸਾ ਤੱਕ ਸੱਦ ਲਿਆ ਤੇ ਪੰਥਕ ਸਫ਼ਾ ਚ ਸ੍ਰੋਮਣੀ ਗੁਰੂਦੁਆਰਾ ਪ੍ਰੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਲੋਕਾਂ ਵਿੱਚ ਨਹੀ ਜਾ ਸਕਦੇ ਸਨ।

ਸਿੱਖ ਸੰਗਤ ਵਿਚ ਰੋਸ ਵਧਿਆ ਤਾਂ ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਮੁਆਫੀਨਾਮਾ ਵਾਪਸ ਲੈਣਾ ਪਿਆ। ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਸਥਿਤੀ ਇਸ ਵਾਰ ਵੀ ਜਿਉਂ ਦੀ ਤਿਉਂ ਬਣ ਗਈ ਹੈ ਕਿਉਂਕਿ ਡੇਰੇ ਦੀ ਮੁਆਫ਼ੀ ਵਿੱਚ ਸਭ ਤੋਂ ਵੱਡਾ ਹੱਥ ਸੁਖਬੀਰ ਸਿੰਘ ਬਾਦਲ ਦਾ ਹੀ ਹੈ ਤੇ ਉਹਨਾਂ ਵੱਲੋਂ ਜਿਹੜਾ ਕੱਲ ਸਪੱਸ਼ਟੀਕਰਨ ਦਿੱਤਾ ਗਿਆ ਉਹ ਲੁਕਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਉਸ ਨੂੰ ਤੁਰੰਤ ਜਨਤਕ ਕਰਨਾ ਚਾਹੀਦਾ ਹੈ।

Advertisement

ਉੱਨਾਂ ਕਿਹਾ ਜਦ ਵੀ ਗੁਰੂ ਸਾਹਿਬ ਦੇ ਤਖ਼ਤ ਤੇ ਜਾਈਏ ਤਾਂ ਉੱਥੇ ਕੁੱਝ ਲੁਕਾਉਣਾ ਨਹੀ ਚਾਹੀਦਾ ਤੇ ਗੁਰੂ ਸਾਹਿਬ ਦੇ ਸਾਜੇ ਖਾਲਸਾ ਪੰਥ ਅੱਗੇ ਜ਼ਰੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜ਼ੋਰ ਦੇ ਕੇ ਸਨਿਮਰ ਬੇਨਤੀ ਕੀਤੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਮੁਆਫੀਨਾਮਾ ਭੇਜਿਆ ਗਿਆ ਹੈ, ਉਸ ਨੂੰ ਤੁਰੰਤ ਜਨਤਕ ਕੀਤਾ ਜਾਵੇ ਤਾਂ ਜੋ ਸਿੱਖ ਪੰਥ ਵਿਚ ਉਸ ਦੀ ਚਰਚਾ ਹੋ ਸਕੇ ਅਤੇ ਜਿਹੜਾ ਵੀ ਫੈਸਲਾ ਹੋਵੇ ਉਹ ਸਿੱਖ ਪੰਥ ਦੇ ਆਸ਼ੇ ਮੁਤਾਬਕ ਹੋਵੇ ਅਤੇ ਨਾਂ ਕਿ ਡੇਰੇ ਸਿਰਸਾ ਮੁਆਫ਼ੀ ਦੇ ਫੈਸਲੇ ਵਾਂਗ ਲੁਕਾ ਕੇ ਹੋਵੇ।

ਸੋ ਸੁਖਬੀਰ ਸਿੰਘ ਬਾਦਲ ਦਾ ਸਪੱਸਟੀਕਰ ਹੋਰਨਾਂ ਕੋਤਾਹੀਆਂ ਦੇ ਨਾਲ-ਨਾਲ ਉਸੇ ਡੇਰੇ ਦੀ ਮੁਆਫੀ ਨਾਲ ਵੀ ਸਬੰਧਤ ਹੈ ਤੇ ਕਿਸੇ ਤਰ੍ਹਾਂ ਦਾ ਵੀ ਕਿੰਤੂ ਪ੍ਰੰਤੂ ਨਾ ਹੋਵੇ ਇਹ ਜਨਤਕ ਹੋਣਾ ਬਹੁੱਤ ਜ਼ਰੂਰੀ ਹੈ। ਸੁੱਚਾ ਸਿੰਘ ਛੋਟੇਪੁਰ ਅਤੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਹੁੰਦੇ ਹੋਏ ਜਿਹੜੇ ਪੰਥ ਵਿਰੋਧੀ ਫੈਸਲੇ ਹੋਏ ਹਨ, ਉਸ ਦਾ ਸਿੱਖ ਸੰਗਤ ਵਿਚ ਅੱਜ ਵੀ ਵੱਡਾ ਰੋਸ ਹੈ।

ਸੋ ਸੰਗਤ ਨੂੰ ਉਸ ਰੋਸ ‘ਚੋਂ ਕੱਢਣ ਲਈ ਜਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਜਾਦਾ ਹੈ ਤਾਂ ਪ੍ਰਧਾਨਗੀ ਛੱਡ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਣ। ਜਦ ਕਿ ਸਪੱਸ਼ਟੀਕਰਨ ਦੇਣ ਗਏ ਨਿਮਾਣੇ ਸਿੱਖ ਦੀ ਹੈਸੀਅਤ ਨਹੀਂ ਪ੍ਰਧਾਨ ਦੀ ਹੈਸੀਅਤ ਵਿੱਚ ਗਏ ਹਨ ਤੇ ਐਸਜੀਪੀਸੀ ਪ੍ਰਧਾਨ ਦਾ ਨਾਲ ਖੜਨਾ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ। ਇੱਥੇ ਵੀ ਬੰਦ ਕਮਰਾ ਮੀਟਿੰਗ ਦੀ ਚਰਚਾ ਹੈ ਜਿਸ ਨਾਲ ਸਿੱਖ ਸੰਗਤਾਂ ਵਿੱਚ ਰੋਸ ਵੱਧ ਰਿਹਾ ਹੈ।

Advertisement

Related posts

Breaking- ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੂੰ ਹਾਈ ਕੋਰਟ ਵਲੋਂ ਰਾਹਤ

punjabdiary

ਅਜ਼ਾਦੀ ਕਾ ਅਮ੍ਰਿਤ ਮਹਾਉਤਸਵ ਤਹਿਤ ਪ੍ਰਧਾਨ ਮੰਤਰੀ 31 ਮਈ ਨੂੰ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ-ਸਹੋਤਾ

punjabdiary

Breaking News- ਸਾਂਸਦ ਸਿਮਰਨਜੀਤ ਮਾਨ ਨੇ ਹਰ ਘਰ ਤਿਰੰਗਾ ਲਹਿਰਾਉਣ ਤੋਂ ਕੀਤਾ ਬਾਈਕਾਟ

punjabdiary

Leave a Comment