Image default
ਤਾਜਾ ਖਬਰਾਂ

ਸੁਨੀਲ ਜਾਖੜ ਨੂੰ ਕੋਈ ਮਨਿਸਟਰੀ ਨਾ ਮਿਲਣ ‘ਤੇ ਸੁਖਜਿੰਦਰ ਰੰਧਾਵਾ ਨੇ ਚੁੱਕੇ ਸਵਾਲ, ਕਹੀ ਇਹ ਗੱਲ

ਸੁਨੀਲ ਜਾਖੜ ਨੂੰ ਕੋਈ ਮਨਿਸਟਰੀ ਨਾ ਮਿਲਣ ‘ਤੇ ਸੁਖਜਿੰਦਰ ਰੰਧਾਵਾ ਨੇ ਚੁੱਕੇ ਸਵਾਲ, ਕਹੀ ਇਹ ਗੱਲ

 

 

ਚੰਡੀਗੜ੍ਹ, 12 ਜੂਨ (ਡੇਲੀ ਪੋਸਟ ਪੰਜਾਬੀ)- ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਨੂੰ ਘੇਰਿਆ ਹੈ। ਉਨ੍ਹਾਂ ਨੇ ਜਾਖੜ ਨੂੰ ਮਨਿਸਟਰੀ ਦੀ ਥਾਂ ਨਾ ਮਿਲਣ ‘ਤੇ ਸਵਾਲ ਚੁੱਕੇ ਹਨ। ਟਵੀਟ ਕਰਦਿਆਂ ਰੰਧਾਵਾ ਨੇ ਕਿਹਾ ਕਿ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ INC ਪੰਜਾਬ ਨੇ ਮੈਨੂੰ ਹਿੰਦੂ ਸਿੱਖ ਹੋਣ ਕਰਕੇ ਸੀਐੱਮ ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮਨਿਸਟਰੀ ਬਣਾਉਣ ਦੀ ਥਾਂ ਇਕ ਸਿੱਖ ਨੂੰ ਮਨਿਸਟਰੀ ਕਿਉਂ ਦਿੱਤੀ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ ਭਾਜਪਾ ਵਿਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ?”

Advertisement

ਦੱਸ ਦੇਈਏ ਕਿ ਬੀਤੇ ਦਿਨੀਂ ਰਵਨੀਤ ਸਿੰਘ ਬਿੱਟੂ ਨੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ ਸੀ। ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਮਨਿਸਟਰੀ ਦਿੱਤੀ ਗਈ ਹੈ। ਇਸੇ ਲਈ ਰਵਨੀਤ ਬਿੱਟੂ ਨੂੰ ਲੈ ਕੇ ਰੰਧਾਵਾ ਨੇ ਜਾਖੜ ‘ਤੇ ਸਵਾਲ ਚੁੱਕਿਆ ਹੈ। ਜਦੋਂ ਜਾਖੜ ਸਾਬ੍ਹ ਕਾਂਗਰਸ ਵਿਚ ਸਨ ਤਾਂ ਉਨ੍ਹਾਂ ਸੀਐੱਮ ਨਾ ਬਣਾਏ ਜਾਣ ‘ਤੇ ਲਗਾਤਾਰ ਪਾਰਟੀ ਦੀ ਆਲੋਚਨਾ ਕਰ ਰਹੇ ਸਨ ਤੇ ਕਹਿੰਦੇ ਸਨ ਕਿ ਉਹ ਹਿੰਦੂ ਚਿਹਰਾ ਹਨ ਇਸ ਕਰਕੇ ਉਨ੍ਹਾਂ ਨੂੰ ਸੀਐੱਮ ਨਹੀਂ ਬਣਾਇਆ ਗਿਆ ਹੈ ਤੇ ਹੁਣ ਜਦੋਂ ਕਿ ਸੁਨੀਲ ਜਾਖੜ ਨੇ ਭਾਜਪਾ ਜੁਆਇਨ ਕਰ ਲਈ ਹੈ ਤੇ ਉਨ੍ਹਾਂ ਨੂੰ ਮਨਿਸਟਰੀ ਨਹੀਂ ਦਿੱਤੀ ਗਈ ਸਗੋਂ ਬਿੱਟੂ ਨੂੰ ਮਨਿਸਟਰੀ ਦੇ ਦਿੱਤੀ ਗਈ ਹੈ ਤਾਂ ਅਜਿਹੇ ਵਿਚ ਕੀ ਜਾਖੜ ਭਾਜਪਾ ਤੋਂ ਸਵਾਲ ਕਰ ਸਕਦੇ ਹਨ।

Related posts

Breaking- ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਕੀਤਾ ਗ੍ਰਿਫਤਾਰ

punjabdiary

Breaking- ਦੇਸ਼ ਭਗਤ ਪੰਡਿਤ ਚੇਤਨ ਦੇਵ ਕਾਲਜ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਨੂੰ ਕਰੋੜਾਂ ਰੁਪਏ ਤੋਂ ਵੱਧ ਦੀ ਰਾਸ਼ੀ ਹੋਵੇਗੀ ਜਾਰੀ

punjabdiary

Breaking- ਕਾਂਗਰਸ ਆਗੂ ਨੇ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਇਸ ਵਾਰ ਹਿਮਾਚਲ ਚੋਣਾਂ ਨੂੰ ਵਿਚ ਕਾਂਗਰਸ ਦੀ ਜਿੱਤ ਪੱਕੀ,

punjabdiary

Leave a Comment