Image default
About us

ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਵਿਸ਼ਾਲ ਨਿਰੰਕਾਰੀ ਸਮਾਗਮ ਕਰਵਾਇਆ

ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਵਿਸ਼ਾਲ ਨਿਰੰਕਾਰੀ ਸਮਾਗਮ ਕਰਵਾਇਆ

 

 

 

 

 

ਫਰੀਦਕੋਟ, 6 ਨਵੰਬਰ (ਪੰਜਾਬ ਡਾਇਰੀ)- ਸੰਤ ਨਿਰੰਕਾਰੀ ਸਤਿਸੰਗ ਭਵਨ ਤਲਵੰਡੀ ਰੋਡ ਫਰੀਦਕੋਟ ਵਿਖੇ ਵਿਸ਼ਾਲ ਨਿਰੰਕਾਰੀ ਸਮਾਗਮ ਕਰਵਾਇਆ ਗਿਆ। ਇਥੇ ਨਿਰੰਕਾਰੀ ਮਿਸ਼ਨ ਦੇ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਪ੍ਰਚਾਰਕ ਮਹਾਤਮਾ ਐਚ.ਐਸ.ਉਪਾਸ਼ਕ ਜੀ ਯੂ.ਕੇ ਤੋ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰਚਾਰਕ ਮਹਾਤਮਾ ਐਚ.ਐਸ.ਉਪਾਸ਼ਕ ਦੀ ਹਜੂਰੀ ਵਿੱਚ ਵਿਸ਼ਾਲ ਸੰਤ ਨਿਰੰਕਾਰੀ ਸਮਾਗਮ ਕਰਵਾਇਆ ਗਿਆ, ਜਿਥੇ ਐਚ.ਐਸ.ਉਪਾਸ਼ਕ ਨੇ ਕਿਹਾ ਕਿ ਇਨਸਾਨ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਪੂਰੇ ਸਤਿਗੁਰ ਦੁਆਰਾ ਹੀ ਹੋ ਸਕਦੀ ਹੈ ਜਿਸ ਤਰਾ ਸਮੇ ਦੇ ਸਤਿਗੁਰ ਮਾਤਾ ਸੁਦੀਕਸ਼ਾਮਹਾਰਾਜ ਬ੍ਰਹਮ ਦਾ ਗਿਆਨ ਕਰਵਾ ਰਹੇ ਹਨ।

ਉਹਨਾ ਨੌਜਵਾਨਾ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸਦੇ ਨਾਲ ਹੀ ਕਿਹਾ ਕਿ ਇਨਸਾਨ ਦਾ ਗੁਰੂ ਘਰ ਵਿੱਚ ਸੇਵਾ ਕਰਨਾ ਤਾ ਹੀ ਮੁਬਾਰਕ ਹੈ ਅਗਰ ਘਰ ਮਾਤਾ ਦੀ ਸੇਵਾ ਕਰਦੇ ਹਾ ਭਗਤੀ ਘਰ ਤੋ ਹੀ ਸੁਰੂ ਹੁੰਦੀ ਹੈ, ਇਸ ਸਮੇ ਸੰਪੂਰਨ ਸਿੰਘ ਸੰਯੋਜਕ ਬਰਾਂਚ ਫਰੀਦਕੋਟ ਵੱਲੋ ਪ੍ਰਚਾਰਕ ਮਹਾਤਮਾ ਐਚ.ਐਸ.ਉਪਾਸ਼ਕ ਯੂ .ਕੇ ਨੂੰ ਸੰਤ ਨਿਰੰਕਾਰੀ ਭਵਨ ਫਰੀਦਕੋਟ ਵਿਖੇ ਪਹੁੰਚਣ ਤੇ ਜੀ ਆਇਆ ਆਖਿਆ ਗਿਆ।

ਇਸੇ ਲੜੀ ਤਹਿਤ ਸਹਿਰ ਦੇ ਐਮ.ਐਲ .ਏ ਗੁਰਦਿੱਤ ਸਿੰਘ ਸੇਖੋ ਤੋ ਇਲਾਵਾ ਸਹਿਰ ਦੇ ਪਤਵੰਤੇ ਸੱਜਣਾ ਤੋ ਇਲਾਵਾ ਫਿਰੋਜ਼ਪੁਰ, ਕੋਟਕਪੂਰਾ, ਸਾਦਿਕ, ਬਠਿੰਡਾ ਦੇ ਜੋਨਲ ਇੰਚਾਰਜ ,ਖੇਤਰੀ ਸੰਚਾਲਕ ਤੇ ਨਿਰੰਕਾਰੀ ਸ਼ਰਧਾਲੂਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਗਵਾਈ।

Related posts

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਗੰਭੀਰ ਦਰਦ ਨੂੰ ਦੂਰ ਕਰਨ ਲਈ ਨਵੀਨਤਮ ਤਕਨਾਲੋਜੀ ਨੂੰ ਸਫਲਤਾਪੂਰਵਕ ਕਰ ਰਿਹਾ ਲਾਗੂ

punjabdiary

ਪੰਜਾਬ ‘ਚ ਹੜ੍ਹ ਕਾਰਨ ਪ੍ਰਭਾਵਿਤ ਹੋਈਆਂ ਜਲ ਸਪਲਾਈ ਦੀਆਂ 98 ਫ਼ੀ ਸਦੀ ਸਕੀਮਾਂ ਮੁੜ ਕਾਰਜਸ਼ੀਲ: ਜਿੰਪਾ

punjabdiary

Breaking- ਦੁਖਦਾਈ ਖ਼ਬਰ – ਇਕ ਲੜਕੇ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਹੋਈ ਮੌਤ, ਪਰਿਵਾਰ ਵਿਚ ਸੋਗ ਦੀ ਲਹਿਰ

punjabdiary

Leave a Comment