Image default
ਅਪਰਾਧ

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਤੇ ਵੱਡਾ ਐਕਸ਼ਨ, 8 ਸੁਰੱਖਿਆ ਮੁਲਾਜ਼ਮ ਕੀਤੇ ਸਸਪੈਂਡ

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲੇ ‘ਤੇ ਵੱਡਾ ਐਕਸ਼ਨ, 8 ਸੁਰੱਖਿਆ ਮੁਲਾਜ਼ਮ ਕੀਤੇ ਸਸਪੈਂਡ

 

 

 

Advertisement

 

ਨਵੀਂ ਦਿੱਲੀ, 14 ਦਸੰਬਰ (ਡੇਲੀ ਪੋਸਟ ਪੰਜਾਬੀ)- ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਮਾਮਲੇ ਵਿੱਚ ਲੋਕ ਸਭਾ ਨੇ ਵੱਡਾ ਐਕਸ਼ਨ ਲਿਆ ਹੈ। ਸੰਸਦ ਵਿੱਚ ਬੁੱਧਵਾਰ ਨੂੰ ਸੁਰੱਖਿਆ ਘੇਰਾ ਤੋੜ ਕੇ ਲੋਕ ਸਭਾ ਚੈਂਬਰ ਵਿੱਚ 2 ਸ਼ੱਕੀਆਂ ਦੇ ਦਾਖਲ ਹੋਣ ਦੀ ਘਟਨਾ ‘ਤੇ ਸੰਸਦ ਭਵਨ ਸਟਾਫ ਦੇ 8 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਸੁਰੱਖਿਆ ਘੇਰਾ ਤੋੜ ਕੇ ਦੋ ਸ਼ੱਕੀ ਸੰਸਦ ਦੇ ਚੈਂਬਰ ਵਿੱਚ ਦਾਖਲ ਹੋ ਗਏ ਸਨ, ਜਿਸ ਤੋਂ ਬਾਅਦ ਹੜਕੰਪ ਮੱਚ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਸੰਸਦ ਭਵਨ ਸਿਕਓਰਿਟੀ ਸਟਾਫ ਦੇ 8 ਸੁਰੱਖਿਆ ਮੁਲਾਜ਼ਮਾਂ ‘ਤੇ ਗੱਜ ਡਿੱਗੀ ਹੈ। ਇਨ੍ਹਾਂ ਸਾਰਿਆਂ ਦੀ ਤੈਨਾਤੀ ਉਸੇ ਜਗ੍ਹਾ ਸੀ, ਜਿੱਥੋਂ ਸ਼ੱਕੀ ਨੌਜਵਾਨ ਦਾਖਲ ਹੋਏ ਸਨ। ਇਹ ਆਦੇਸ਼ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਕੀਤਾ ਗਿਆ ਹੈ। ਸੰਸਦ ਭਵਨ ਸੁਰੱਖਿਆ ਕੁਤਾਹੀ ਮਾਮਲੇ ਵਿੱਚ ਜਿਨ੍ਹਾਂ 8 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਹ ਲੋਕ ਸਭਾ ਸਕੱਤਰੇਤ ਦਾ ਸਿਕਓਰਿਟੀ ਸਟਾਫ ਹੈ।

ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਸੰਸਦ ਕੁਤਾਹੀ ਮਾਮਲੇ ਦੀ ਘਟਨਾ ਦੇ ਸਬੰਧ ਵਿੱਚ UAPA ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸੰਸਦ ਹ.ਮਲੇ ਦੀ ਬਰਸੀ ਦੇ ਦਿਨ ਹੀ ਇੱਕ ਵਾਰ ਫਿਰ ਪਾਰਲੀਮੈਂਟ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਹੋਈ ਹੈ। ਦੋ ਵਿਅਕਤੀਆਂ ਨੇ ਸੰਸਦ ਦੇ ਅੰਦਰ ਤੇ 2 ਵਿਅਕਤੀਆਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਮਾਮਲੇ ਵਿੱਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਦਕਿ ਹਾਲੇ ਵੀ ਇੱਕ ਵਿਅਕਤੀ ਫਰਾਰ ਹੈ। ਦੱਸੇ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਅੱਜ ਦੁਪਹਿਰ ਕਰੀਬ 2 ਵਜੇ ਪੰਜਾਂ ਮੁਲਜ਼ਮਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕਰੇਗੀ।

Advertisement

Related posts

Breaking- ਭਗਵੰਤ ਮਾਨ ਦੇ ਝੂਠੇ ਦਾਅਵੇ ਕਰ ਰਹੀ ਹੈ ਪੰਜਾਬ ਦੀ ਸਰਕਾਰ ਕਿ ਅਸੀਂ ਗੈਂਗਸਟਰਾਂ ਨੂੰ ਨੱਥ ਪਾ ਰਹੇ ਹਾਂ, ਬਿਕਰਮ ਸਿੰਘ ਮਜੀਠੀਆ

punjabdiary

ਬਰਗਾੜੀ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਅਰਜ਼ੀ ਰੱਦ, ਮੰਗੀ ਸੀ CBI ਦੀ ਕਲੋਜ਼ਰ ਰਿਪੋਰਟ

punjabdiary

ਘਰ ‘ਚੋਂ 6 ਲੱਖ ਦੇ ਗਹਿਣੇ ਚੋਰੀ, ਪਰਚਾ ਦਰਜ, ਇੱਕ ਗ੍ਰਿਫ਼ਤਾਰ

punjabdiary

Leave a Comment