Image default
About us

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਤੋਂ ਬਾਅਦ ਵੱਡਾ ਫੈਸਲਾ, ਦਰਸ਼ਕਾਂ ਦੀ ਐਂਟਰੀ ‘ਤੇ ਲੱਗਾ ਬੈਨ, ਈ-ਪਾਸ ‘ਤੇ ਵੀ ਪਾਬੰਦੀ

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਤੋਂ ਬਾਅਦ ਵੱਡਾ ਫੈਸਲਾ, ਦਰਸ਼ਕਾਂ ਦੀ ਐਂਟਰੀ ‘ਤੇ ਲੱਗਾ ਬੈਨ, ਈ-ਪਾਸ ‘ਤੇ ਵੀ ਪਾਬੰਦੀ

 

 

 

Advertisement

ਨਵੀਂ ਦਿੱਲੀ, 13 ਦਸੰਬਰ (ਡੇਲੀ ਪੋਸਟ ਪੰਜਾਬੀ)- ਸੰਸਦ ਵਿਚ ਅੱਜ ਦੁਪਹਿਰ 2 ਲੋਕਾਂ ਦੇ ਦਾਖਲ ਹੋਣ ਜਾਣ ਤੇ ਫਿਰ ਉਥੇ ਧੂੰਏਂ ਦੇ ਪਟਾਖੇ ਛੱਡਣ ਦੇ ਬਾਅਦ ਸਨਸਨੀ ਫੈਲ ਗਈ। ਦੇਸ਼ ਦੀ ਸਭ ਤੋਂ ਸੁਰੱਖਿਅਤ ਇਮਾਰਤ ਵਿਚ ਇਸ ਤਰੀਕੇ ਦੀ ਕੁਤਾਹੀ ਦੇ ਬਾਅਦ ਸਕਿਓਰਿਟੀ ਏਜੰਸੀਆਂ ਅਲਰਟ ਹੋ ਗਈਆਂ ਹਨ। ਸੰਸਦ ਸਕੱਤਰੇਤ ਨੇ ਇਕ ਸਖਤ ਫੈਸਲਾ ਲਿਆ ਹੈ। ਹੁਣ ਸੰਸਦ ਵਿਚ ਦਰਸ਼ਕਾਂ ਦੀ ਐਂਟਰੀ ਬੈਨ ਰਹੇਗੀ। ਇਸ ਦੇ ਨਾਲ ਹੀ ਸੰਸਦ ਵਿਚ ਐਂਟਰੀ ਲਈ ਬਣਨ ਵਾਲੇ ਈ-ਪਾਸ ਦੇ ਬਣਨ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਰੋਕ ਕਿੰਨੇ ਸਮੇਂ ਲਈ ਲਗਾਈ ਗਈ ਹੈ।

ਹਾਲਾਂਕਿ ਸੰਸਦ ਵਿਚ ਦਾਖਲ ਹੋਏ ਦੋਵੇਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਦੋ ਲੋਕਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਦੇ ਬਾਅਦ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਦੱਸਿਆ ਕਿ ਲੋਕ ਸਭਾ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ ਤੇ ਇਸ ਬਾਰੇ ਦਿੱਲੀ ਪੁਲਿਸ ਨੂੰ ਵੀ ਨਿਰਦੇਸ਼ ਦਿੱਤਾ ਗਿਆ ਹੈ। ਨਿਯਮਾਂ ਮੁਤਾਬਕ ਸੰਸਦ ਭਵਨ ਦੇ ਅੰਦਰ ਸੁਰੱਖਿਆ ਅਧਿਕਾਰੀ ਲੋਕ ਸਭਾ ਸਪੀਕਰ ਨੂੰ ਹੀ ਸੁਰੱਖਿਆ ਦੀ ਰਿਪੋਰਟ ਦਿੰਦੇ ਹਨ।

ਦੱਸ ਦੇਈਏ ਕਿ ਸੰਸਦ ਵਿਚ ਐਂਟਰੀ ਲਈ ਆਮ ਆਦਮੀ ਨੂੰ ਵਿਜੀਟਰਸ ਪਾਸ ਲੈਣਾ ਹੁੰਦਾ ਹੈ।ਇਹ ਪਾਸ ਦੋਵੇਂ ਸਦਨਾਂ ਲਈ ਵੱਖ-ਵੱਖ ਜਾਰੀ ਕੀਤਾ ਜਾਂਦਾ ਹੈ। ਇਕ ਪਾਸ ਸਿਰਫ ਇਕ ਹੀ ਸਦਨ ਲਈ ਹੁੰਦਾ ਹੈ। ਸੰਸਦ ਵਿਚ ਕਿਸੇ ਵੀ ਮੁਲਾਜ਼ਮ, ਸਾਂਸਦ, ਸੁਰੱਖਿਆ ਮੁਲਾਜ਼ਮ ਤੇ ਵਿਜ਼ੀਟਰ ਦਾ ਪਾਸ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਪਾਰਲੀਮੈਂਟਰੀ ਸਕਿਓਰਿਟੀ ਸਰਵਿਸ ਦੀ ਹੀ ਹੁੰਦੀ ਹੈ। ਕਿਸੇ ਵੀ ਵਿਅਕਤੀ ਜਾਂ ਵਾਹਨ ਦੀ ਐਂਟਰੀ ਲਈ ਪਾਰਲੀਮੈਂਟਰੀ ਸਕਿਓਰਿਟੀ ਸਰਵਿਸ ਹੀ ਪਾਸ ਜਾਰੀ ਕਰਦੀ ਹੈ।ਇਹ ਸਰਵਿਸ ਇਹ ਵੀ ਨਿਸ਼ਚਿਤ ਕਰਦੀ ਹੈ ਕਿ ਜਿਸ ਨੂੰ ਸੰਸਦ ਵਿਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਇਸ ਦੇ ਯੋਗ ਹੈ ਵੀ ਜਾਂ ਨਹੀਂ।

Advertisement

Related posts

GOP tax plan trashes the value of two popular tax breaks

Balwinder hali

ਮਾਨ ਸਰਕਾਰ ਦਾ ਫੈਸਲਾ, ਪ੍ਰੇਸ਼ਾਨੀਆਂ ਤੋਂ ਬਚਣ ਲਈ ਬਜ਼ੁਰਗਾਂ ਦੀ ਕੋਰਟਾਂ ‘ਚ ਆਨਲਾਈਨ ਹੋਵੇਗੀ ਪੇਸ਼ੀ

punjabdiary

ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ ਓ ਮਨਪ੍ਰੀਤ ਸਿੰਘ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਮੌਕੇ ਲਗਾਈ ਗਈ ਕਿਤਾਬਾਂ ਦੀ ਸਟਾਲ

punjabdiary

Leave a Comment