ਹੁਣ ਸਕੂਲ ਵਿਚ ਮੋਬਾਈਲ ਫ਼ੋਨ ਨਹੀਂ ਲਿਜਾ ਸਕਣਗੇ ਅਧਿਆਪਕ; ਮੰਤਰੀ ਨੇ ਕਿਹਾ, ‘ਫ਼ੋਨ ‘ਬੀਮਾਰੀ’ ਬਣ ਗਿਆ ਹੈ’
ਰਾਜਸਥਾਨ, 7 ਮਈ (ਰੋਜਾਨਾ ਸਪੋਕਸਮੈਨ)- ਰਾਜਸਥਾਨ ਦੇ ਸਕੂਲ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਸੋਮਵਾਰ ਨੂੰ ਕਿਹਾ ਕਿ ਮੋਬਾਈਲ ਫ਼ੋਨ ਇਕ ‘ਬੀਮਾਰੀ’ ਬਣ ਗਏ ਹਨ ਅਤੇ ਅਧਿਆਪਕਾਂ ਨੂੰ ਇਨ੍ਹਾਂ ਨੂੰ ਸਕੂਲਾਂ ਵਿਚ ਲਿਜਾਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
Advertisement
ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਪਿਛਲੇ ਹੁਕਮਾਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ ਅਤੇ ਸਕੂਲਾਂ ਵਿਚ ਮਾਹੌਲ ਸੁਧਾਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਕੋਸ਼ਿਸ਼ ਹੈ ਕਿ ਕੋਈ ਵੀ ਅਧਿਆਪਕ ਪ੍ਰਾਰਥਨਾ ਦੇ ਬਹਾਨੇ ਸਕੂਲ ਨਾ ਛੱਡੇ।
ਉਨ੍ਹਾਂ ਕਿਹਾ, “ਕੋਈ ਵੀ ਵਿਅਕਤੀ ਸਕੂਲ ਦੇ ਅੰਦਰ ਮੋਬਾਈਲ ਫ਼ੋਨ ਨਹੀਂ ਲੈ ਕੇ ਜਾਵੇਗਾ। ਜੇ ਉਹ ਗਲਤੀ ਨਾਲ ਲੈ ਕੇ ਚਲੇ ਵੀ ਜਾਂਦੇ ਹਨ, ਤਾਂ ਉਨ੍ਹਾਂ ਨੂੰ ਇਸ ਨੂੰ ਪ੍ਰਿੰਸੀਪਲ ਕੋਲ ਜਮ੍ਹਾ ਕਰਨਾ ਪਏਗਾ”।